ਨਹੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਹੁ. ਵ੍ਯ—ਨਾਂ. ਨਹਿ. “ਸੇਜ ਇਕੇਲੀ ਨੀਦ ਨਹੁ ਨੈਨਹ.” (ਸੋਰ ਮ: ੫) “ਤਿਨਰ ਨਿਧਨ ਨਹੁ ਕਹੀਐ.” (ਸਵੈਯੇ ਮ: ੩ ਕੇ) ੨ ਇਨਕਾਰ. “ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਥ ਸੰਸਾਰ ਮਹਿ.” (ਸਵੈਯੇ ਮ: ੪ ਕੇ) ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਅਤੇ ਗੁਰੂ ਤੋਂ ਮੁਨਕਿਰ ਹਨ, ਉਹ ਸੰਸਾਰ ਵਿੱਚ ਅਕਾਰਥ ਹਨ। ੩ ਵਿ—ਨਵ. ਨੌ. ਫ਼ਾ ਨੁਹ. “ਤਿਨਰ ਸੇਵ ਨਹੁ ਕਰਹਿ.” (ਸਵੈਯੇ ਮ: ੩ ਕੇ) ਨੌ ਨਿਧੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ. ਨੌ ਮੁਨੀ ਉਨ੍ਹਾਂ ਦੀ ਸੇਵਾ ਕਰਦੇ ਹਨ. ਦੇਖੋ, ਨਉ ਮੁਨੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First