ਨਿਕਾਸ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Extraction (ਇਕਸਟਰੈਕਸ਼ਨ) ਨਿਕਾਸ: ਇਹ ਇਕ ਪ੍ਰਕਿਰਿਆ ਹੈ ਜਦੋਂ ਦਬਾਅ (pre-ssure), ਕਸੀਦਣ (distillation), ਵਾਸ਼ਪੀ-ਕਰਨ (evaporation), ਕਿਸੇ ਘੋਲ (solvent) ਦੇ ਸਹਿਯੋਗ ਨਾਲ ਕੁਝ ਪ੍ਰਾਪਤ ਕਰਦੇ ਹਾਂ। ਮਿਸਾਲ ਵਜੋਂ, ਜਿਵੇਂ ਲੋਹ-ਖਣਿਜ ਤੋਂ ਇਸਪਾਤ ਤਿਆਰ ਕਰਦੇ ਹਾਂ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਨਿਕਾਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਕਾਸ [ਨਾਂਪੁ] ਬਾਹਰ ਨਿਕਲ਼ਨ ਦਾ ਰਸਤਾ; ਬਾਹਰ ਨਿਕਲ਼ਨ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਿਕਾਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਕਾਸ. ਸੰ. निष्काश —ਨਿੑਕਾਸ਼. ਸੰਗ੍ਯਾ—ਜੋ ਬਹੁਤ ਸ਼ੋਭਾ ਦਿੰਦਾ ਹੈ (ਨਿਤਰਾਂ ਕਾਸ਼ਤੇ) ਮਕਾਨ ਦਾ ਛੱਜਾ ਵਰਾਂਡਾ ਆਦਿ। ੨ ਨਿਕਲਣ ਦਾ ਭਾਵ. ਨਿਕਸਣ ਦੀ ਕ੍ਰਿਯਾ। ੩ ਨਿਕਲਣ ਦਾ ਅਸਥਾਨ , ਜਿੱਥੋਂ ਕੋਈ ਵਸਤੁ ਨਿਕਲੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First