ਨਿਯੋਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਨਿਯੋਗ. ਸੰ. ਕਿਸੇ ਕੰਮ ਵਿੱਚ ਜੋੜਨ ਦੀ ਕ੍ਰਿਯਾ। ੨ ਆਗ੍ਯਾ. .ਹੁਕਮ. “ਕਾਨਨ ਗਮਨ੍ਯੋ ਬਿਨਾ ਨਿਯੋਗੂ.” (ਨਾਪ੍ਰ)

    ੩ ਹਿੰਦੂਆਂ ਦੀ ਇੱਕ ਪੁਰਾਣੀ ਰੀਤਿ, ਜਿਸ ਅਨੁਸਾਰ ਵਿਧਵਾ ਇਸਤ੍ਰੀ , ਅਥਵਾ ਜਿਸ ਦਾ ਪਤਿ ਸੰਤਾਨ ਪੈਦਾ ਕਰਨ ਲਾਇਕ ਨਾ ਹੋਵੇ, ਉਹ ਦੇਵਰ ਅਥਵਾ ਕਿਸੇ ਹੋਰ ਨਾਲ ਭੋਗ ਕਰਕੇ ਔਲਾਦ ਪੈਦਾ ਕਰ ਸਕਦੀ ਸੀ.1 ਸਾਧੂ ਦਯਾਨੰਦ ਨੇ ਆਰਯਾਂ ਲਈ ਇਹ ਰੀਤਿ ਵਿਧਾਨ ਕੀਤੀ ਹੈ.2 ਸਿੱਖ ਧਰਮ ਅਨੁਸਾਰ ਇਹ ਨਿੰਦਿਤ ਰਸਮ ਹੈ ਕਿਉਂਕਿ ਇਹ ਵਿਭਚਾਰ ਕ੍ਰਿਯਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਯੋਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Niyoga_ਨਿਯੋਗ: ਉਸ ਪ੍ਰਥਾ ਦਾ ਨਾਂ ਹੈ ਜਿਸ ਅਨੁਸਾਰ ਮਰ ਚੁੱਕੇ , ਨਿਪੁੰਸਕ ਜਾਂ ਵਿਗੜਚਿਤ ਜਾਂ ਲਾਇਲਾਜ ਰੂਪ ਵਿਚ ਬੀਮਾਰ ਪਤੀ ਦੀ ਪਤਨੀ ਕਿਸੇ ਖ਼ਾਸ ਵਿਅਕਤੀ ਨਾਲ ਸੰਭੋਗ ਕਰਕੇ ਪੁੱਤਰ ਪੈਦਾ ਕਰ ਸਕਦੀ ਸੀ। ਮਹਾਭਾਰਤ ਵਿਚ ਜਦੋਂ ਵਿਚਿਤ੍ਰਵੀਰਯ ਨਾਂ ਦਾ ਰਾਜਾ ਆਪਣੀਆਂ ਦੋ ਵਿਧਵਾਵਾਂ ਅੰਬਿਕਾ ਅਤੇ ਅੰਬਾਲਕਾ ਨੂੰ ਨਿਰਸੰਤਾਨ ਛੱਡ ਕੇ ਮਰ ਜਾਂਦਾ ਹੈ ਤਾਂ ਸਤਯਵਤੀ ਆਪਣੇ ਪੁੱਤਰ ਕ੍ਰਿਸ਼ਨ ਦ੍ਵੈਪਾਯਨ ਵਿਆਸ ਨੂੰ ਆਪਣੇ ਮਤਰੇਏ ਭਰਾ ਦਾ ਵੰਸ਼ ਅੱਗੇ ਤੋਰਨ ਲਈ ਕਹਿੰਦੀ ਹੈ। ਵਿਆਸ ਘੋਰ ਤਪੱਸਿਆ ਵਿਚੋਂ ਲੰਘ ਚੁੱਕਾ ਸੀ ਅਤੇ ਉਸ ਦੀ ਸ਼ਕਲ ਡਰਾਉਣੀ ਹੋ ਗਈ ਸੀ, ਜਿਸ ਕਾਰਨ ਇਕ ਰਾਣੀ ਨੇ ਸੰਭੋਗ ਸਮੇਂ ਆਪਣੀਆਂ ਅੱਖਾਂ ਮੀਚ ਲਈਆਂ ਜਿਸ ਦੇ ਫਲਸਰੂਪ ਉਸ ਦੇ ਘਰ ਵਿਚ ਧ੍ਰਿਤਰਾਸ਼ਟਰ ਨਾਂ ਦਾ ਅੰਨ੍ਹਾ ਬੱਚਾ ਜਨਮਿਆ। ਦੂਜੀ ਰਾਣੀ ਦਾ ਸੰਭੋਗ ਸਮੇਂ ਡਰ ਕਾਰਨ ਰੰਗ ਪੀਲਾ ਪੈ ਗਿਆ ਸੀ ਅਤੇ ਉਸ ਕਾਰਨ ਉਸ ਨੇ ਪਾਂਡੂ ਨੂੰ ਜਨਮ ਦਿੱਤਾ ਜੋ ਸਰੀਰਕ ਤੌਰ ਤੇ ਕਮਜ਼ੋਰ ਸੀ। ਸਤਯਾਵਤੀ ਨੇ ਬੇਦਾਗ ਬੱਚੇ ਦੀ ਕਾਮਨਾ ਕਰਦਿਆਂ ਵੱਡੀ ਰਾਣੀ ਨੂੰ ਮੁੜ ਵਿਆਸ ਤੋਂ ਬੱਚਾ ਪੈਦਾ ਕਰਨ ਲਈ ਤਿਆਰ ਕੀਤਾ। ਪਰ ਉਸ ਨੇ ਡਰ ਕਾਰਨ ਆਪਣੀ ਥਾਂ ਤੇ ਆਪਣੀ ਦਾਸੀ ਨੂੰ ਭੇਜ ਦਿੱਤਾ ਜਿਸ ਨੇ ਵਿਦੁਰ ਨੂੰ ਜਨਮ ਦਿੱਤਾ। ਪਾਂਡੂ ਦੀਆਂ ਦੋ ਪਤਨੀਆਂ ਨੇ ਵੀ ਨਿਯੋਗ ਦੁਆਰਾ ਪੰਜ ਪਾਂਡਵਾਂ ਨੂੰ ਜਨਮ ਦਿੱਤਾ। ਇਸ ਤਰ੍ਹਾਂ ਨਿਯੋਗ ਪ੍ਰਥਾ ਨੂੰ ਧਰਮ ਦੀ ਪ੍ਰਵਾਨਗੀ ਹਾਸਲ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.