ਨਿਰਣੇਈ ਸ਼ਹਾਦਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Conclusive evidence_ਨਿਰਣੇਈ ਸ਼ਹਾਦਤ: ਅਜਿਹੀ ਸ਼ਹਾਦਤ ਜੋ ਕਿਸੇ ਹੋਰ ਸ਼ਹਾਦਤ ਦੇ ਕੰਟਰੋਲ ਅਧੀਨ ਨ ਹੋਵੇ ਜਾਂ ਜਿਸ ਦਾ ਕਿਸੇ ਹੋਰ ਸ਼ਹਾਦਤ ਦੁਆਰਾ ਖੰਡਨ ਨ ਹੋ ਸਕਦਾ ਹੋਵੇ।
ਉਹ ਸ਼ਹਾਦਤ ਜੋ ਆਪਣੇ ਆਪ ਵਿਚ ਭਾਵੇਂ ਉਸ ਦਾ ਖੰਡਨ ਕੀਤਾ ਜਾਵੇ ਜਾਂ ਨਾ, ਭਾਵੇਂ ਉਸ ਦੀ ਵਿਆਖਿਆ ਕੀਤੀ ਜਾਵੇ ਜਾਂ ਨ ਤਨਕੀਹ-ਅਧੀਨ ਮਾਮਲੇ ਦੇ ਮੁਕਾਉ ਲਈ ਕਾਫ਼ੀ ਹੋਵੇ। ਸਟੀਫ਼ਨ ਦੇ ਡਾਇਜੈਸਟ ਅਨੁਸਾਰ ਇਹ ਅਜਿਹੀ ਸ਼ਹਾਦਤ ਹੁੰਦੀ ਹੈ ਜਿਸ ਦੇ ਪੇਸ਼ ਕੀਤੇ ਜਾਣ ਤੇ ਜੱਜ ਕਾਨੂੰਨ ਦੁਆਰਾ ਕੋਈ ਤੱਥ ਸਾਬਤ ਹੋਇਆ ਮੰਨ ਲੈਣ ਅਤੇ ਉਸ ਨੂੰ ਨਾਸਾਬਤ ਕਰਨ ਲਈ ਸ਼ਹਾਦਤ ਨੂੰ ਖ਼ਾਰਜ ਕਰਨ ਲਈ ਪਾਬੰਦ ਹੁੰਦਾ ਹੈ।
ਜਦੋਂ ਕਾਨੂੰਨ ਇਹ ਕਹਿੰਦਾ ਹੋਵੇ ਕਿ ਕਿਸੇ ਖ਼ਾਸ ਤੱਥ ਦੀ ਹੋਂਦ ਬਾਰੇ ਇਕ ਖ਼ਾਸ ਕਿਸਮ ਦੀ ਸ਼ਹਾਦਤ ਨਿਰਣੇਈ ਹੋਵੇਗੀ, ਤਾਂ ਉਸ ਦਾ ਅਰਥ ਇਹ ਹੈ ਕਿ ਉਹ ਤੱਥ ਜਾਂ ਤਾਂ ਉਸ ਸ਼ਹਾਦਤ ਦੁਆਰਾ ਸਾਬਤ ਕੀਤਾ ਜਾ ਸਕਦਾ ਹੈ ਜਾਂ ਕਿਸੇ ਹੋਰ ਅਜਿਹੀ ਸ਼ਹਾਦਤ ਦੁਆਰਾ ਜੋ ਅਦਾਲਤ ਪੇਸ਼ ਕੀਤੇ ਜਾਣ ਦੀ ਇਜਾਜ਼ਤ ਦਿੰਦੀ ਹੈ ਜਾਂ ਪੇਸ਼ ਕੀਤਾ ਜਾਣਾ ਲੋੜਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First