ਨਿਰਵੈਰੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਰਵੈਰੁ ਵਿ—ਨਿਵੈਰ. ਵੈਰ (ਦੁਸ਼ਮਨੀ) ਰਹਿਤ. ਦੇਸ਼ ਬਿਨਾ. “ਨਿਰਭਉ ਨਿਰਵੈਰੁ.” (ਜਪੁ) ੨ ਸੰਗ੍ਯਾ—ਕਰਤਾਰ. “ਬਸਿਓ ਨਿਰਵੈਰ ਰਿੰਦਤਰਿ.” (ਸਵੈਯੇ ਮ: ੧ ਕੇ) ੩ ਸਤਿਗੁਰੂ ਨਾਨਕਦੇਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਰਵੈਰੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਨਿਰਵੈਰੁ (ਗੁ.। ਸੰਸਕ੍ਰਿਤ ਨਿਰੑਵੈਰ) ਵੈਰ ਰਹਿਤ , ਜਿਸ ਦੇ ਅੰਦਰ ਕਿਸੇ ਨਾਲ ਦ੍ਵੈਖ ਨਾ ਹੋਵੇ। ਇਹ ਵਾਹਿਗੁਰੂ ਦਾ ਵਿਸ਼ੇਸ਼ਣ ਹੈ। ਦੇਵੀ ਦੇਵਤੇ ਮਹਾਂ ਪੁਰਖ ਸਭ ਵੈਰ ਵਿਚ ਆਏ। ਓਹ ਕਦੇ ਵੈਰ ਵਿਚ ਨਹੀਂ ਆਯਾ। ਯਥਾ-‘ਨਿਰਭਉ ਨਿਰਵੈਰੁ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਨਿਰਵੈਰੁ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਰਵੈਰੁ : ‘ਨਿਰਵੈਰ’ ਗੁਰੂ ਨਾਨਕ ਦੇਵ ਦੁਆਰਾ ‘ਜਪੁਜੀ’ ਦੇ ਆਰੰਭ ਵਿਚ ਲਿਖੇ ਗਏ ਸਿੱਖੀ ਜਾਂ ਗੁਰਮਤਿ ਦੇ ਮੂਲ ਮੰਤਰ ਵਿਚ ਪ੍ਰਭੂ ਦੇ ਵਿਸ਼ੇਸ਼ ਗੁਣ ਦਾ ਬੋਧ ਕਰਵਾਉਣ ਵਾਲਾ ਸ਼ਬਦ ਹੈ। ਇਸ ਦਾ ਅਰਥ ਹੈ ਵੈਰ ਤੋਂ ਪਰੇ, ਵੈਰ ਅਤੀਤ, ਅਰਥਾਤ ਉਹ ਸਿਰਜਣਹਾਰ ਜਿਹੜਾ ਸਭ ਨੂੰ ਸਮਦ੍ਰਿਸ਼ਟੀ ਨਾਲ ਵੇਖਦਾ ਹੈ ਤੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਦਾ। [ਸਹਾ. ਗ੍ਰੰਥ––ਮ. ਕੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First