ਨਿਰੰਜਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰੰਜਨ [ਨਾਂਪੁ] ਰੱਬ , ਪਰਮਾਤਮਾ , ਵਾਹਿਗੁਰੂ, ਖ਼ੁਦਾ [ਵਿਸ਼ੇ] ਮਾਇਆ ਤੋਂ ਨਿਰਲੇਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਰੰਜਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਰੰਜਨ ਵਿ—ਅੰਜਨ (ਕੱਜਲ) ਰਹਿਤ । ੨ ਦੋ੄ ਰਹਿਤ। ੩ ਮਾਇਆ ਤੋਂ ਨਿਰਮਲ. ਨਿਰਲੇਪ. “ਅੰਜਨ ਮਾਹਿ ਨਿਰੰਜਨਿ ਰਹੀਐ ਜੋਤ ਜੁਗਤਿ ਇਵ ਪਾਈਐ.” (ਸੂਹੀ ਮ: ੧) ੪ ਸੰਗ੍ਯਾ—ਪਾਰਬ੍ਰਹਮ. ਸ਼ੁੱਧ ਬ੍ਰਹਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਰੰਜਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਰੰਜਨ: ਗੁਰਬਾਣੀ ਵਿਚ ‘ਨਿਰੰਜਨ’ ਸ਼ਬਦ ਦੀ ਵਰਤੋਂ ਨਿਰਗੁਣ ਬ੍ਰਹਮ ਲਈ ਹੋਈ ਹੈ। ਇਸ ਦਾ ਸ਼ਾਬਦਿਕ ਅਰਥ ਹੈ ‘ਅੰਜਨ ਰਹਿਤ ’। ਸੰਸਕ੍ਰਿਤ ਭਾਸ਼ਾ ਦੇ ‘ਅੰਜਨ’ ਸ਼ਬਦ ਦਾ ਅਰਥ ਹੈ ਕਾਜਲ, ਸੁਰਮਾ ਜਾਂ ਸਿਆਹੀ। ਅਧਿਆਤਮਿਕ ਸਾਹਿਤ ਵਿਚ ‘ਅੰਜਨ’ ਸ਼ਬਦ ਦੀ ਸਵਿਸਤਾਰ ਵਿਆਖਿਆ ਹੋਈ ਹੈ। ਕੁਝ ਵਿਦਵਾਨ ਇਸ ਦਾ ਅਰਥ ‘ਮਾਯਾ’ ਦਸਦੇ ਹਨ ਅਤੇ ਕੁਝ ਵਿਕਾਰ , ਕਾਲਖ , ਸੰਸਾਰਿਕ ਪ੍ਰਪੰਚ ਆਦਿ ਅਰਥਾਂ ਵਿਚ ਇਸ ਦਾ ਵਿਸ਼ਲੇਸ਼ਣ ਕਰਦੇ ਹਨ। ਇਸ ਤਰ੍ਹਾਂ ‘ਨਿਰੰਜਨ’ ਸ਼ਬਦ ਦੇ ਅਰਥ ਮਾਯਾ-ਰਹਿਤ, ਨਿਰਲੇਖ, ਨਿਰਵਿਕਾਰ ਆਦਿ ਕੀਤੇ ਜਾ ਸਕਦੇ ਹਨ।

ਨਿਰਗੁਣ ਬ੍ਰਹਮ ਜਾਂ ਪ੍ਰਭੂ ਲਈ ‘ਨਿਰੰਜਨ’ ਸ਼ਬਦ ਦੇ ਪ੍ਰਯੋਗ ਦਾ ਬੜਾ ਲੰਮਾ ਇਤਿਹਾਸ ਹੈ। ਸ਼੍ਵੇਤਾਸ਼੍ਵਤਰ ਉਪ- ਨਿਸ਼ਦ (6/19) ਵਿਚ ਇਹ ਸ਼ਬਦ ਪ੍ਰਭੂ ਦੇ ਵਿਸ਼ੇਸ਼ ਅਰਥ ਵਿਚ ਵਰਤਿਆ ਗਿਆ ਹੈ। ਸਿੱਧਾਂ ਅਤੇ ਨਾਥ ਜੋਗੀਆਂ ਦੇ ਧਰਮ ਗ੍ਰੰਥਾਂ ਵਿਚ ਵੀ ਇਸ ਸ਼ਬਦ ਦੀ ਵਰਤੋਂ ਹੋਈ ਹੈ। ‘ਹਠਯੋਗ ਪ੍ਰਦੀਪਿਕਾ’ (4/105) ਵਿਚ ਇਹ ਨਿਰਗੁਣ ਚੈਤਨੑਯ ਲਈ ਵਰਤਿਆ ਗਿਆ ਹੈ। ‘ਦੋਹਾ ਕੋਸ਼ ’ ਵਿਚ ਸਿੱਧਾਂ ਨੇ ਇਸ ਦੀ ਵਰਤੋਂ ‘ਸ਼ੂਨੑਯ’ ਅਤੇ ਦ੍ਵੈਤਾਦ੍ਵੈਤ ਵਿਲੱਖਣ ਅਰਥ ਵਿਚ ਕੀਤੀ ਹੈ। ਨਾਥਾਂ ਨੇ ਇਸ ਨੂੰ ਯੌਗਿਕ ਬ੍ਰਹਮ ਦਾ ਵਾਚਕ ਬਣਾਇਆ ਹੈ। ਅਜਿਹੇ ਪ੍ਰਯੋਗ ਵੇਲੇ ਉਨ੍ਹਾਂ ਉਤੇ ਸਿੱਧਾਂ ਦਾ ਪ੍ਰਭਾਵ ਵੀ ਮੰਨਿਆ ਜਾ ਸਕਦਾ ਹੈ। ਸੰਤ ਕਬੀਰ ਨੇ ਵੀ ਆਪਣੀ ਬਾਣੀ ਵਿਚ ਨਿਰੰਜਨ ਨੂੰ ਪਰਮ ਆਰਾਧਨਾ-ਯੋਗ ਘੋਸ਼ਿਤ ਕੀਤਾ ਹੈ।

ਗੁਰਬਾਣੀ ਵਿਚ ਨਿਰਗੁਣ ਬ੍ਰਹਮ ਲਈ ਇਸ ਸ਼ਬਦ ਦੀ ਖੁਲ੍ਹ ਕੇ ਵਰਤੋਂ ਹੋਈ ਹੈ। ਉਹ ਅਪਰੰਪਾਰ ਨਿਰੰਜਨ ਕੁਲਰਹਿਤ ਹੈ ਅਤੇ ਉਸ ਦੀ ਜੋਤਿ ਸਰਬਤ੍ਰ ਵਿਦਮਾਨ ਹੈ— ਅਕੁਲ ਨਿਰੰਜਨ ਅਪਰਪਰੰਪਰੁ ਸਗਲੀ ਜੋਤਿ ਤੁਮਾਰੀ (ਗੁ.ਗ੍ਰੰ.597)। ਉਹ ਰੂਪ , ਜਾਤ , ਮੁਖ , ਅੰਗ , ਦੇਹ ਤੋਂ ਰਹਿਤ ਹੈ ਅਤੇ ਉਸ ਦੀ ਪ੍ਰਾਪਤੀ ਸਤਿਗੁਰੂ ਰਾਹੀਂ ਹੁੰਦੀ ਹੈ—ਜਾ ਕੈ ਰੂਪੁ ਨਾਹੀ ਨਾਹੀ ਜਾਤਿ ਨਾਹੀ ਮੁਖ ਮਾਸਾ ਸਤਿਗੁਰਿ ਮਿਲੈ ਨਿਰੰਜਨੁ ਪਾਇਆ ਤੇਰੇ ਨਾਮਿ ਹੈ ਨਿਵਾਸਾ (ਗੁ.ਗ੍ਰ.1328)। ਇਸ ਤਰ੍ਹਾਂ ਸਪੱਸ਼ਟ ਹੈ ਕਿ ਨਿਰਗੁਣ ਬ੍ਰਹਮ ਦੀਆਂ ਸਾਰੀਆਂ ਵਿਸ਼ਿਸ਼ਟਤਾਵਾਂ ਦਾ ਆਰੋਪਣ ‘ਨਿਰੰਜਨ’ ਸ਼ਬਦ ਉਤੇ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਂਵਾਂ’ਤੇ ਇਸ ਦੀ ਵਰਤੋਂ ਨਿਰਲਿਪਤ ਭਾਵਨਾ ਲਈ ਵੀ ਹੋਈ ਹੈ, ਜਿਵੇਂ—ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ (ਗੁ.ਗ੍ਰੰ.730)।

ਸਾਰਾਂਸ਼ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਵਿਚ ਵਰਤਿਆ ‘ਨਿਰੰਜਨ’ ਪਦ ਸਿੱਧਾਂ ਅਤੇ ਨਾਥਾਂ ਦੀ ਪਰੰਪਰਾ ਤੋਂ ਹਟ ਕੇ ਆਸਤਿਕ ਪਰਾਤਪਰ ਬ੍ਰਹਮ ਲਈ ਵਰਤਿਆ ਗਿਆ ਹੈ ਅਤੇ ਕਿਤੇ ਕਿਤੇ ਨਿਰਲਿਪਤ ਭਾਵਨਾ ਨੂੰ ਸੂਚਿਤ ਕਰਦਾ ਹੈ। ਪਰਮ-ਸੱਤਾ ਦੀ ‘ਨਿਰੰਜਨ’ ਰੂਪ ਵਿਚ ਭਗਤੀ ਅਥਵਾ ਉਪਾਸਨਾ ਕਰਨ ਵਾਲੇ ਜਿਗਿਆਸੂਆਂ ਦਾ ਕਾਲਾਂਤਰ ਵਿਚ ਜੋ ਸੰਗਠਨ ਸਾਹਮਣੇ ਆਇਆ, ਉਹ ‘ਨਿਰੰਕਾਰੀ ਸੰਪ੍ਰਦਾਇ ’ (ਵੇਖੋ) ਵਜੋਂ ਜਾਣਿਆ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਿਰੰਜਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਿਰੰਜਨ (ਗੁ.। ਸੰਸਕ੍ਰਿਤ ਨਿਰ+ਅੰਜਨ=ਅੰਧਕਾਰ। ਸੁਰਮਾ , ਮਾਇਆ) ੧. ਮਾਇਆ ਤੋਂ ਰਹਿਤ

੨. ਭਾਵ ਪਰਮੇਸ਼ੁਰ।

੩. (ਸੰਸਕ੍ਰਿਤ ਨਿ+ਰੰਜਨ=ਪਿਆਰ) ਮੋਹ ਤੋਂ ਰਹਿਤ।

੪. ਭਾਵ ਪਰਮੇਸ਼ਰ।   ਦੇਖੋ , ‘ਅੰਜਨ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਨਿਰੰਜਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਰੰਜਨ : ਗੁਰਬਾਣੀ ਵਿਚ ‘ਨਿਰੰਜਨ’ ਸ਼ਬਦ ਦੀ ਵਰਤੋਂ ਨਿਰਗੁਣ ਬ੍ਰਹਮ ਲਈ ਹੋਈ ਹੈ। ਇਸ ਦਾ ਸ਼ਾਬਦਿਕ ਅਰਥ ਹੈ ‘ਅੰਜਨ ਰਹਿਤ’। ਸੰਸਕ੍ਰਿਤ ਭਾਸ਼ਾ ਦੇ ‘ਅੰਜਨ’ ਸ਼ਬਦ ਦਾ ਅਰਥ ਹੈ ਕਾਜਲ, ਸੁਰਮਾ ਜਾਂ ਸਿਆਹੀ। ਅਧਿਆਤਮਕ ਸਾਹਿੱਤ ਵਿਚ ‘ਅੰਜਨ’ ਸ਼ਬਦ ਦੀ ਸਵਿਸਤਾਰ ਵਿਆਖਿਆ ਹੋਈ ਹੈ। ਕੁਝ ਵਿਦਵਾਨ ਇਸ ਦਾ ਅਰਥ ‘ਮਾਯਾ’ ਦੱਸਦੇ ਹਨ ਅਤੇ ਕੁਝ ਵਿਕਾਰ, ਕਾਲਖ, ਸੰਸਾਰਕ ਪ੍ਰਪੰਚ ਆਦਿ ਅਰਥਾਂ ਵਿਚ ਇਸ ਦਾ ਵਿਸ਼ਲੇਸ਼ਣ ਕਰਕੇ ਹਨ। ਇਸ ਤਰ੍ਹਾਂ ‘ਨਿਰੰਜਨ’ ਸ਼ਬਦ ਦੇ ਅਰਥ ਮਾਯਾ–ਰਹਿਤ, ਨਿਰਲੇਪ, ਨਿਰਵਿਕਾਰ ਆਦਿ ਕੀਤੇ ਜਾ ਸਕਦੇ ਹਨ। ਨਿਰਗੁਣ ਬ੍ਰਹਮ ਜਾਂ ਪ੍ਰਭੂ ਲਈ ‘ਨਿਰੰਜਨ’ ਸ਼ਬਦ ਦੇ ਪ੍ਰਯੋਗ ਦਾ ਬੜਾ ਲੰਮਾ ਇਤਿਹਾਸ ਹੈ। ਸ੍ਵੇਤਾਸ਼੍ਵਤਰ ਉਪਨਿਸ਼ਦ (6/19) ਵਿਚ ਇਹ ਸ਼ਬਦ ਪ੍ਰਭੂ ਦੇ ਵਿਸ਼ੇਸ਼ ਅਰਥ ਵਿਚ ਵਰਤਿਆ ਗਿਆ ਹੈ। ਸਿੱਧਾਂ ਅਤੇ ਨਾਥ ਜੋਗੀਆਂ ਦੇ ਧਰਮ ਗ੍ਰੰਥਾਂ ਵਿਚ ਵੀ ਇਸ ਸ਼ਬਦ ਦੀ ਵਰਤੋਂ ਹੋਈ ਹੈ। ‘ਹਠਯੋਗ ਪ੍ਰਦੀਪਿਕਾ’ (4/105) ਵਿਚ ਇਹ ਨਿਰਗੁਣ ਚੈਤਨੑਯ ਲਈ ਵਰਤਿਆ ਗਿਆ ਹੈ। ‘ਦੋਹਾ ਕੋਸ਼’ ਵਿਚ ਸਿੱਧਾਂ ਨੇ ਇਸ ਦੀ ਵਰਤੋਂ ‘ਸ਼ੂਨੑਯ’ ਅਤੇ ਦ੍ਵੈਤਾਦ੍ਵਤ ਵਿਲੱਖਣ ਅਰਥ ਵਿਚ ਕੀਤੀ ਹੈ। ਨਾਥਾਂ ਨੇ ਇਸ ਨੂੰ ਯੋਗਿਕ ਬ੍ਰਹਮ ਦਾ ਵਾਚਕ ਬਣਾਇਆ ਹੈ। ਅਜਿਹੇ ਪ੍ਰਯੋਗ ਵੇਲੇ ਉਨ੍ਹਾਂ ਉੱਤੇ ਸਿੱਧਾਂ ਦਾ ਪ੍ਰਭਾਵ ਵੀ ਮੰਨਿਆ ਜਾ ਸਕਦਾ ਹੈ। ਸੰਤ ਕਬੀਰ ਨੇ ਵੀ ਆਪਣੀ ਬਾਣੀ ਵਿਚ ਨਿਰੰਜਨ ਨੂੰ ਪਰਮ ਆਰਾਧਨਾ–ਯੋਗ ਘੋਸ਼ਿਤ ਕੀਤਾ ਹੈ।

          ਗੁਰਬਾਣੀ ਵਿਚ ਨਿਰਗੁਣ ਬ੍ਰਹਮ ਲਈ ਇਸ ਸ਼ਬਦ ਦੀ ਖੁਲ੍ਹ ਕੇ ਵਰਤੋਂ ਹੋਈ ਹੈ। ਉਹ ਅਪਰੰਪਾਰ ਨਿਰੰਜਨ ਕੁਲਰਹਿਤ ਹੈ ਅਤੇ ਉਸ ਦੀ ਜੋਤਿ ਸਰਬਤ੍ਰ ਵਿਦਮਾਨ ਹੈ। (‘ਅਕੁਲ ਨਿਰੰਜਨ ਅਪਰਪਰੰਪਰੁ ਸਗਲੀ ਜੋਤਿ ਤੁਮਾਰੀ’, ਆ. ਗ੍ਰੰ. ੫੯੭) ਉਹ ਰੂਪ, ਜਾਤ, ਮੁਖ, ਅੰਗ, ਦੇਹ ਤੋਂ ਰਹਿਤ ਅਤੇ ਉਸ ਦੀ ਪ੍ਰਾਪਤੀ ਸਤਿਗੁਰੂ ਰਾਹੀਂ ਹੁੰਦੀ ਹੈ (“ਜਾ ਕੈ ਰੂਪੁ ਨਾਹੀ ਨਾਹੀ ਜਾਤਿ ਨਾਹੀ ਮੁਖ ਮਾਸਾ। ਸਤਿਗੁਰਿ ਮਿਲੈ ਨਿਰੰਜੁਨ ਪਾਇਆ ਤੇਰੇ ਨਾਮਿ ਹੈ ਨਿਵਾਸਾ” ਆ. ਗ੍ਰੰ. ੧੩੨੮)। ਇਸ ਤਰ੍ਹਾਂ ਸਪਸ਼ਟ ਹੈ ਕਿ ਨਿਰਗੁਣ ਬ੍ਰਹਮ ਦੀਆਂ ਸਾਰੀਆਂ ਵਿਸ਼ਿਸ਼ਟਤਾਵਾਂ ਦਾ ਆਰੋਪਣ ‘ਨਿਰੰਜਨ’ ਸ਼ਬਦ ਤੋਂ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਂਵਾਂ ਤੇ ਇਸ ਦੀ ਵਰਤੋਂ ਨਿਰਲਿਪਤ ਭਾਵਨਾ ਲਈ ਵੀ ਹੋਈ ਹੈ, ਜਿਵੇਂ ‘ਅੰਜਨ ਮਾਹਿ ਨਿਰੰਜਨਿ ਰਹੀਐ, ਜੋਗ ਜੁਗਤਿ ਇਵ ਪਾਈਐ’। ਸਾਰਾਂਸ਼ ਰੂਪ ਵਿਚ ਗੁਰਬਾਣੀ ਵਿਚ ਵਰਤਿਆ ‘ਨਿਰੰਜਨ’ ਪਦ ਸਿੱਧਾਂ ਅਤੇ ਨਾਥਾਂ ਦੀ ਪਰੰਪਰਾ ਤੋਂ ਹਟ ਕੇ ਆਸਤਿਕ ਪਰਾਤਪਰ ਬ੍ਰਹਮ ਲਈ ਵਰਤਿਆ ਗਿਆ ਹੈ ਅਤੇ ਕਿਤੇ ਕਿਤੇ ਨਿਰਲਿਪਤ ਭਾਵਨਾ ਨੂੰ ਸੂਚਿਤ ਕਰਦਾ ਹੈ।

          [ਸਹਾ. ਗ੍ਰੰਥ––ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ: ‘ਕਬੀਰ’; ਡਾ. ਜਯਰਾਮ ਮਿਸ਼੍ਰ (ਸੰਪ.) : ‘ਨਾਨਕਬਾਣੀ’; ਡਾ.    ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.