ਨੌਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਨੌਕਾ. ਸੰ. ਸੰਗ੍ਯਾ—ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ “ਯੁਕ੍ਤਿਕਲਪਤਰੁ” ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾ ਨਾਲ ਵੱਖ ਵੱਖ ਨਾਮ ਲਿਖੇ ਹਨ:—
੩੨ ਹੱਥ ਲੰਮੀ ਅਤੇ ੪ ਹੱਥ ਚੌੜੀ ਨੌਕਾ, ਦੀਰਘ1 ਅਥਵਾ ਦੀਘਿਕਾ.
੪੮—੬ ਦੀ, ਤਰਣੀ.
੬੪—੮ ਦੀ, ਲੋਲਾ.
੮੦—੧੦ ਦੀ, ਗਤ੍ਵਰਾ.
੯੬—੧੨ ਦੀ, ਗਾਮਿਨੀ.
੧੧੨—੧੪ ਦੀ ਤਰਿ.
੧੨੮—੧੬ ਦੀ, ਜੰਗਲਾ.
੧੪੪—੧੮ ਦੀ, ਪੑਲਾਵਨੀ.
੧੬੦—੨੦ ਦੀ, ਧਾਰਿਣੀ.
੧੭੬—੨੨ ਦੀ, ਵੇਗਿਨੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First