ਪਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਾ (ਨਾਂ,ਪੁ) 1 ਕੁੱਤੇ ਆਦਿ ਦੇ ਗਲ਼ ਵਿੱਚ ਪਾਈ ਚਮੜੇ ਦੀ ਵੱਧਰੀ 2 ਲਿਖ਼ਤੀ ਅਹਿਦ ਅਧੀਨ ਖੇਤੀ ਲਈ ਦਿੱਤੀ ਜ਼ਮੀਨ 3 ਨਹਿਰੀ ਸਿੰਚਾਈ ਲਈ ਬਣਾਏ ਵੱਡੇ ਕਿਆਰਿਆਂ ਵਿੱਚੋਂ ਇੱਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਾ [ਨਾਂਪੁ] ਜ਼ਮੀਨ ਸੰਬੰਧੀ ਸਮਝੌਤਾ-ਪੱਤਰ, ਸਨਦ; ਚਮੜੇ ਦੀ ਵੱਧਰੀ ਜੋ ਪਾਲਤੂ ਕੁੱਤੇ ਬਿੱਲੀ ਆਦਿ ਦੇ ਗਲ਼ ਪਾਈ ਜਾਂਦੀ ਹੈ; ਚਮੜੇ ਜਾਂ ਨਾਈਲੋਨ ਆਦਿ ਦੀ ਚੌੜੀ ਪੱਟੀ ਜੋ ਮਸ਼ੀਨਾਂ
ਆਦਿ ਨੂੰ ਚਲਾਉਣ ਲਈ ਵਰਤੀ ਜਾਂਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟਾ. ਸੰਗ੍ਯਾ—ਪਟਹ. ਕਿਰਚ ਦੇ ਆਕਾਰ ਦੀ ਪਤਲੀ ਅਤੇ ਸਿੱਧੀ ਤਲਵਾਰ. “ਪਟਾ ਭ੍ਰਮਾਯੰ ਜਿਮ ਜਮ ਧਾਯੰ.” (ਰਾਮਾਵ) “ਪਟਾ ਸੇ ਪਟੰਬਰ.” (ਚਰਿਤ੍ਰ ੧੭੯) ੨ ਕਾਕਪ. ਕਾਉਂ ਦੇ ਖੰਭ ਜੇਹੇ ਬਣਾਏ ਹੋਏ ਸਿਰ ਦੇ ਕੇਸ਼। ੩ ਪੱਟਾ. ਸਨਦ. ਅਧਿਕਾਰਪਤ੍ਰ. “ਜਮ ਕੇ ਪਟੈ ਲਿਖਾਇਆ.” (ਸੋਰ ਕਬੀਰ) ੪ ਕੁੱਤੇ ਆਦਿ ਦੇ ਗਲ ਪਹਿਰਾਈ ਕੁੰਡਲਾਕਾਰ ਪੱਟੀ । ੫ ਠੇਕਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First