ਪਟਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟਾ (ਨਾਂ,ਪੁ) 1 ਕੁੱਤੇ ਆਦਿ ਦੇ ਗਲ਼ ਵਿੱਚ ਪਾਈ ਚਮੜੇ ਦੀ ਵੱਧਰੀ 2 ਲਿਖ਼ਤੀ ਅਹਿਦ ਅਧੀਨ ਖੇਤੀ ਲਈ ਦਿੱਤੀ ਜ਼ਮੀਨ 3 ਨਹਿਰੀ ਸਿੰਚਾਈ ਲਈ ਬਣਾਏ ਵੱਡੇ ਕਿਆਰਿਆਂ ਵਿੱਚੋਂ ਇੱਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਟਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟਾ [ਨਾਂਪੁ] ਜ਼ਮੀਨ ਸੰਬੰਧੀ ਸਮਝੌਤਾ-ਪੱਤਰ, ਸਨਦ; ਚਮੜੇ ਦੀ ਵੱਧਰੀ ਜੋ ਪਾਲਤੂ ਕੁੱਤੇ ਬਿੱਲੀ ਆਦਿ ਦੇ ਗਲ਼ ਪਾਈ ਜਾਂਦੀ ਹੈ; ਚਮੜੇ ਜਾਂ ਨਾਈਲੋਨ ਆਦਿ ਦੀ ਚੌੜੀ ਪੱਟੀ ਜੋ ਮਸ਼ੀਨਾਂ

ਆਦਿ ਨੂੰ ਚਲਾਉਣ ਲਈ ਵਰਤੀ ਜਾਂਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਟਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਟਾ. ਸੰਗ੍ਯਾ—ਪਟਹ. ਕਿਰਚ ਦੇ ਆਕਾਰ ਦੀ ਪਤਲੀ ਅਤੇ ਸਿੱਧੀ ਤਲਵਾਰ. “ਪਟਾ ਭ੍ਰਮਾਯੰ ਜਿਮ ਜਮ ਧਾਯੰ.” (ਰਾਮਾਵ) “ਪਟਾ ਸੇ ਪਟੰਬਰ.” (ਚਰਿਤ੍ਰ ੧੭੯) ੨ ਕਾਕਪ੖. ਕਾਉਂ ਦੇ ਖੰਭ ਜੇਹੇ ਬਣਾਏ ਹੋਏ ਸਿਰ ਦੇ ਕੇਸ਼। ੩ ਪੱਟਾ. ਸਨਦ. ਅਧਿਕਾਰਪਤ੍ਰ. “ਜਮ ਕੇ ਪਟੈ ਲਿਖਾਇਆ.” (ਸੋਰ ਕਬੀਰ) ੪ ਕੁੱਤੇ ਆਦਿ ਦੇ ਗਲ ਪਹਿਰਾਈ ਕੁੰਡਲਾਕਾਰ ਪੱਟੀ । ੫ ਠੇਕਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਟਾ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਟਾ, (ਟਾਕਰੀ \ ਹਿੰਦੀ : पटा, पट्टा) \ ਪੁਲਿੰਗ : ਗਤਕਾ, ਲੱਕੜੀ ਦੀ ਤਲਵਾਰ, ਦੋ ਧਾਰੀ ਤਲਵਾਰ

(ਭਾਈ ਮਈਆ ਸਿੰਘ)

–ਪਟਾ ਬਾਜ਼ੀ, ਇਸਤਰੀ ਲਿੰਗ : ਵੇਖੋ, ਪਟੇ ਬਾਜ਼ੀ

–ਪਟੇ ਬਾਜ਼ੀ, ਇਸਤਰੀ ਲਿੰਗ : ਗੱਤਕੇ ਦੀ ਖੇਡ

–ਪਟਾ ਬਾਜ਼, ਪੁਲਿੰਗ : ਵੇਖੋ, ਪਟੇਬਾਜ਼

–ਪਟੇ ਬਾਜ਼, ਪੁਲਿੰਗ : ਗੱਤਕੇ ਬਾਜ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 58, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-25-02-39-14, ਹਵਾਲੇ/ਟਿੱਪਣੀਆਂ:

ਪਟਾ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਟਾ, (ਸੰਸਕ੍ਰਿਤ : पट+ਆ) \ ਪੁਲਿੰਗ : ਫਾਂਟਾਦਾਰ ਕਪੜਾ

(ਪੋਠੋਹਾਰੀ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 58, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-25-02-39-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.