ਪਟੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟੁ. ਸੰਗ੍ਯਾ—ਪੱਟ. ਰੇਸ਼ਮ । ੨ ਰੇਸ਼ਮੀ ਵਸਤ੍ਰ. “ਜਿਨ ਪਟੁ ਅੰਦਰਿ, ਬਾਹਰਿ ਗੁਦੜੁ.” (ਵਾਰ ਆਸਾ) “ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ.” (ਸ. ਫਰੀਦ) ੩ ਸੰਜੋਆ. ਕਵਚ. “ਅਭੈ ਪਟੁ ਰਿਪੁ ਮਧ ਤਿਹ.” (ਸਵੈਯੇ ਮ: ੩ ਕੇ) ੪ ਸੰ. ਪਟੁ. ਵਿ—ਚਤੁਰ. ਹੋਸ਼ਿਆਰ। ੫ ਨਿਪੁਣ. ਪ੍ਰਵੀਣ. ਤਾਕ । ੬ ਛਲੀਆ । ੭ ਰੋਗਰਹਿਤ. ਨਰੋਆ। ੮ ਤਿੱਖਾ । ੯ ਸੁੰਦਰ। ੧੦ ਸੰਗ੍ਯਾ—ਨਮਕ. ਲੂਣ । ੧੧ ਜੀਰਾ. ਜੀਰਕ। ੧੨ ਕਰੇਲਾ । ੧੩ ਚੀਨੀ ਕਪੂਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First