ਪਨਾਹ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Asylum (ਅਸਾਇਲਅਮ) ਪਨਾਹ: ਉਹ ਵਿਅਕਤੀ ਜਿਹੜਾ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਪਨਾਹ ਲੈਂਦਾ ਹੈ। ਉਹ ਪਨਾਹਗੀਰ (refugee) ਹੋ ਸਕਦਾ ਹੈ, ਉਸ ਉੱਤੇ ਤਸ਼ੱਦਦ (violence) ਹੋਏ ਹੋਣੇ, ਉਹ ਗ਼ਰੀਬੀ (poverty) ਨਾਲ ਪੀੜਿਤ ਹੋਵੇ, ਆਦਿ ਕਾਰਨ ਹੋ ਸਕਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਪਨਾਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਨਾਹ [ਨਾਂਇ] ਸ਼ਰਨ, ਆਸਰਾ , ਓਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਨਾਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪਨਾਹ. ਫ਼ਾਸੰਗ੍ਯਾ—ਰਖ੍ਯਾ ਪਾਉਣ ਦਾ ਥਾਉਂ. ਓਟ। ੨ ਤ੍ਰਾਣ. ਬਚਾਉ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਨਾਹ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪਨਾਹ, (ਫ਼ਾਰਸੀ : ਪਨਾਹ ) \ ਇਸਤਰੀ ਲਿੰਗ : ਸ਼ਰਨ, ਆਸਰਾ;

(ਲਾਗੂ ਕਿਰਿਆ : ਦੇਣਾ, ਮੰਗਣਾ, ਲੈਣਾ)

–ਪਨਾਹਗਾਹ, ਇਸਤਰੀ ਲਿੰਗ : ਸ਼ਰਨ ਲੈਣ ਦੀ ਥਾਂ

 

–ਪਨਾਹਗੀਰ, ਵਿਸ਼ੇਸ਼ਣ : ਪਨਾਹ ਲੈਣ ਵਾਲਾ, ਸ਼ਰਨਾਰਥੀ

 

–ਪਨਾਹਗਜ਼ੀਨ, ਵਿਸ਼ੇਸ਼ਣ : ਸ਼ਰਨਾਰਥੀ

 

–ਪਨਾਹਗੁਜ਼ੀਨ, ਪੁਲਿੰਗ : ਸ਼ਰਨਾਰਥੀ : “ਆਏ ਬੂਟੇ ਜੜੋਂ ਉਖਾੜੇ ਵਾਂਗ, ਮੇਰੇ ਪੰਜਾਬ ਦੇ ਪਨਾਹਗੁਜ਼ੀਨ” (ਪਿੰਗਲ ਤੇ ਅਰੂਜ਼)

 

–ਪਨਾਹ ਪਾਖੀ, ਇਸਤਰੀ ਲਿੰਗ : ਬਚਾ, ਆਸਰਾ, ਸ਼ਰਨ, ਉਹਲਾ

(ਭਾਈ ਬਿਸ਼ਨਦਾਸ ਪੁਰੀ)

–ਸ਼ਹਰ ਪਨਾਹ,  ਪੁਲਿੰਗ : ਸ਼ਹਿਰ ਦੇ ਆਲੇ ਦੁਆਲੇ ਦੀ ਕੰਧ, ਸਫ਼ੀਲ, ਫ਼ਸੀਲ

 

–ਜਹਾਂ ਪਨਾਹ, ਵਿਸ਼ੇਸ਼ਣ : ਜਹਾਨ ਨੂੰ ਪਨਾਹ ਦੇਣ ਵਾਲਾ

 

–ਪਨਾਹੀ, ਪੁਲਿੰਗ : ਜੋ ਪਨਾਹ ਦੇਵੇ, ਬਚਾਉਣ ਵਾਲਾ

(ਭਾਈ ਬਿਸ਼ਨਦਾਸ ਪੁਰੀ)

–ਪਨਾਹੀਆ, ਪੁਲਿੰਗ : ਪਨਾਹ ਲੈਣ ਵਾਲਾ ਮਨੁੱਖ

 

–ਪਨਾਹੀ ਪੱਖੀ, ਪੁਲਿੰਗ : ਵੇਖੋ, ਪਨਾਹੀ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 7, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-10-29-12-09-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.