ਪਰਪੰਚ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਰਪੰਚ. ਸੰ. ਪ੍ਰਪੰਚ. ਸੰਗ੍ਯਾ—ਪੰਜ ਤੱਤਾਂ ਦਾ ਵਿਸ੍ਤਾਰ. ਸੰਸਾਰ. ਜਗਤ. “ਬਿਰਲੇ ਪਾਈਅਹਿ, ਜੋ ਨ ਰਚਹਿਂ ਪਰਪੰਚੁ.” (ਗਉ ਥਿਤੀ ਮ: ੫) ੨ ਛਲ. ਧੋਖਾ. “ਕਰਿ ਪਰਪੰਚੁ ਜਗਤ ਕਉ ਡਹਿਕੈ.” (ਦੇਵ ਮ: ੯)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਰਪੰਚ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਰਪੰਚ (ਸੰ.। ਸੰਸਕ੍ਰਿਤ ਪ੍ਰਪੰਚ) ੧. ਸੰਸਾਰ। ਯਥਾ-‘ਇਹ ਪਰਪੰਚ ਪਾਰਬ੍ਰਹਮ ਕੀ ਲੀਲਾ’। ਤਥਾ-‘ਪਰਪੰਚ ਬੇਣੁ ਤਹੀ ਮਨੁ ਰਾਖਿਆ’ ਮਨ ਨੂੰ ਉਥੇ ਰਖਿਆ ਹੈ ਜਿਥੇ ਪਰਪੰਚ ਬੀਣਾ ਹੈ ਭਾਵ ਬ੍ਰਹਮੰਡ ਦੀ ਰਚਨਾ ਦੀ ਵੀਣਾਂ ਜਿਥੇ ਬੋਲਦੀ ਹੈ। ਇਸ ਤੁਕ ਦੇ ਗ੍ਯਾਨੀ ਹੋਰ ਅਰਥ ਬੀ ਕਰਦੇ ਹਨ- ੨. ਪਰਪੰਚ ਦੀ (ਬੇਣ) ਬਨਾਵਟ ਜਿਥੇ ਹੋ ਰਹੀ ਹੈ। ਅਥਵਾ ੩. ਜਿਥੇ ਸ੍ਰੇਸ਼ਟ ਸੰਤਾਂ ਦਾ (ਬੇਣ) ਸ਼ਬਦ ਵੱਜਦਾ ਹੈ। ਅਥਵਾ ੪. ਜਿਥੇ ਵਿਸ਼ੇਸ਼ ਕਰਕੇ ਪੰਚ (ਬੇਣ) ਸ਼ਬਦ ਵਜਦੇ ਹਨ। ੨. ਛਲ। ਯਥਾ-‘ਕਰਿ ਪਰਪੰਚ ਉਦਰ ਨਿਜ ਪੋਖਿਓ’। ਤਥਾ-‘ਪਰਪਚ ਧ੍ਰੋਹ ਮੋਹ ਮਿਟ ਨਾਈ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First