ਪਰਾਗਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਾਗਾ (ਨਾਂ,ਪੁ) ਟੰਬਿਆਂ ਸੰਲਘਿਆਂ ਅਤੇ ਤੰਗਲੀਆਂ ਨਾਲ ਕੁੱਟਣ ਲਈ ਇੱਕ ਵੇਰ ਪਿੜ ਵਿੱਚ ਖਲਾਰਿਆ ਛੋਲਿਆਂ ਦਾ ਲਾਂਗਾ; ਭੱਠੀ ਦੀ ਕੜਾਹੀ ਵਿੱਚ ਭੁੰਨਣ ਲਈ ਇੱਕ ਵੇਰ ਪਾਏ ਦਾਣੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਰਾਗਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਾਗਾ 1. [ਨਾਂਪੁ] ਕਿਸੇ ਚੀਜ਼ ਦੀ ਉਤਨੀ ਮਿਕਦਾਰ ਜਿਤਨੀ ਇੱਕੋ ਵਾਰੀ ਕੜਾਹੀ ਵਿੱਚ ਤਲੀ ਜਾਂ ਭੁੰਨੀ ਜਾ ਸਕੇ, ਪੂਰ 2. [ਨਾਂਪੁ] ਵਿਆਹ ਸਮੇਂ ਲਾੜੇ ਤੇ ਉਸ ਦੀਆਂ ਸਾਲੀਆਂ ਆਦਿ
ਵਿਚਾਲੇ ਸੁਣੇ ਸੁਣਾਏ ਜਾਂਦੇ ਛੰਦ (ਕਾਵਿ ਟੋਟਾ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰਾਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਾਗਾ. ਜਿਲਾ ਜੇਹਲਮ ਦੇ ਕੜ੍ਹੀਆਲਾ ਪਿੰਡ ਦਾ ਵਸਨੀਕ ਛਿੱਬਰ ਬ੍ਰਾਹਮਣ , ਜੋ ਮਹਾਤਮਾ ਗੋਤਮ ਦਾ ਪੁਤ੍ਰ ਸੀ. ਇਸ ਨੇ ਗੁਰਸਿੱਖੀ ਧਾਰਣ ਕਰਕੇ ਆਪਣਾ ਜੀਵਨ ਹੋਰਨਾਂ ਲਈ ਨਮੂਨਾ ਬਣਾਇਆ. ਭਾਈ ਪਰਾਗਾ ਗੁਰੂ ਹਰਿਗੋਬਿੰਦ ਸਾਹਿਬ ਦੇ ਧਰਮਜੰਗਾਂ ਵਿੱਚ ਸ਼ਰੀਕ ਹੋਇਆ, ਯਥਾ—“ਜੈਤ ਸੋ ਪਰਾਗਾ ਧੀਰ ਪੈੜਾ ਜੰਗ ਆਯੋ ਹੈ.” (ਗੁਪ੍ਰਸੂ) ਇਸ ਆਤਮਗ੍ਯਾਨੀ ਅਤੇ ਧਰਮਵੀਰ ਮਹਾਤਮਾ ਦੇ ਚਾਰ ਪੁਤ੍ਰ ਹੋਏ—ਭਾਈ ਮਤੀਦਾਸ1, ਸਤੀਦਾਸ, ਜਤੀਦਾਸ ਅਤੇ ਸਖੀਦਾਸ. ਦੇਖੋ, ਮਤੀਦਾਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First