ਪਰਿਵਰਣਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Recital_ਪਰਿਵਰਣਨ: ਕਿਸੇ ਵਿਲੇਖ ਵਿਚਲੇ ਪਰਿਵਰਣਨ ਦੋ ਕਿਸਮਾਂ ਦੇ ਹੋ ਸਕਦੇ ਹਨ। ਇਕ ਕਿਸਮ ਦੇ ਪਰਿਵਰਣਨ ਵਿਚ ਉਹ ਤੱਥ ਬਿਆਨ ਕੀਤੇ ਗਏ ਹੁੰਦੇ ਹਨ ਜਿਨ੍ਹਾਂ ਉਤੇ ਉਹ ਲਿਖਤ ਆਧਾਰਤ ਹੁੰਦੀ ਹੈ। ਇਸ ਕਿਸਮ ਦੇ ਵਰਣਨ ਨੂੰ ਬਿਰਤਾਂਤਕ ਪਰਿਵਰਣਨ ਕਿਹਾ ਜਾਂਦਾ ਹੈ। ਦੂਜੇ ਕਿਸਮ ਦਾ ਪਰਿਵਰਣਨ ਜਿਸ ਨੂੰ ਪਰਿਚਯ ਪਰਿਵਰਣਨ ਕਿਹਾ ਜਾ ਸਕਦਾ ਹੈ,ਉਹ ਹੁੰਦਾ ਹੈ ਜਿਸ ਵਿਚ ਅਮਲਸ਼ੀਲ ਭਾਗ ਪਿਛੇ ਕੰਮ ਕਰ ਰਿਹਾ ਮਨਸ਼ਾ ਬਿਆਨ ਕੀਤਾ ਗਿਆ ਹੁੰਦਾ ਹੈ। ਜਿਸ ਵਿਲੇਖ ਵਿਚ ਪਰਿਵਰਣਨ ਸਪਸ਼ਟ ਹੋਣ ਅਤੇ ਅਮਲਸ਼ੀਲ ਭਾਗ ਦਾ ਦੁਅਰਥਾ ਹੋਣਾ ਨਜ਼ਰ ਆਵੇ ਉਥੇ ਵਿਲੇਖ ਦੇ ਅਰਥ ਕੱਢਣ ਨੂੰ ਪਰਿਵਰਣਨ ਸ਼ਾਸਤ ਕਰਦਾ ਹੈ। ਸਾਧਾਰਨ ਤੌਰ ਤੇ ਕਿਸੇ ਲਿਖਤ ਦਾ ਪਰਿਵਰਣਨ ਉਸ ਲਿਖਤ ਅਧੀਨ ਕਿਸੇ ਮੁਕੱਦਮੇ ਵਿਚ ਉਸ ਲਿਖਤ ਦੀਆਂ ਧਿਰਾਂ ਅਤੇ ਉਨ੍ਹਾਂ ਦੇ ਅਧੀਨ ਦਾਅਵਾ ਕਰਨ ਵਾਲਿਆਂ ਦੇ ਵਿਰੁੱਧ ਸ਼ਹਾਦਤ ਹੁੰਦੀ ਹੈ ਅਤੇ ਪਰਿਵਰਣਨ ਵਿਬੰਧ ਵਜੋਂ ਅਮਲ ਵਿਚ ਆਉਂਦੇ ਹਨ। ਲੇਕਿਨ ਇਹ ਗੱਲ ਉਸ ਵਿਸ਼ੇ ਤੇ ਕਿਸੇ ਹੋਰ ਮੁਕੱਦਮੇ ਬਾਰੇ ਜੋ ਉਸ ਵਿਲੇਖ ਤੇ ਆਧਾਰਤ ਨ ਹੋਵੇ, ਨਹੀਂ ਕਹੀ ਜਾ ਸਕਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.