ਪਰਿਵਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਿਵਾਰ [ਨਾਂਪੁ] ਵੇਖੋ ਪਰਵਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਿਵਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਿਵਾਰ. ਸੰ. ਚਾਰੇ ਪਾਸਿਓਂ ਘੇਰਨ ਵਾਲਾ. ਪੜਦਾ. ਆਵਰਣ। ੨ ਤਲਵਾਰ ਆਦਿ ਦਾ ਕੋ੄. ਮਯਾਨ. ਨਯਾਮ। ੩ ਕਿਸੇ ਪੁਰੁ੄ ਨੂੰ ਘੇਰਨ ਵਾਲੇ ਸੰਬੰਧੀ. ਕੁਟੰਬ. ਟੱਬਰ । ੪ ਰਾਜੇ ਦੇ ਆਸ ਪਾਸ ਰਹਿਣ ਵਾਲੇ ਨੌਕਰ ਚਾਕਰ। ੫ ਚੰਦ੍ਰਮਾ ਸੂਰਜ ਦਾ ਪਰਿਵੇ੄.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਿਵਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Family_ਪਰਿਵਾਰ: ਇਹ ਇਕ ਬਹੁਤ ਹੀ ਲਚਕਦਾਰ ਸ਼ਬਦ ਹੈ ਅਤੇ ਪ੍ਰਸੰਗ ਅਨੁਸਾਰ ਉਸ ਦੇ ਸੰਕੁਚਿਤ ਜਾਂ ਵਿਸਤ੍ਰਿਤ ਅਰਥ ਕਢੇ ਜਾ ਸਕਦੇ ਹਨ। ਅਦਾਲਤਾਂ ਇਸ ਸ਼ਬਦਾਂ ਦੇ ਬਝੇ ਰੁਝੇ ਅਰਥ ਕਢਣ ਦੇ ਵਿਰੁਧ ਰਹੀਆਂ ਹਨ ਅਤੇ ਉਨ੍ਹਾਂ ਦਾ ਇਹ ਸਟੈਂਡ ਬਜਾ ਤੌਰ ਤੇ ਠੀਕ ਹੈ। ਇਸ ਤਰ੍ਹਾਂ ਇਸ ਸ਼ਬਦ ਦੀ ਪਰਿਪੂਰਣ ਪਰਿਭਾਸ਼ਾ ਦੇਣਾ ਸੰਭਵ ਨਹੀਂ। ਹਰੇਕ ਕੇਸ ਦੇ ਤੱਥਾਂ ਅਤੇ ਹਾਲਾਤ ਅਨੁਸਾਰ, ਜਿਸ ਵਿਚ ਸਮਾਜਕ ਵਿਵਸਥਾ, ਰਵਾਜ ਅਤੇ ਰਹਿਣ ਸਹਿਣ ਦੇ ਢੰਗ ਸ਼ਾਮਲ ਹਨ, ਇਸ ਦੇ ਅਰਥ ਕਢੇ ਜਾਣ ਚਾਹੀਦੇ ਹਨ, ਭਾਵੇਂ ਇਕ ਘਰ ਵਿਚ ਇਕ ਪ੍ਰਬੰਧਕ ਦੇ ਪ੍ਰਬੰਧ ਵਿਚ ਰਹਿਣ ਵਾਲੇ ਜੀਆਂ ਨੂੰ ਸਮੂਹਿਕ ਰੂਪ ਵਿਚ ਪਰਿਵਾਰ ਕਿਹਾ ਜਾਣਾ ਉਚਿਤ ਹੈ। ਕਈ ਵਾਰੀ ਲਹੂ ਦੀ ਸਾਂਝ ਉਲੰਘ ਕੇ ਦੂਰ ਦੇ ਰਿਸ਼ਤੇਦਾਰਾਂ ਨੂੰ ਵੀ ਪਰਿਵਾਰ ਦੇ ਜੀਆਂ ਵਿਚ ਸ਼ਾਮਲ ਸਮਝ ਲਿਆ ਜਾਂਦਾ ਹੈ। ਵਖ ਵਖ ਐਕਟਾਂ ਅਤੇ ਨਿਯਮਾਂ ਵਿਚ ਉਨ੍ਹਾਂ ਦੇ ਆਪਣੇ ਪ੍ਰਯੋਜਨ ਲਈ ਇਸ ਸ਼ਬਦ ਨੂੰ ਪਰਿਭਾਸ਼ਤ ਵੀ ਕੀਤਾ ਗਿਆ ਹੈ। ਸਰਵ ਉੱਚ ਅਦਾਲਤ ਅਨੁਸਾਰ ਅਜਿਹੀਆਂ ਪਰਿਭਾਸ਼ਾਵਾਂ ਨ ਤਾ ਮਸਨੂਈ ਹੋਣੀਆਂ ਚਾਹੀਦੀਆਂ ਹਨ ਅਤੇ ਨ ਹੀ ਸੰਵਿਧਾਨ ਦੇ ਅਨੁਛੇਦ 14 ਦੀ ਉਲੰਘਣਾ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ।

       ਆਕਸਫ਼ੋਰਡ ਡਿਕਸ਼ਨਰੀ ਅਨੁਸਾਰ ਇਸ ਸ਼ਬਦ ਦਾ ਮਤਲਬ ਹੈ ‘‘ਉਨ੍ਹਾਂ ਵਿਅਕਤੀਆ ਦਾ ਸਮੂਹ ਜੋ ਇਕ ਘਰ ਵਿਚ ਜਾਂ ਇਕ ਮੁੱਖੀ ਅਧੀਨ ਰਹਿੰਦੇ ਹਨ ਅਤੇ ਇਸ ਵਿਚ ਮਾਪੇ, ਬਚੇ , ਨੌਕਰ ਆਦਿ ਸ਼ਾਮਲ ਹਨ।.. ਇਸ ਗਰੁਪ ਵਿਚ ਮਾਪੇ ਅਤੇ ਉਨ੍ਹਾਂ ਦੇ ਬੱਚੇ ਸ਼ਾਮਲ ਹੁੰਦੇ ਹਨ, ਭਾਵੇਂ ਉਹ ਇਕੱਠੇ ਰਹਿੰਦੇ ਹੋਣ ਜਾਂ ਨ; ਖੁਲ੍ਹੇ ਅਰਥਾਂ ਵਿਚ ਇਸ ਵਿਚ ਉਹ ਸਾਰੇ ਵਿਅਕਤੀ ਸ਼ਾਮਲ ਹਨ ਜੋ ਲਹੂ ਦੁਆਰਾ, ਵਿਆਹਕ ਰਿਸ਼ਤੇਦਾਰੀ ਦੁਆਰਾ ਨਿਕਟੀ ਤੌਰ ਤੇ ਸਬੰਧਤ ਹੁੰਦੇ ਹਨ।’’

       ਪਰਿਵਾਰ ਵਿਚ ਉਹ ਸਾਰੇ ਵਿਅਕਤੀ ਸ਼ਾਮਲ ਹੁੰਦੇ ਹਨ ਜੋ ਘਰ ਵਿਚ ਰਹਿੰਦੇ ਹੋਣ ਭਾਵੇਂ ਉਹ ਘਰ ਦੇ ਮੁੱਖੀ ਤੇ ਆਸਰਿਤ ਹੋਣ ਜਾਂ ਨ। ਕੇਰਲ ਉੱਚ ਅਦਾਲਤ (ਏ ਆਈ ਆਰ [1980 ਕੇਰਲ 205)] ਅਨੁਸਾਰ ਪਰਿਵਾਰ ਵਿਚ ਘਰੇਲੂ ਨੌਕਰ ਅਤੇ ਇਸ ਵਿਚ ਚਚੇਰੇ ਭਰਾ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਬਲਦੇਵ ਸਹਾਏ ਬਾਂਗੀਆਂ ਬਨਾਮ ਆਰ ਸੀ ਭਸੀਨ(1982) 2 ਐਸ ਸੀ ਸੀ 210 ਅਨੁਸਾਰ ਕਿਰਾਏਦਾਰ ਦੇ ਲਹੂ-ਸਬੰਧੀ ਜਿਵੇਂ ਕਿ ਪਿਤਾ , ਮਾਤਾ , ਭੈਣਾ ਪਰਿਵਾਰ ਦੇ ਜੀਆਂ ਵਿਚ ਸ਼ਾਮਲ ਹੁੰਦੀਆਂ ਹਨ।

       ਪਰ ਇਹ ਸ਼ਬਦ ਲਚਕਦਾਰ ਹੈ ਅਤੇ ਇਸ ਦੇ ਅਰਥਾਂ ਦੇ ਘੇਰਾ ਧਿਰਾਂ ਦੀਆਂ ਆਦਤਾਂ, ਵਿਚਾਰਾਂ , ਸਮਾਜਕ ਅਤੇ ਆਰਥਕ ਹਾਲਾਤ ਦੁਆਰਾ ਤੈਅ ਹੁੰਦਾ ਹੈ। ਪਰਿਵਾਰ ਦਾ ਸੰਕਲਪ ਅਜਿਹਾ ਹੈ ਜੋ ਸਥਿਰ ਨਹੀਂ ਅਤੇ ਉਸ ਦੀ ਪੂਰੀ ਤਰ੍ਹਾਂ ਨਪੀ ਤੁਲੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਕਿਸੇ ਵਿਸ਼ੇਸ਼ ਹਾਲਾਤ ਅਧੀਨ ਜਾਂ ਕਿਸੇ ਸਮਾਜ ਵਿਸ਼ੇਸ਼ ਵਿਚ ਪਰਿਵਾਰ ਕਿਨ੍ਹਾਂ ਵਿਅਕਤੀਆ ਤੋਂ ਮਿਲਕੇ ਬਣਦਾ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਵਿਅਕਤੀਆਂ ਦੀਆਂ ਆਦਤਾਂ ਅਤੇ ਵਿਚਾਰ ਕਿਸ ਕਿਸਮ ਦੇ ਹਨ ਜੋ ਉਸ ਸਮਾਜ ਨੂੰ ਗਠਤ ਕਰਦੇ ਹਨ ਅਤੇ ਜਿਸ ਭਾਈਚਾਰੇ ਦੇ ਉਹ ਹਨ ਉਸ ਦੇ ਧਾਰਮਕ ਅਤੇ ਸਮਾਜਕ-ਧਾਰਮਕ ਰਵਾਜ ਕਿਸ ਤਰ੍ਹਾਂ ਦੇ ਹਨ। ਰਾਮ ਪ੍ਰਸਾਦ ਸਿੰਘ ਬਨਾਮ ਮੁਕੰਦ ਲਾਲ (ਏ ਆਈ ਆਰ 1952 ਪੰਜ 189) ਵਿਚ ਜਸਟਿਸ ਜੇ.ਐਲ.ਕਪੂਰ ਨੇ ਕਰਾਰ ਦਿੱਤਾ ਸੀ ਕਿ ਕੋਈ ਸਮਾਜਕ ਢਾਂਚਾ ਐਸਾ ਵੀ ਹੋ ਸਕਦਾ ਹੈ ਜਿਸ ਵਿਚ ‘ਦ ਦਿਲੀ ਐਂਡ ਅਜਮੇਰ ਮੇਰਵਾੜ ਰੈਂਟ ਕੰਟਰੋਲ ਐਕਟ, 1947 ਦੀ ਧਾਰਾ 9(1) (ਹ) ਦੇ ਅਰਥਾਂ ਵਿਚ ਮਕਾਨ ਮਾਲਕ ਦੇ ਭਤੀਜੇ ਵੀ ਉਸ ਦੇ ਪਰਿਵਾਰ ਦੇ ਮੈਂਬਰ ਸਮਝੇ ਜਾ ਸਕਦੇ ਹਨ।

       ਮਿਸਿਜ਼ ਜੀ.ਕੇ.ਸ਼ੁਕਲਾ ਬਨਾਮ ਪ੍ਰਭੂ ਰਾਮ ਸੁਖਰਾਮ ਦਾਸ ਓਝਾ (1963-65 ਪੰ. ਐਲ ਆਰ 256) ਵਿਚ ਜਸਟਿਸ ਡੀ.ਕੇ.ਮਹਾਜਨ ਦਾ ਪ੍ਰੇਖਣ ਹੈ ਕਿ ‘‘ਪਰਿਵਾਰ ਦਾ ਅਰਥ ਖੁਲ੍ਹੇ ਰੂਪ ਵਿਚ ਲਿਆ ਜਾ ਸਕਦਾ ਹੈ, ਪਰ ਉਹ ਅਰਥ-ਨਿਰਨਾ ਅਜਿਹੇ ਮੌਜੂਦ ਤੱਥਾਂ ਅਤੇ ਹਾਲਾਤ ਨਾਲ ਸਬੰਧਤ ਹੋਣਾ ਚਾਹੀਦਾ ਹੈ ਜੋ ਹਰੇਕ ਕੇਸ ਦੇ ਰਿਕਾਰਡ ਤੋਂ ਸਾਬਤ ਹੁੰਦੇ ਹੋਣ। ਅਬਦੁਲ ਹਮੀਦ ਬਨਾਮ ਨੂਰ ਮੁਹੰਮਦ (ਏ ਆਈ ਆਰ 1975 ਦਿਲੀ 328) ਇਹ ਕੇਸ ਰੈਂਟ ਕੰਟਰੋਲ ਐਕਟ ਅਧੀਨ ਅਦਾਲਤ ਅੱਗੇ ਆਇਆ ਸੀ ਅਤੇ ਉਸ ਵਿਚ ਕਰਾਰ ਦਿੱਤਾ ਗਿਆ ਸੀ ਕਿ ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਪਰਿਵਾਰ ਦੀ ਪਰਿਭਾਸ਼ਾ ਵਿਚ ਸ਼ਾਮਲ ਹਨ। ਕੁਝ ਹਾਲਾਤ ਵਿਚ ਦੂਰ ਦਾ ਰਿਸ਼ਤੇਦਾਰ ਪਰਿਵਾਰ ਦਾ ਮੈਂਬਰ ਸਮਝਿਆ ਜਾ ਸਕਦਾ ਹੈ, ਜਦ ਕਿ ਹੋਰ ਕਿਸਮ ਦੇ ਹਾਲਾਤ ਅਧੀਨ ਉਸ ਹੀ ਰਿਸ਼ਤੇਦਾਰੀ ਨੂੰ ਵਾਜਬ ਤੌਰ ਤੇ ਪਰਿਵਾਰ ਦਾ ਮੈਂਬਰ ਨਹੀਂ ਸਮਝਿਆ ਜਾ ਸਕਦਾ।

ਵਰਡਜ਼ ਐਂਡ ਫ਼ਰੇਜ਼ਿਜ਼ ਲੀਗਲੀ ਡੀਫ਼ਾਈਂਡ ਅਨੁਸਾਰ ਕਿਸੇ ਵਿਅਕਤੀ ਦੇ ਸਬੰਧ ਵਿਚ ‘ਪਰਿਵਾਰ’ ਦਾ ਮਤਲਬ ਹੈ ਹੇਠ-ਲਿਖਿਆ ਵਿਚੋਂ ਇਕ ਜਾਂ ਵੱਧ, ਅਰਥਾਤ-

(ੳ)   ਉਸ ਦੀ ਪਤਨੀ , ਪੁੱਤਰ , ਪੁਤਰੀ , ਪਿਤਾ, ਮਾਤਾ ਅਤੇ

(ਅ)   ਕੋਈ ਵਿਅਕਤੀ ਜਿਸ ਦੀ ਉਸ ਨਾਲ ਲਹੂ ਦੀ ਰਿਸ਼ਤੇਦਾਰੀ ਹੋਵੇ ਜਾਂ ਨਾ, ਜੋ ਪੂਰੇ ਤੌਰ ਤੇ ਉਸ ਉਤੇ                     ਨਿਰਭਰ ਕਰਦਾ ਹੈ।

       ‘‘ਹੁਣ, ...ਪਰਿਵਾਰ ਕੀ ਹੈ, ਸਿਵਾਏ ਇਸ ਦੇ ਕਿ ਉਹ ਵਿਅਕਤੀ ਜੋ ਉਸ ਦੇ ਨਾਲ ਰਹਿੰਦੇ ਹਨ, ਜਾਂ ਜਿਨ੍ਹਾਂ ਦਾ ਉਹ ਮੁੱਖੀ ਹੈ। ਪੁੱਤਰ ਉਨ੍ਹਾਂ ਵਿਚੋਂ ਇਕ ਹੈ, ਜਦ ਤਕ ਉਹ ਪਿੱਤਾ ਦੀ ਹਿਫ਼ਾਜ਼ਤ ਵਿਚ ਰਹਿੰਦਾ ਹੈ... ਪਰ ਜਦੋਂ ਉਹ ਖ਼ੁਦ ਪਰਿਵਾਰ ਦਾ ਮੁੱਖੀ ਬਣ ਜਾਂਦਾ ਹੈ, ਉਹ ਆਜ਼ਾਦ ਹੋ ਜਾਂਦਾ ਹੈ।’’

       ਸਟੈਂਡਿੰਗਫੋਰਡ ਬਨਾਮ ਪਰੋਬਰਟ [(1950 ਕੇ ਬੀ 377, ਸੀ ਏ] ਵਿਚ ਲਾਰਡ ਜਸਟਿਸ ਐਸ ਕੁਈਥ ਨੇ ਇਕ ਬਹੁਤ ਵਧੀਆ ਪ੍ਰੇਖਣ ਕੀਤਾ ਹੈ ਅਤੇ ਦਸਿਆ ਹੈ ਕਿ ਇਕ ਵਿਅਕਤੀ ਇਕੋ ਸਮੇਂ ਦੋ ਪਰਿਵਾਰਾਂ ਦਾ ਮੈਂਬਰ ਹੋ ਸਕਦਾ ਹੈ। ... ਇਕ ਅਹਿਮ ਨੁਕਤਾ ਜਿਸ ਤੇ ਕੌਨਸਲ ਨੇ ਆਪਣੀ ਦਲੀਲ ਆਧਾਰਤ ਕੀਤੀ ਹੈ ਉਹ ਇਹ ਹੈ ਕਿ ਵਿਆਹ ਹੋਣ ਤੇ ਪੁੱਤਰ ਇੱਕ ਨਵੇਂ ਪਰਿਵਾਰ ਦਾ ਮੁੱਖੀ ਬਣ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਵਿਆਹ ਕਰਾਉਣ ਪਿਛੋਂ ਉਹ ਮੂਲ ਪਰਿਵਾਰ ਦਾ ਮੈਂਬਰ ਨਹੀਂ ਰਹਿੰਦਾ। ਵਕੀਲ ਸਾਹਿਬ ਦੇ ਕਹਿਣ ਤੋਂ ਮੈਨੂੰ ਇੰਜ ਜਾਪਦਾ ਹੈ ਜਿਵੇਂ ਮਨੁਖ ਆਪਣੀ ਪਤਨੀ ਦਾ ਪਤੀ ਬਣ ਜਾਂਦਾ ਹੈ ਅਤੇ ਆਪਣੀ ਮਾਂ ਦਾ ਪੁੱਤਰ ਨਹੀਂ ਰਹਿੰਦਾ। ਇਕ ਆਦਮੀ ਇਕੋ ਸਮੇਂ ਦੋ ਪਰਿਵਾਰਾਂ ਦਾ ਮੈਂਬਰ ਹੋ ਸਕਦਾ ਹੈ।

       ਸੈਂਟਰਲ ਸਿਵਲ ਸਰਵਿਸਿਜ਼ (ਪੈਨਸ਼ਨ) ਰੂਲਜ਼, 1972 ਦੇ ਨਿਯਮ 54 (14) ਬੀ ਵਿਚ ਹੋਰਨਾਂ ਗੱਲਾਂ ਦੇ ਨਾਲ ਇਹ ਉਪਬੰਧ ਸੀ ਕਿ ਜੇ ਕੋਈ ਕਰਮਚਾਰੀ ਜਾਂ ਕਰਮਚਾਰਨ ਰਿਟਾਇਰ ਹੋਣ ਤੋਂ ਪਿਛੋਂ ਵਿਆਹ ਕਰਵਾ ਲੈਂਦੀ ਹੈ ਜਾਂ ਉਸਦੇ ਬੱਚਾ ਹੋ ਜਾਂਦਾ ਹੈ ਤਾਂ ਰਿਟਾਹਿਰ ਹੋਣ ਤੋਂ ਪਿਛੋਂ ਕੀਤਾ ਪਤੀ ਜਾਂ ਪਤਨੀ ਅਤੇ ਰਿਟਾਇਰ ਹੋਣ ਤੋਂ ਪਿਛੋਂ ਪੈਦਾ ਹੋਇਆ ਬੱਚਾ ਸਬੰਧਤ ਕਰਮਚਾਰੀ ਜਾਂ ਕਰਮਚਾਰਨ ਦੇ ਪਰਿਵਾਰ ਦਾ ਮੈਂਬਰ ਨਹੀਂ ਸਮਝਿਆ ਜਾਵੇਗਾ। ਭਾਗਵੰਤੀ ਬਨਾਮ ਭਾਰਤ ਦਾ ਸੰਘ (ਏ ਆਈ ਆਰ 1989 ਐਸ ਸੀ 2088) ਵਿਚ ਕਰਾਰ ਦਿੱਤਾ ਗਿਆ ਕਿ ਨਿਯਮ ਦਾ ਉਹ ਭਾਗ ਗ਼ੈਰ-ਕਾਨੂੰਨੀ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.