ਪਲਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਲਰ  ਸੰ. ਪਲਾਲ. ਸੰਗ੍ਯਾ—ਦਾਣੇ ਰਹਿਤ ਫੂਸ. ਧਾਨ ਆਦਿ ਅੰਨ ਝਾੜਨ ਪਿੱਛੋਂ ਜੋ ਤ੍ਰਿਣ ਬਾਕ਼ੀ ਰਹਿੰਦੇ ਹਨ. “ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ.” (ਮ: ੧ ਵਾਰ  ਮਾਝ) ੨ ਸੰ. ਪਲਲ. ਪੱਥਰ. “ਰਤਨ ਪਦਾਰਥੁ ਪਲਰਿ ਤਿਆਗੈ.” (ਮਾਝ ਅ: ਮ: ੩) ਪੱਥਰ ਬਦਲੇ ਰਤਨ ਤਿਆਗੈ। ੩ ਚਿੱਕੜ. ਗਾਰਾ । ੪ ਸਿਵਾਰ. ਕਾਈ । ੫ ਮੈਲ. ਗੰਦਗੀ। ੬ ਦੁੱਧ । ੭ ਤਿਲਕੁੱਟ. ਭੁੱਗਾ । ੮ ਬਲ. ਤ਼ਾਕ਼ਤ। ੯ ਲਾਸ਼. ਲੋਥ । ੧੦ ਸਿੰਧੀ. ਵਰਖਾ ਦਾ ਜਲ। ੧੧ ਸੰ. ਪਲ੍ਵਲ. ਸਰੋਵਰ. ਤਾਲ. “ਸੁਖ ਪਲਰਿ ਤਿਆਗਿ ਮਹਾ ਦੁਖ ਪਾਵੈ.” (ਮ:੩ ਮਾਰੂ ਸੋਲਹੇ) “ਹਰਿ ਸੁਖਪਲਰਿ ਤਿਆਗਿਆ.” (ਵਾਰ ਬਿਲਾ ਮ: ੩) ੧੨ ਪਲ (ਤਰਾਜ਼ੂ) ਧਾਰੀ. ਪਲਰੀ. ਵਪਾਰੀ. “ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ। ਅਉਗੁਣ ਵਿਕਣਿ ਪਲਰੀ ਜਿਸ ਦੇਇ ਸੁ ਸਚੇ ਪਾਏ.” (ਮ: ੪ ਵਾਰ ਗਉ ੧) ਸਾਧੂ ਪਲਰੀ (ਵਪਾਰੀ), ਅਵਗੁਣ ਦਾ ਵਿਕ੍ਰਯਣ ਕਰਕੇ (ਭਾਵ ਔਗੁਣਾਂ ਦੇ ਬਦਲੇ) ਗੁਣ ਦਿੰਦੇ ਹਨ। ੧੩ ਪਲਰਨ. ਸੰ. ਪਰਿਹਰਣ. ਤ੍ਯਾਗ. “ਚੋਰੀ ਚੋਰ ਨ ਪਲਰਹਿਂ ਦੁਖ ਸਹਹਿਂ ਗਰਠੇ.” (ਭਾਗੁ) ੧੪ ਕ੍ਰਿ. ਵਿ—ਪਰਿਹਰਣ ਕਰਕੇ. “ਦੁਖ ਪਲਰਿ ਹਰਿ ਨਾਮ ਵਸਾਏ.” (ਮਲਾ ਅ: ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.