ਪਹਿਰੇ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹਿਰੇ. ਦੇਖੋ, ਪਹਰੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਹਿਰੇ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪਹਿਰੇ : ਪਹਿਰੇ ਸ਼ਬਦ ਪਹਿਰ (ਪ੍ਰਹਰ) ਤੋਂ ਬਣਿਆ ਹੈ। ਦਿਨ ਰਾਤ ਦੇ ਅੱਠਵੇਂ ਹਿੱਸੇ ਨੂੰ ਪਹਿਰ ਕਹਿੰਦੇ ਹਨ। ਇਸ ਲਈ ਅੱਠੇ ਪਹਿਰ ਤੋਂ ਭਾਵ ਦਿਨ ਰਾਤ ਅਥਵਾ ਹਰ ਵੇਲੇ ਲਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਿਰੀ ਰਾਗ ਅੰਦਰ ‘ਪਹਰੇ’ ਨਾਂ ਹੇਠ ਸ੍ਰੀ ਗੁਰੂ ਨਾਨਕ ਦੇਵ ਰਚਿਤ ਬਾਣੀ ਵੀ ਦਰਜ ਹੈ। ਇਸ ਵਿਚ ਜੀਵਨ ਨੂੰ ਰਾਤ ਦੇ ਚਾਰ ਪਹਿਰਾਂ ਨਾਲ ਤੁਲਨਾ ਦਿੱਤੀ ਗਈ ਹੈ। ਮਨੁੱਖ ਇਕ ਵਣਜਾਰਾ ਹੈ ਜੋ ਇਸ ਜਗਤ ਵਿਚ ਫੇਰੀ ਲਾਣ ਆਇਆ ਹੈ ਅਤੇ ਰਾਤ ਘਰ ਤੋਂ ਬਾਹਰ ਹੀ ਕਟਦਾ ਹੈ। ਉੱਥੋਂ ਉਸ ਨੂੰ ਆਪਣੇ ਵੱਖਰ ਦੀ ਸੰਭਾਲ ਵੀ ਕਰਨੀ ਹੁੰਦੀ ਹੈ।
ਇਸ ਤਰ੍ਹਾਂ ਮਨੁੱਖੀ ਜੀਵਨ ਦੀ ਵੰਡ ਇੰਜ ਕੀਤੀ ਗਈ––(1) ਜਨਮ, (2) ਸੰਸਾਰ ਨਾਲ ਮੋਹ, (3) ਧਨ, ਜੋਬਨ ਤੇ ਗ੍ਰਿਹਸਥ ਵਿਚ ਖਚਿਤ, ਤੇ (4) ਜੀਵਨ ਦਾ ਅੰਤ। ਇਸ ਤਰ੍ਹਾਂ ਜੀਵਨ ਅੰਤ ਕਰ ਦੇਣ ਦੀ ਥਾਂ ਗੁਰੂ ਸਾਹਿਬ ਇਸ ਅਮੋਲਕ ਸਮੇਂ ਨੂੰ ਰੱਬ ਵੱਲ ਤੇ ਚੰਗੇ ਕੰਮਾਂ ਵੱਲ ਲਗਾਉਣ ਲਈ ਪ੍ਰੇਰਦੇ ਹਨ ਕਿ ਦੂਜੇ ਪਾਸੇ ਮਨ ਲਗਾਉਣ ਦੀ ਥਾਂ ਸੱਚ ਨਾਮ ਨੂੰ ਮਨ ਵਿਚ ਧਿਆਏ ਅਤੇ ਇਹੀ ਉਸ ਦਾ ਸੱਚ ਵੱਖਰ ਹੈ ਜਿਸ ਦੀ ਸੰਭਾਲ ਦੀ ਲੋੜ ਹੈ। ਇਸੇ ਹੀ ਮਜ਼ਮੂਨ ਪੁਰ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਵੀ ‘ਪਹਰੇ’ ਨਾਂ ਹੇਠ ਬਾਣੀ ਦੀ ਰਚਨਾ ਕੀਤੀ ਹੈ। ਇਸ ਤਰ੍ਹਾਂ ‘ਪਹਰੇ’ ਇਕ ਕਾਵਿ–ਰੂਪ ਹੈ, ਕਾਵਿ–ਭੇਦ ਨਹੀਂ, ਨਮੂਨੇ ਵਜੋਂ :
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ, ਮ੍ਰਿਤਾ, ਹੁਕਮਿ ਪਇਆ ਗਰਭਾਸਿ।
––(ਮ. ੧)
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮ੍ਰਿਤਾ, ਹਰਿ ਪਾਇਆ ਉਦਾਰ ਮੰਝਾਰਿ।
––(ਮ. ੪)
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮ੍ਰਿਤਾ, ਧਾਰਿ ਪਾਇਆ ਉਦਰੈ ਮਾਹਿ।
––(ਮ. ੫)
ਉਪਰੋਕਤ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਕਾਵਿ–ਰੂਪ ਲਈ ਕੋਈ ਖ਼ਾਸ ਛੰਦ ਨਿਯਤ ਨਹੀਂ ਕੀਤਾ ਗਿਆ। ਹਰ ਸ਼ਬਦ ‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮ੍ਰਿਤਾ’ ਨਾਲ ਆਰੰਭ ਹੁੰਦਾ ਹੈ। ਗੁਰੂ ਨਾਨਕ ਦੇਵ ਦੇ ਪਹਰਿਆਂ ਵਿਚ ਮਾਤ੍ਰਾ 23, 12 ਹਨ ਪਰ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਨੇ ਇਹ ਗਿਣਤੀ 23, 14 ਕਰ ਲਈ ਹੈ।
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First