ਪਹਿਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹਿਲ [ਨਾਂਇ] ਸ਼ੁਰੂਆਤ, ਅਰੰਭ; ਪ੍ਰਮੁੱਖਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਹਿਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪਹਿਲ. ਦੇਖੋ, ਪਹਲ। ੨ ਸੰਗ੍ਯਾ—ਆਰੰਭ। ੩ ਕ੍ਰਿ. ਵਿ—ਪਹਿਲਾਂ. ਅੱਵਲ. “ਪਹਿਲ ਪੁਰਸਾ ਬਿਰਾ.” (ਧਨਾ ਨਾਮਦੇਵ) ਜਿਗ੍ਯਾਸੂ ਨੂੰ ਪਹਿਲਾਂ ਵਿਰਾਗ ਚਾਹੀਏ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਹਿਲ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਹਿਲ, (ਪਹਿਲੂ) \ ਪੁਲਿੰਗ : ਬਹੁਭੁਜ ਦੀ ਇੱਕ ਬਾਹੀ
(ਭਾਈ ਮਈਆ ਸਿੰਘ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-29-10-43-37, ਹਵਾਲੇ/ਟਿੱਪਣੀਆਂ:
ਪਹਿਲ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪਹਿਲ, (ਪਹਿਲਾ) \ ਇਸਤਰੀ ਲਿੰਗ : ਪਹਿਲਾ ਹੋਣ ਦਾ ਭਾਵ, ਮੁਹਰ, ਮੁੱਢ, ਅਰੰਭ, ਸ਼ੁਰੂ; ਵਿਸ਼ੇਸ਼ਣ : ਪਹਿਲਾ, ਅਵਲ : “ਪਹਿਲ ਪੁਰਸਾ ਬਿਰਾ”
(ਧਨਾਸਰੀ ਨਾਮਦੇਵ)
–ਪਹਿਲਕ, ਪੋਠੋਹਾਰੀ \ ਇਸਤਰੀ ਲਿੰਗ : ਪਹਿਲੀ ਵਾਰੀ, ਪਹਿਲ
–ਪਹਿਲ ਕਰਨਾ, ਮੁਹਾਵਰਾ :੧. ਸ਼ੁਰੂ ਕਰਨਾ, ਅਰੰਭ ਕਰਨਾ, ੨. ਵਧੀਕੀ ਕਰਨਾ, ਜ਼ਿਆਦਤੀ ਕਰਨਾ
–ਪਹਿਲ ਪਲਾਹੀਂ, ਕਿਰਿਆ ਵਿਸ਼ੇਸ਼ਣ : ਪਹਿਲੀ ਵਾਰੀ, ਪਹਿਲੇ ਫੇਰੇ, ਨਵਾਂ ਨਵਾਂ
–ਪਹਿਲ ਪਲਾਹੇਂ, ਕਿਰਿਆ ਵਿਸ਼ੇਸ਼ਣ : ਪਹਿਲੀ ਵਾਰੀ, ਪਹਿਲੇ ਫੇਰੇ, ਨਵਾਂ ਨਵਾਂ
–ਪਹਿਲ ਪਲੋਟੀ, ਕਿਰਿਆ ਵਿਸ਼ੇਸ਼ਣ : ਪਹਿਲਾਂ ਪਹਿਲ
(ਪੁਆਧੀ ਕੋਸ਼)
–ਪਹਿਲ ਪਲੋਟੀ ਦਾ, ਵਿਸ਼ੇਸ਼ਣ : ਸਭ ਤੋਂ ਪਹਿਲਾ (ਬੱਚਾ), ਪਲੇਠੀ ਦਾ
(ਪੁਆਧੀ ਕੋਸ਼)
–ਪਹਿਲ ਪਲੋਠੀ ਦਾ, ਵਿਸ਼ੇਸ਼ਣ : ਪਲੇਠੀ ਦਾ, ਜੇਠਾ (ਬੱਚਾ)
–ਪਹਿਲ ਮਾਰਨਾ, (ਪੋਠੋਹਾਰੀ) \ ਮੁਹਾਵਰਾ : ਪਹਿਲ ਕਰ ਕੇ ਪਹਿਲਾਂ ਫ਼ਾਇਦਾ ਉਠਾ ਜਾਣਾ
–ਪਹਿਲ ਮਾਰੇ ਸੋ ਮੀਰੀ, ਅਖੌਤ : ਜਦੋਂ ਇਹ ਦੱਸਣਾ ਹੋਵੇ ਕਿ ਪਹਿਲ ਕਰਨ ਵਾਲਾ ਹਮੇਸ਼ਾ ਲਾਹੇ ਵਿੱਚ ਰਹਿੰਦਾ ਹੈ ਉਦੋਂ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-29-10-44-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First