ਪਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਤ. ਸੰਗ੍ਯਾ—ਪਤ੍ਰ. ਪੱਤਾ. “ਜੈਸੇ ਬਨ ਹਰ ਪਾਤ.” (ਸਾਰ ਕਬੀਰ) ੨ ਪੰਖ. ਪ੖. “ਭਾਂਭੀਰੀ ਕੇ ਪਾਤ ਪਾਰਦੋ.” (ਸੋਰ ਮ: ੫) ੩ ਪਾਵਤ (ਪਾਉਂਦਾ) ਦਾ ਸੰਖੇਪ. “ਤੈਸ ਕਰਮਫਲ ਪਾਤ.” (ਗੁਪ੍ਰਸੂ) ੪ ਸੰ. ਡਿਗਣ ਦੀ ਕ੍ਰਿਯਾ. ਪਤਨ. “ਰਾਜ ਕਾਜ ਰਾਖਬੇ ਕੋ ਕਛੂ ਨਹਿ ਪਾਤ ਹੈ.” (ਕ੍ਰਿਸਨਾਵ) ੫ ਚਰਚਾ ਵਿੱਚ ਪ੖ ਦਾ ਡਿਗਣਾ. ਹਾਰ ਹੋਣੀ. “ਉੱਤਰ ਦੇ, ਨਤੁ ਹ੍ਵੈਹੈ ਪਾਤ.” (ਨਾਪ੍ਰ) ੬ ਪ੍ਰਹਾਰ. ਆਘਾਤ. “ਦੇਵੀ ਕਰ੍ਯੋ ਖੱਗ ਪਾਤੰ.” (ਚੰਡੀ ੨) ੭ ਵਿ—ਰ੖ਕ. ਤ੍ਰਾਤਾ. “ਕੇਤੇ ਪਾਤ ਨਰਿੰਦ.” (ਜਪੁ) ੮ ਫ਼ਾ  ਤਖ਼ਤ. ਰਾਜਸਿੰਘਾਸਨ. ਦੇਖੋ, ਪਾਤਸ਼ਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਤ (ਸੰ.। ਸੰਸਕ੍ਰਿਤ ਪਤ੍ਰੰ। ਹਿੰਦੀ ਪਾਤ। ਪੰਜਾਬੀ ਪੱਤਰ, ਪੱਤਾ , ਪੱਤ) ੧. ਪੱਤੇ , ਪੱਤਰ। ਯਥਾ-‘ਜੈਸੇ ਬਨ ਹਰ ਪਾਤ’। ਜੈਸੇ ਬਨ ਦੇ ਹਰੇ ਪੱਤੇ। ਤਥਾ-‘ਤਰਵਰ ਵਿਛੁੰਨੇ ਨਹ ਪਾਤ ਜੁੜਤੇ’।

੨. (ਸੰ. ਸੰਸਕ੍ਰਿਤ ਪਤ੍ਰੰ=ਖੰਭ। ਹਿੰਦੀ ਪਾਤ) ਪੱਤੇ ਭਾਵ ਖੰਭ। ਯਥਾ-‘ਭਾਂਭੀਰੀ ਕੇ ਪਾਤ ਪਾਰਦੋ’।          ਦੇਖੋ , ‘ਭਾਂਭੀਰੀ’

੩. (ਸੰ.। ਦੇਖੋ, ਪਤਿ ੨.) ਪਤਿ, ਵਡਿਆਈ, ਇਜ਼ਤ। ਯਥਾ-‘ਭਗਤਨ ਕੀ ਰਾਖੀ ਪਾਤਿ’।

੪. (ਸੰ.। ਸੰਸਕ੍ਰਿਤ ਪੰਕ੍ਤਿ=ਸ਼੍ਰੇਣੀ। ਪ੍ਰਾਕ੍ਰਿਤ ਪੰਤਿ। ਪੁ. ਪੰਜਾਬੀ ਪਾਤ। ਨ. ਪੰਜਾਬੀ ਪਾਂਤ)* ਲੜੀ , ਕਤਾਰ, ਪੰਗਤੀ, ਪੀਹੜੀਆਂ। ਯਥਾ-‘ਕੇਤੇ ਪਾਤ ਨਰਿੰਦ’। ਰਾਜਿਆਂ ਦੀਆਂ ਕਈ ਪੰਕਤੀਆਂ। ਇਸ ਤੁਕ ਵਿਚ ਪਾਤ ਦਾ ਅਰਥ -ਪਿਆਦਾ- ਬੀ ਕਰ ਲੈਂਦੇ ਹਨ ਤੇ ਸੰਸਕ੍ਰਿਤ ਵਿਚ -ਪਾਤ- ਦਾ ਅਰਥ ਸ੍ਵਾਮੀ ਬੀ ਹੈ; ਅਰਥਾਤ ਕਈ ਪਾਤਸ਼ਾਹ ਤੋਂ ਕਈ (ਪਾਤ) ਸੁਆਮੀ ਯਾ ਸਿਰ ਕਰਦੇ ਹੋਏ ਹਨ।

----------

* ਬੋਲ ਚਾਲ ਵਿਚ ਜੋ ਪਦ -ਜਾਤ ਪਾਤ- ਬੋਲਦੇ ਹਨ, ਉਸ ਵਿਚ ਦਾ -ਪਾਤ- ਪਦ ਇਹੋ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.