ਪਿਸਤਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿਸਤਾ (ਨਾਂ,ਪੁ) 1 ਬਦਾਮ ਵਾਂਗ ਛਿਲਕੇ ਵਿੱਚ ਬੰਦ ਹਰੇ ਰੰਗ ਦੀ ਗਿਰੀ ਵਾਲਾ ਸੁੱਕਾ ਮੇਵਾ 2 ਛੋਟੇ ਕੱਦ ਦਾ ਕੁੱਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਿਸਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿਸਤਾ 1 [ਨਾਂਪੁ] ਇੱਕ ਸੁੱਕਾ ਮੇਵਾ 2[ਨਾਂਪੁ] ਛੋਟੇ ਕੱਦ ਵਾਲ਼ੇ ਕੁੱਤਿਆਂ ਦੀ ਨਸਲ [ਵਿਸ਼ੇ]ਬਹੁਤਾ ਮਧਰਾ ਆਦਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਿਸਤਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿਸਤਾ. ਵਿ—ਪਸ੍ਤਕੱਦਾ. ਮਧਰਾ. ਨਾਟਾ. “ਕੂਕਰ ਥੋ ਪਿਸਤਾ ਕਹਿਂ ਜਾਂਹੀ.” (ਗੁਪ੍ਰਸੂ) ੨ ਫ਼ਾ ਪਿਸ੍ਤਹ. Pistachio nut. ਸੰਗ੍ਯਾ—ਇੱਕ ਮੇਵਾ , ਜੋ ਇਰਾਕ, ਖ਼ੁਰਾਸਾਨ , ਆਦਿ ਅਸਥਾਨਾਂ ਵਿੱਚ ਪੈਦਾ ਹੁੰਦਾ ਹੈ. ਬਾਦਾਮ ਦੀ ਤਰ੍ਹਾਂ ਇਹ ਭੀ ਕਰੜੇ ਛਿੱਲ ਅੰਦਰ ਹੁੰਦਾ ਹੈ, ਅਰ ਗਿਰੂ ਦਾ ਰੰਗ ਸਬਜੀ ਦੀ ਭਾਹ ਵਾਲਾ ਹੋਇਆ ਕਰਦਾ ਹੈ. ਪਿਸ੍ਤਾ ਮਿਠਾਈਆਂ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. “ਦਾਖ ਬਦਾਮ ਗਿਰੀ ਪਿਸਤਾ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2677, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First