ਪਿੰਗੁਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿੰਗੁਲਾ. ਦੇਖੋ, ਪਿੰਗਲਾ ੩. “ਸੁਖਮਨਾ ਇੜਾ ਪਿੰਗੁਲਾ ਬੂਝੈ.” (ਸਿਧਗੋਸਟਿ) ੨ ਦੇਖੋ, ਪਿੰਗਲਾ ੬. “ਅਜਾਮਲ ਪਿੰਗੁਲਾ ਲੁਭਤ.” (ਕੇਦਾ ਰਵਿਦਾਸ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਿੰਗੁਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਿੰਗੁਲਾ (ਸੰ.। ਸੰਸਕ੍ਰਿਤ) ੧. ਜੋਗੀ ਤ੍ਰੈ ਵਿਸ਼ੇਸ਼ ਨਾੜੀਆਂ ਮੰਨਦੇ ਹਨ- ਇੜਾ , ਪਿੰਗਲਾ , ਸੁਖਮਨਾ। ਖੱਬੇ ਇੜਾ, ਸੱਜੇ ਪਿੰਗਲਾ ਹੈ। ਇੜਾ ਵਿਚ ਚੰਦ੍ਰਮਾਂ , ਪਿੰਗਲਾ ਵਿਚ ਸੂਰਜ ਦਾ ਨਿਵਾਸ ਹੈ, ਕਦੇ ਇਹ ਕ੍ਰਮ ਉਲਟਕੇ ਬੀ ਮੰਨਿਆਂ ਹੈ। ਸੁਖਮਨਾ ਦੋਹਾਂ ਦੇ ਵਿਚਕਾਰ ਹੈ। ਜਦੋਂ ਆਦਮੀ ਸੱਜੀ ਨਾਸ ਨਾਲ ਸਾਹ ਲੈਂਦਾ ਹੋਵੇ ਤਾਂ ਕਹਿੰਦੇ ਹਨ ਪਿੰਗਲਾ ਚਲਦੀ ਹੈ ਪਰ ਜਾਪਦਾ ਐਉਂ ਹੈ ਕਿ ਕੰਗ੍ਰੋੜ ਵਿਚ ਜੋ ਦੋ ਛੇਕ ਮੋਹਰਿਆਂ ਦੇ ਵਿਚ ਦੀ ਸ੍ਨਾਯੂ ਨਾਲ ਭਰੇ ਹਨ, ਓਹ ਇੜਾ ਪਿੰਗਲਾ ਹਨ ਤੇ ਵਿਚਕਾਰਲੀ ਮੋਹਰਿਆਂ ਦੀ ਹੱਡੀ ਵਿਚ ਬੇ ਮਲੂਮਾ ਛੇਕ ਸੁਖਮਨਾ ਹੈ। ਯਥਾ-‘ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ’।
੨. (ਸੰ.। ਸੰਸਕ੍ਰਿਤ) ਇਕ ਪੁਰਾਣੇ ਸਮੇਂ ਦੀ ਵੇਸਵਾ ਦਾ ਨਾਮ ਜੋ ਕਿਸੇ ਦੇ ਨਾ ਮਿਲਣ ਕਰਕੇ ਆਸਾ ਤ੍ਯਾਗ ਨਿਰਵਾਸ ਹੋ ਵੈਰਾਗ ਵਿਚ ਆਕੇ ਪਰਮ ਪਦ ਨੂੰ ਪਹੁੰਚੀ*। ਯਥਾ-‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ’।
----------
* ਸਾਂਖ ਦਰਸ਼ਨ ਵਿਚ ਆਇਆ-‘ਨਿਰਾਸ਼: ਸੁਖੀ ਪਿੰਗਲਾਵਤੑ’ ਆਸ਼ਾ ਦੇ ਤਿਆਗ ਨਾਲ ਸੁਖੀ ਹੋਈਦਾ ਹੈ ਜਿਸ ਤਰ੍ਹਾਂ ਪਿੰਗਲਾ ਆਸ਼ਾ ਤਿਆਗਕੇ ਸੁਖੀ ਹੋਈ, ਭਾਗਵਤ ਵਿਚ ਬੀ ਇਸੇ ਦੀ ਕਥਾ ਹੈ, ਉਹ ਪਿੰਗਲਾ ਹੋਰ ਹੈ ਜੋ ਰਾਜੇ ਭਰਥਰੀ ਦੀ ਪਤਿਬ੍ਰਤਾ ਵਹੁਟੀ ਸੀ ਜੋ ਜੋਗੀਆਂ ਦੇ ਗੀਤਾਂ ਵਿਚ ਆਉਂਦੀ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First