ਪੀਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਕ (ਨਾਂ,ਇ) 1 ਫੋੜੇ ਆਦਿ ਵਿੱਚੋਂ ਨਿਕਲਣ ਵਾਲੀ ਰਾਧ 2 ਬੋਤਲ ਜਾਂ ਪੀਪੀ ਦੇ ਸੌੜੇ ਮੂੰਹ ਵਿੱਚ ਤੇਲ ਆਦਿ ਪਾਉਣ ਲਈ ਟੀਨ ਦੀ ਬਣਾਈ ਉੱਤੋਂ ਖੁੱਲ੍ਹੀ ਅਤੇ ਥੱਲਿਓ ਸੌੜੀ ਨਲਕੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੀਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਕ [ਨਾਂਇ] ਫੋੜੇ ਜਾਂ ਫਿੰਮ੍ਹਣੀ ’ਚ ਬਣੀ ਪਾਕ , ਰਾਧ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੀਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਕ. ਸੰਗ੍ਯਾ—ਪਾਨ ਦੇ ਰਸ ਨਾਲ ਮਿਲਿਆ ਥੁੱਕ. ਸੰ. ਪ੍ਰਵ. “ਗਰੇ ਮੇ ਤੰਬੋਰ ਕੀ ਪੀਕ ਨਵੀਨੀ.” (ਚੰਡੀ ੧) ੨ ਬਹੁਤ ਬਾਰੀਕ ਰਜ. ਧੂਲਿ। ੩ ਸਿੰਧੀ. ਇਸਥਿਤੀ. ਪੂਰਣ ਵਿਸ਼੍ਰਾਮ। ੪ ਪੀਤਾ. ਪਾਨ ਕੀਤਾ. “ਗਾਵਤ ਸੁਨਤ ਦੋਊ ਭਏ ਮੁਕਤੇ ਜਿਨ੍ਹਾ ਗੁਰਮੁਖਿ ਖਿਨੁ ਹਰਿ ਪੀਕ.” (ਪ੍ਰਭਾ ਮ: ੪) ੫ ਇੱਕ ਪਾਸਿਓਂ ਚੌੜੇ ਮੂੰਹ ਦੀ ਨਲਕੀ, ਜਿਸ ਨਾਲ ਅਰਕ ਆਦਿ ਪਦਾਰਥ ਤੰਗ ਮੂੰਹ ਦੇ ਭਾਂਡੇ ਵਿੱਚ ਪਾਈਦੇ ਹਨ. Funnel.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੀਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੀਕ* (ਸੰ.। ਪੰਜਾਬੀ) ੧. ਪ੍ਰੀਤ , ਕਿਸੇ ਕੰਮ ਵਿਚ ਅੰਦਰਲੀ ਗੌਂ ਨਾਲ ਰੁੱਝਣ ਦੀ ਅਵਸਥਾ। ਯਥਾ-‘ਜਿਨਾ ਗੁਰਮੁਖਿ ਖਿਨੁ ਹਰਿ ਪੀਕ’।
੨. (ਕ੍ਰਿ.। ਸੰਸਕ੍ਰਿਤ ਪੀ=ਪੀਣਾ। ਕ=ਪ੍ਰਤੇ) ਪੀਤਾ।
----------
* ਪੰਜਾਬੀ ਵਿਚ ਇਹ ਪਦ ਬੋਲਿਆ ਜਾਂਦਾ ਹੈ, ਇਸ ਤੋਂ ਗ਼ਰਜ਼ , ਯਾ ਉਹ ਮੁਰਾਦ ਹੈ ਜੋ ਅੰਗ੍ਰੇਜ਼ੀ ਲਫ਼ਜ਼ interest ਵਿਚ ਹੈ, ਇਉਂ ਬੋਲਦੇ ਹਨ- ਉਹ ਮਾਲ ਬੜੀ ਪੀਕ ਨਾਲ ਵੇਚਦਾ ਹੈ-। ਮਾਲੂਮਨ ਹੁੰਦਾ ਹੈ ਕਿ-ਪੀਕ ਪਦ ਜੋ ਪ੍ਯਾਰ ਅਰਥਾਂ ਵਿਚ ਆਯਾ ਹੈ ਇਹ-ਪੀੜ ਦਾ ਦੂਸਰਾ ਰੂਪ ਹੈ, ਜਿਸ ਤਰ੍ਹਾਂ ਆਖੀਦਾ ਹੈ ਫਲਾਣਾ ਬੜੇ ਦਰਦ ਨਾਲ ਕੰਮ ਕਰਦਾ ਹੈ, ਫਲਾਣਾ ਪੀੜ ਨਾਲ ਸੌਦਾ ਵੇਚਦਾ ਹੈ, ਦਰਦ ਤੇ ਪੀੜ ਇਕੋ ਅਰਥਾਂ ਵਿਚ ਵਰਤੀਂਦੇ ਹਨ ਇਸ ਤਰ੍ਹਾਂ ਅੰਗਰੇਜ਼ੀ ਵਿਚ taking great pains ਬੋਲਦੇ ਹਨ।
ਹਿੰਦੀ ਵਾਲੇ ਪੀਕ - ਪਾਨ ਖਾਧੇ ਦੀ ਥੁਕ ਤੇ ਰੰਗ ਦੀ ਪਾਹ ਨੂੰ ਕਹਿੰਦੇ ਹਨ। ਪੰਜਾਬੀ ਵਿਚ-ਉਹ ਸ਼ੈ ਜੋ ਉਤੋਂ ਚੌੜੀ ਤੇ ਹੇਠੋਂ ਤੰਗ ਨਲੀ ਵਾਲੀ ਹੁੰਦੀ ਹੈ, ਜਿਸ ਨਾਲ ਬੋਤਲ ਵਿਚ ਪਾਣੀ ਤੇਲ ਆਦਿ ਪਾਉਂਦੇ ਹਨ, ਉਸਨੂੰ ਬੀ ਪੀਕ ਕਹਿੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First