ਪੁਤ੍ਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੁਤ੍ਰੀ. ਸੰਗ੍ਯਾ—ਬੇਟੀ. ਸੁਤਾ. “ਸਾਈ ਪੁਤ੍ਰੀ ਜਜਮਾਨ ਕੀ.” (ਆਸਾ ਪਟੀ ਮ: ੩) ਪੁੱਤਲਿਕਾ. ਪੁਤਲੀ. “ਕਿ ਸੋਵਰਣ ਪੁਤ੍ਰੀ.” (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩ ਅੱਖ ਦੀ ਧੀਰੀ। ੪ ਪੁਤ੍ਰੀਂ. ਪੁਤ੍ਰਾਂ ਨੇ. “ਪੁਤ੍ਰੀ ਕਉਲੁ ਨ ਪਾਲਿਓ.” (ਵਾਰ ਰਾਮ ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੁਤ੍ਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੁਤ੍ਰੀ (ਸੰ.। ਸੰਸਕ੍ਰਿਤ ਪੁਤ੍ਰ। ਈ ਪੰਜਾਬੀ ਪ੍ਰਤੇ) ੧. ਪੁਤ੍ਰਾਂ ਨੇ। ਯਥਾ-‘ਪੁਤ੍ਰੀ ਕਉਲੁ ਨ ਪਾਲਿਓ’। ੨. (ਸੰ.। ਸੰਸਕ੍ਰਿਤ ਪੁਤ੍ਰੀ= ਬੇਟੀ) ਧੀ , ਬੇਟੀ। ਯਥਾ-‘ਸਾਈ ਪੁਤ੍ਰੀ ਜਜਮਾਨ ਕੀ’।
੩. (ਸੰਬੋ.) ਹੇ ਪੁਤ੍ਰੀਓ! ਯਥਾ-‘ਗਾਛਹੁ ਪੁਤ੍ਰੀ ਰਾਜ ਕੁਆਰਿ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First