ਪੁੱਤਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੁੱਤਰ (ਨਾਂ,ਪੁ) ਔਲਾਦ ਵਜੋਂ ਜਨਮਿਆ ਲੜਕਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੁੱਤਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੁੱਤਰ [ਨਾਂਪੁ] ਵੇਖੋ ਪੁੱਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੁੱਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Son_ਪੁੱਤਰ: ਆਮ ਬੋਲ ਚਾਲ ਵਿਚ ਪੁੱਤਰ ਦਾ ਮਤਲਬ ‘ਬਿੰਦ-ਪੁੱਤਰ’ ਤੋਂ ਹੈ ਅਤੇ ਉਸ ਅਨੁਸਾਰ ਉਸ ਦਾ ਅਰਥ ਵਿਆਹ ਉਪਰੰਤ ਪੈਦਾ ਹੋਏ ਕੁਦਰਤੀ ਪੁੱਤਰ ਤੋਂ ਹੀ ਲਿਆ ਜਾਂਦਾ ਹੈ। ਉਸ ਹਿਸਾਬ ਲਹੂ ਦਾ ਰਿਸ਼ਤਾ ਇਸ ਸ਼ਬਦ ਦਾ ਮਰਮ ਹੈ ਅਤੇ ਇਨ੍ਹਾਂ ਅਰਥਾਂ ਵਿਚ ਜ਼ੋਰ ਜਾਇਜ਼ਪਨ ਉਤੇ ਦਿੱਤਾ ਜਾਂਦਾ ਹੈ। ਕਾਨੂੰਨ ਦੀ ਭਾਸ਼ਾ ਵਿਚ ‘ਪੁੱਤਰ’ ਸ਼ਬਦ ਦੇ ਅਰਥ ਮੁਕਾਬਲਤਨ ਵਿਸ਼ਾਲ ਹਨ। ਕਾਨੂੰਨ ਵਿਚ ਪੁੱਤਰ ਦੇ ਅਰਥਾਂ ਵਿਚ ਕੇਵਲ ਪੁੱਤਰ ਹੀ ਨਹੀਂ ਸਗੋਂ ਪੁੱਤਰ ਦਾ ਪੁੱਤਰ ਅਰਥਾਤ ਪੋਤਰਾ ਵੀ, ਪੁੱਤਰ ਕਰਕੇ ਜਾਣਿਆ ਜਾ ਸਕਦਾ ਹੈ। ਜਿਥੇ ਨਿਜੀ ਕਾਨੂੰਨ ਇਜਾਜ਼ਤ ਦਿੰਦਾਹੋਵੇ, ਗੋਦ ਲਿਆ ਪੁੱਤਰ ਵੀ ਉਸੇ ਸ਼ਬਦਾਂ ਦੇ ਅਰਥਾਂ ਵਿਚ ਆ ਜਾਂਦਾ ਹੈ। ਇਥੋਂ ਤਕ ਕਿ ਨਾਜਾਇਜ਼ ਪੁੱਤਰ ਨੂੰ ਵੀ, ਜਿਵੇਂ ਕਿ ਮੂਲ ਰੂਪ ਵਿਚ ਪਾਸ ਕੀਤੇ ਗਏ ਹਿੰਦੂ ਵਿਆਹ ਐਕਟ ਦੀ ਧਾਰਾ 16 ਵਿਚ ਸੀ , ਜਾਇਜ਼ ਪੁੱਤਰ ਸਮਝਿਆ ਜਾ ਸਕਦਾ ਹੈ।
ਵੇਦਾਂ ਅਨੁਸਾਰ ਆਰੀਆ ਮਰਦ ਤਿੰਨ ਰਿਣ ਲੈ ਕੇ ਪੈਦਾ ਹੁੰਦਾ ਹੈ, ਵੇਦ ਅਧਿਐਨ ਕਰਕੇ ਉਹ ਰਿਸ਼ੀ ਰਿਣ ਤੋਂ ਉਰਿਣ ਹੁੰਦਾ ਹੈ, ਯੱਗ ਕਰਕੇ ਦੇਵਤਿਆਂ ਤੋਂ ਅਤੇ ਪੁੱਤਰ ਪੈਦਾ ਕਰਕੇ ਉਹ ਪਿਤਰੀ-ਰਿਣ ਤੋਂ ਉਰਿਣ ਹੁੰਦਾ ਹੈ। ਮੰਨੂ ਅਨੁਸਾਰ ਪੁੱਤਰ ਰਾਹੀਂ ਪਿਤਾ ਸੰਸਾਰ ਤੇ ਵਿਜੈ ਹਾਸਲ ਕਰਦਾ ਹੈ, ਪੋਤਰੇ ਰਾਹੀਂ ਉਹ ਅਮਰ ਹੁੰਦਾ ਹੈ, ਲੇਕਿਨ ਪੁੱਤਰ ਦੇ ਪੋਤਰੇ ਰਾਹੀਂ ਉਹ ਸੂਰਯ ਸੰਸਾਰ ਪ੍ਰਾਪਤ ਕਰਦਾ ਹੈ। ਪੁੱਤਰ ਪਿਤਾ ਨੂੰ ਪੁੱਤ ਅਰਥਾਤ ਨਰਕਾਂ ਦੀ ਅੱਗ ਤੋਂ ਬਚਾਉਂਦਾ ਹੈ, ਇਸ ਕਾਰਨ ਹੀ ਉਸ ਨੂੰ ਪੁਤ+ਤਰਾ (ਪੁਤ ਤੋਂ ਬਚਾਉਣ ਵਾਲਾ) ਕਿਹਾ ਗਿਆ ਹੈ।
ਯਾਗਵੱਲਕ ਦਾ ਵੀ ਕਹਿਣਾ ਹੈ ਕਿ ‘‘ਕਿਉਂ ਕਿ ਪੁੱਤਰ ਇਸ ਸੰਸਾਰ ਵਿਚ ਪਿਤਾ ਦੇ ਨਾਂ ਨੂੰ ਅੱਗੇ ਤੋਰਦਾ ਅਤੇ ਪੁੱਤਰ, ਪੋਤਰੇ ਅਤੇ ਪੜ-ਪੋਤਰੇ ਅਗਲੇ ਜਹਾਨ ਵਿਚ ਸਵੱਰਗ-ਪ੍ਰਾਪਤੀ ਕਰਾਉਂਦੇ ਹਨ, ਇਸ ਲਈ ਇਸਤਰੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਇਥੇ ਪੁੱਤਰ ਦਾ ਮਤਲਬ ਹੈ ਆਪਣੇ ਨੁਤਫ਼ੇ ਤੋਂ ਕੁਆਰੇ ਡੋਲੇ ਦੁਆਰਾ ਪੈਦਾ ਹੋਇਆ ਪੁੱਤਰ ਹੈ, ਜਿਸ ਨੂੰ ਔਰਸ ਪੁੱਤਰ ਕਿਹਾ ਜਾਂਦਾ ਸੀ। ਭਾਵੇਂ ਨਿਯੋਗ ਅਤੇ ਆਪਣੇ ਘਰ ਵਿਚ ਅਨਿਯਮਤ ਰੂਪ ਵਿਚ ਪੈਦਾ ਹੋਏ ਪੁੱਤਰਾਂ ਦਾ ਜ਼ਿਕਰ ਵੈਦਕ ਯੁੱਗ ਤੋਂ ਪਹਿਲਾਂ ਵੀ ਮਿਲਦਾ ਹੈ, ਕੁਝ ਧੁੰਧਲੇ ਜਿਹੇ ਹਵਾਲੇ ਪੁਤਰਿਕਾ ਪੁੱਤਰ (ਪੁੱਤਰ ਵਜੋਂ ਗੋਦ ਲਿਆ ਦੁਹਤਰਾ), ਖੇਤਰਜ, ਕੰਨੀਨ, ਅਤੇ ਦੱਤਕ ਪੁੱਤਰ ਪ੍ਰਤੀ ਵੀ ਮਿਲਦੇ ਹਨ।
ਉਸ ਸਮੇਂ ਦੇ ਲੇਖਕਾਂ ਨੇ ਪੁੱਤਰਾਂ ਦੀਆਂ ਬਾਰ੍ਹਾਂ ਜਾਂ ਤੇਰ੍ਹਾਂ ਕਿਸਮਾਂ ਗਿਣਾਈਆਂ ਹਨ ਜੋ ਨਿਮਨ-ਅਨੁਸਾਰ ਹਨ:-
(1) ਔਰਸ ਅਰਥਾਤ ਕਾਨੂੰਨ-ਪੂਰਨ ਵਿਆਹੀ ਪਤਨੀ ਦੀ ਕੁਖੋਂ ਪਤੀ ਦੇ ਨੁਤਫ਼ੇ ਤੋਂ ਪੈਦਾ ਹੋਇਆ ਪੁੱਤਰ;
(2) ਪੁਤਰਿਕਾ ਪੁੱਤਰ ਅਰਥਾਤ ਦੁਹਤਰਾ-ਜਿਸ ਨੂੰ ਗੋਦ ਲਿਆ ਗਿਆ ਹੋਵੇ;
(3) ਖੇਤਰਜ ਅਰਥਾਤ ਮਿਰਤਕ ਵਿਅਕਤੀ ਦੀ ਜਾਂ ਨਿਪੁੰਸਕ ਵਿਅਕਤੀ ਦੀ ਜਾਂ ਲਾਇਲਾਜ ਵਿਅਕਤੀ ਦੀ ਸਵੈਧਰਮ (ਪਰਿਵਾਰ ਦੇ ਕਾਨੂੰਨ) ਅਨੁਸਾਰ ਨਿਯਤ ਪਤਨੀ ਦੀ ਕੁਖੋਂ ਸਬੰਧਤ ਮਰਦ ਦੇ ਨੁਤਫ਼ੇ ਤੋਂ ਪੈਦਾ ਹੋਇਆ ਪੁੱਤਰ;
(4) ਗੁਹਧਜ ਜਾਂ ਗੁਹਧੁਤਪੰਨ ਪੁੱਤਰ ਦਾ ਮਤਲਬ ਮਰਦ ਦੇ ਘਰ ਉਸ ਦੀ ਪਤਨੀ ਦੀ ਕੁਖੋਂ ਪੈਦਾ ਹੋਇਆ ਪੁੱਤਰ, ਜਦੋਂ ਇਹ ਸੁਨਿਸਚਿਤ ਨ ਹੋਵੇ ਕਿ ਉਸ ਦਾ ਪਿਤਾ ਕੌਣ ਹੈ;
(5) ਕੰਨੀਨ ਅਰਥਾਤ ਕੁਆਰੀ ਕੰਨਿਆਂ ਦੀ ਕੁਖੋਂ ਉਸ ਕੰਨਿਆ ਦੇ ਵਿਆਹ ਤੋਂ ਪਹਿਲਾਂ, ਉਸ ਦੇ ਪਿਤਾ ਦੇ ਘਰ ਪੈਦਾ ਹੋਇਆ ਪੁੱਤਰ;
(6) ਸਹਾਧਾ ਜਾਂ ਸਹੋਧਜ ਉਸ ਪੁੱਤਰ ਨੂੰ ਕਿਹਾ ਜਾਂਦਾ ਸੀ ਵਿਆਹ ਦੇ ਸਮੇਂ ਗਰਭ ਵਿਚ ਸੀ, ਭਾਵੇਂ ਉਸ ਨਾਲ ਵਿਆਹ ਕਰਾਉਣ ਵਾਲੇ ਪਤੀ ਨੂੰ ਉਸ ਦਾ ਗਰਭਵਤੀ ਹੋਣਾ ਮਲੂਮ ਹੋਵੇ ਜਾਂ ਨ;
(7) ਪੌਨਰ ਭਾਵ ਅਰਥਾਤ ਦੋ ਵਾਰੀ ਵਿਆਹੀ ਇਸਤਰੀ ਦੀ ਕੁਖੋਂ ਜੰਮਿਆਂ ਪੁੱਤਰ;
(8) ਦਤੱਕ ਪੁੱਤਰ, ਉਸ ਪੁੱਤਰ ਨੂੰ ਕਿਹਾ ਜਾਂਦਾ ਸੀ ਜਿਸ ਨੂੰ ਉਸ ਦੀ ਮਾਂ ਜਾਂ ਪਿਤਾ ਨੇ ਕਿਸੇ ਨੂੰ ਗੋਦ ਦੇ ਦਿੱਤਾ ਹੋਵੇ;
(9) ਕ੍ਰਿਤ੍ਰਿਮ ਪੁੱਤਰ ਉਸ ਪੁੱਤਰ ਨੂੰ ਕਿਹਾ ਜਾਂਦਾ ਸੀ ਜਿਸ ਨੂੰ ਉਸ ਬੱਚੇ ਦੀ ਸੰਮਤੀ ਨਾਲ ਪੁੱਤਰ ਬਣਾ ਲਿਆ ਗਿਆ ਹੋਵੇ;
(10) ਕ੍ਰੀਤ ਪੁੱਤਰ ਅਰਥਾਤ ਪਹਿਲੇ ਪਿਤਾ ਜਾਂ ਮਾਤਾ ਤੋਂ ਮੁੱਲ ਖ਼ਰੀਦਿਆ ਪੁੱਤਰ;
(11) ਅਪਵਿਧਾ ਉਸ ਪੁੱਤਰ ਨੂੰ ਕਿਹਾ ਜਾਂਦਾ ਸੀ ਜਿਸ ਨੂੰ ਉਸ ਦੇ ਕੁਦਰਤੀ ਮਾਂ ਬਾਪ ਨੇ ਛਡ ਰਖਿਆ ਹੋਵੇ ਅਤੇ ਹੋਰ ਕੋਈ ਉਸ ਨੂੰ ਗੋਦ ਲੈ ਲਵੇ;
(12) ਸਵਯਮ ਦੱਤਾ ਪੁੱਤਰ ਅਰਥਾਤ ਜਿਹੜਾ ਬੱਚਾ ਕਿਸੇ ਵਿਅਕਤੀ ਨੂੰ ਇਹ ਕਹਿ ਕੇ ਪਿਤਾ ਬਣਾ ਲਵੇ ਕਿ ਮੈਂ ਤੁਹਾਡਾ ਪੁੱਤਰ ਬਣਨਾ ਚਾਹੁੰਦਾ ਹਾਂ;
(13) ਨਿਸ਼ਾਦ ਜਾਂ ਪਰਸਵ ਅਰਥਾਤ ਸ਼ੂਦਰ ਪਤਨੀ ਦੀ ਕੁਖੋਂ ਬ੍ਰਹਮਣ ਦਾ ਪੁੱਤਰ।
ਪਰਿਵਾਰਕ ਸੰਪੱਤੀ ਅਤੇ ਧਾਰਮਕ ਰਸਮਾਂ ਵਿਚ ਹਿੱਸਾ ਲੈਣ ਦਾ ਅਧਿਕਾਰ ਕੇਵਲ ਔਰਸ ਪੁੱਤਰ ਅਤੇ ਗੋਦ ਲਏ ਦੁਹਤਰੇ ਦਾ ਵਿਵਾਦ-ਰਹਿਤ ਮੰਨਿਆਂ ਗਿਆ ਹੈ, ਬਾਕੀ ਕਿਸਮਾਂ ਦੇ ਪੁੱਤਰਾਂ ਦੀ ਸਮਾਜਕ ਮਾਨਤਾ, ਜਾਇਦਾਦ ਵਿਚ ਹਿੱਸੇ ਅਤੇ ਧਾਰਮਕ ਰਸਮਾਂ ਜਿਵੇਂ ਕਿ ਸਰਾਧ ਆਦਿ ਕਰਨ ਬਾਰੇ ਹਿੰਦੂ ਕਾਨੂੰਨ-ਵੇਤਾਵਾਂ ਵਿਚਕਾਰ ਮਤ-ਭੇਦ ਹਨ।
ਹਿੰਦੂ ਗੋਦ ਲੈਣ ਐਕਟ, 1956 ਨੇ ਉਪਰੋਕਤ ਕਿਸਮ ਦੀ ਵਰਗਬੰਦੀ ਦੀ ਕੋਈ ਲੋੜ ਨਹੀਂ ਰਹਿਣ ਦਿੱਤੀ। ਉਸ ਐਕਟ ਦੁਆਰਾ ਗੋਦ ਲਏ ਬੱਚੇ ਦਾ ਦਰਜਾ ਕੁਦਰਤੀ ਬੱਚੇ ਦੇ ਬਰਾਬਰ ਹੈ। ਵਾਕੰਸ਼ ‘ਪੁੱਤਰ ਜਾਂ ਧੀ ’ ਦੇ ਅਰਥ ਕਰਦਿਆਂ ਗੁਲਰਾਜ ਸਿੰਘ ਬਨਾਮ ਮੋਤਾ ਸਿੰਘ (ਏ ਆਈ ਆਰ 1965 ਐਸ ਸੀ 608) ਵਿਚ ਕਿਹਾ ਗਿਆ ਹੈ ਕਿ ਲਛਮਣ ਸਿੰਘ ਬਨਾਮ ਕਿਰਪਾ ਸਿੰਘ (ਏ ਆਈ ਆਰ 1987 ਐਸ ਸੀ 1616) ਅਨੁਸਾਰ ਹਿੰਦੂ ਉੱਤਰ ਅਧਿਕਾਰ ਐਕਟ ਦੀ ਧਾਰਾ 15(1) (ੳ) ਵਿਚ ਆਉਂਦੇ ਸ਼ਬਦ ਪੁੱਤਰ ਵਿਚ ਨਿਰ-ਵਸੀਅਤ ਮਰਨ ਵਾਲੀ ਇਸਤਰੀ ਦੇ ਪਤੀ ਦੇ ਹੋਰ ਪਤਨੀ ਵਿਚੋਂ ਮਤਰੇਏ ਪੁੱਤਰ ਸ਼ਾਮਲ ਨਹੀਂ ਹਨ। ‘ਬੱਚਾ’ (Child) ‘ਪੁੱਤਰ’ ਜਾਂ ‘ਧੀ’ ਸ਼ਬਦਾਂ ਦੇ ਅਰਥ ਕਢਣ ਦੇ ਸਾਧਾਰਨ ਨਿਯਮਾਂ ਅਨੁਸਾਰ ਉਨ੍ਹਾਂ ਸ਼ਬਦਾਂ ਵਿਚ ਕੇਵਲ ਜਾਇਜ਼ ਬੱਚੇ ਅਰਥਾਤ ਵਿਆਹ ਬੰਧਨ ਤੋਂ ਪੈਦਾ ਹੋਏ ਬੱਚੇ ਲਿਆ ਜਾਵੇਗਾ ।ਪ੍ਰਵਿਧਾਨ ਵਿਚ ਆਉਂਦੇ ਕੇ.ਵੀ. ਮੁੱਥੂ ਬਨਾਮ ਅੰਗਾਮੱਥੂ ਅਮਾਲ (ਏ ਆਈ ਆਰ 1997 ਐਸ ਸੀ 628) ਅਨੁਸਾਰ ਪੁੱਤਰ ਸ਼ਬਦ ਦਾ ਮਤਲਬ ਕੇਵਲ ਪੁੱਤਰ ਤਕ ਸੀਮਤ ਨਹੀਂ, ਸਗੋਂ ਉਸ ਵਿਚ ਪੁੱਤਰ ਦਾ ਪੁੱਤਰ ਅਰਥਾਤ ਪੋਤਰਾ ਅਤੇ ਜਿਥੇ ਨਿਜੀ ਕਾਨੂੰਨ ਗੋਦ ਲੈਣ ਦੀ ਇਜਾਜ਼ਤ ਦਿੰਦਾ ਹੋਵੇ ਉਥੇ ਗੋਦ ਲਿਆ ਪੁੱਤਰ ਵੀ ਉਸ ਵਿਚ ਆ ਜਾਂਦਾ ਹੈ।’’ ਇਸਲਾਮੀ ਕਾਨੂੰਨ ਵਿਚ ਗੋਦ ਲੈਣ ਦੀ ਇਜਾਜ਼ਤ ਨਹੀਂ। ਪਾਲਕ ਪੁੱਤਰ ਗੋਦ ਲਏ ਪੁੱਤਰ ਦਾ ਦਰਜਾ ਨਹੀਂ ਰਖਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First