ਪੇਂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਟ [ਨਾਂਪੁ] ਰੋਗਨ, ਰੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਂਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Paint

ਇਹ ਇਕ ਸਧਾਰਨ ਗ੍ਰਾਫਿਕਸ ਪੈਕੇਜ ਹੈ। ਇਸ ਵਿੱਚ ਤਸਵੀਰਾਂ ਅਤੇ ਚਿੱਤਰਾਂ ਦੀ ਤਿਆਰੀ ਬੜੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਨਵੇਂ ਵਰਤੋਂਕਾਰ ਵਿੱਚ ਕੰਪਿਊਟਰ ਪ੍ਰਤੀ ਰੁਚੀ ਪੈਦਾ ਕਰਨ ਅਤੇ ਮਾਊਸ ਚਲਾਉਣ ਦਾ ਅਭਿਆਸ ਕਰਵਾਉਣ ਲਈ ਪੇਂਟ ਦੀ ਵਰਤੋਂ ਕੀਤੀ ਜਾਂਦੀ ਹੈ। ਪੇਂਟ ਨੂੰ ਸ਼ੁਰੂ ਕਰਨ ਦਾ ਤਰੀਕਾ ਹੇਠਾਂ ਲਿਖੇ ਅਨੁਸਾਰ ਹੈ:

Start Button > All Programs > Accessories > Paint

ਉਪਰੋਕਤ ਸਟੈੱਪ ਅਪਣਾਉਣ ਉਪਰੰਤ ਪੇਂਟ ਦੀ ਵਿੰਡੋ ਤੁਹਾਡੇ ਸਾਹਮਣੇ ਆਉਂਦੀ ਹੈ। ਵਿੰਡੋ ਉੱਤੇ ਤੁਹਾਨੂੰ ਕੁਝ ਲੰਬੀਆਂ ਪੱਟੀਆਂ ਵੀ ਨਜ਼ਰ ਆਉਣਗੀਆਂ ਜਿਨ੍ਹਾਂ ਨੂੰ ਬਾਰਜ਼ (Bars) ਕਿਹਾ ਜਾਂਦਾ ਹੈ। ਪੇਂਟ ਦੀ ਸਕਰੀਨ ਦੀ ਸਭ ਤੋਂ ਸਿਖਰ ਵਾਲੀ ਬਾਰ ਨੂੰ ਟਾਈਟਲ ਬਾਰ, ਇਸ ਤੋਂ ਹੇਠਲੀ ਬਾਰ ਨੂੰ ਮੀਨੂ ਬਾਰ ਅਤੇ ਸਭ ਤੋਂ ਹੇਠਲੀ ਬਾਰ ਨੂੰ ਸਟੇਟਸ ਬਾਰ ਕਿਹਾ ਜਾਂਦਾ ਹੈ। ਉੱਪਰਲੀਆਂ ਦੋਨਾਂ ਬਾਰਜ਼ ਦੇ ਹੇਠਾਂ ਵਾਲਾ ਸਫੇਦ ਖੇਤਰ ਡਰਾਇੰਗ ਖੇਤਰ ਅਖਵਾਉਂਦਾ ਹੈ। ਡਰਾਇੰਗ ਖੇਤਰ ਦੇ ਖੱਬੇ ਹੱਥ ਟੂਲ ਬਾਕਸ ਅਤੇ ਹੇਠਲੇ ਖੱਬੇ ਸਿਰੇ ਉੱਤੇ ਕਲਰ ਬਾਕਸ ਨਜ਼ਰ ਆਉਂਦਾ ਹੈ।

ਟੂਲ ਬਾਕਸ ਵਿਚਲਾ ਕੋਈ ਵੀ ਔਜ਼ਾਰ (ਟੂਲ) ਵਰਤਣ ਲਈ ਉਸ ਉੱਤੇ ਪਹਿਲਾਂ ਕਲਿੱਕ ਕੀਤਾ ਜਾਂਦਾ ਹੈ ਤੇ ਫਿਰ ਡਰਾਇੰਗ ਖੇਤਰ ਵਿੱਚ ਜਾਹ ਕੇ ਡਰੈਗ ਵਿਧੀ ਦੀ ਵਰਤੋਂ ਕਰਕੇ ਚਿੱਤਰ ਬਣਾਏ ਜਾਂਦੇ ਹਨ। ਇਸੇ ਪ੍ਰਕਾਰ ਅਲੱਗ-ਅਲੱਗ ਫਾਰਗ੍ਰਾਊਂਡ ਅਤੇ ਬੈਕਗ੍ਰਾਊਂਡ ਰੰਗ ਵਰਤਣ ਲਈ ਕਲਰ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ। ਨਵੀਂ ਫਾਈਲ ਬਣਾਉਣ, ਮੌਜੂਦਾ ਫਾਈਲ ਖੋਲ੍ਹਣ, ਸੇਵ ਕਰਨ, ਪ੍ਰਿੰਟ ਕਰਨ, ਕਾਪੀ, ਕੱਟ , ਪੇਸਟ ਕਰਨ, ਚਿੱਤਰਕਾਰੀ ਨੂੰ ਰੋਟੇਟ ਕਰਨ ਅਤੇ ਹੋਰ ਰੰਗ ਤਿਆਰ ਕਰਨ ਲਈ ਮੀਨੂ ਬਾਰ ਦੇ ਵੱਖ ਵੱਖ ਮੀਨੂਆਂ ਦੀ ਵਰਤੋਂ ਕੀਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਪੇਂਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Paint

ਪੇਂਟ ਕੰਪਿਊਟਰ ਐਕਸੈਸਰੀਜ ਦਾ ਇਕ ਮਹੱਤਵਪੂਰਨ ਭਾਗ ਹੈ। ਇਸ ਵਿੱਚ ਡਰਾਇੰਗ ਅਤੇ ਚਿੱਤਰਕਾਰੀ ਦਾ ਕੰਮ ਕੀਤਾ ਜਾਂਦਾ ਹੈ। ਇਹ ਨਵੇਂ ਵਰਤੋਂਕਾਰਾਂ ਅਤੇ ਬੱਚਿਆਂ ਲਈ ਬੜੀ ਆਕਰਸ਼ਕ ਐਪਲੀਕੇਸ਼ਨ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.