ਪੈੱਨ ਡਰਾਈਵ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pen Drive

ਪੈੱਨ ਡਰਾਈਵ ਇਕ ਨਵਾਂ ਤੇ ਤੇਜ਼ ਰਫ਼ਤਾਰ ਵਾਲਾ ਸਟੋਰੇਜ ਯੰਤਰ ਹੈ। ਇਹ ਇਕ ਪੈੱਨ ਦੇ ਅਕਾਰ ਦਾ ਯੰਤਰ ਹੁੰਦਾ ਹੈ ਜਿਸ ਨੂੰ ਜੇਬ ਵਿੱਚ ਪਾ ਕੇ ਬੜੀ ਅਸਾਨੀ ਨਾਲ ਇਧਰ-ਓਧਰ ਲੈ ਜਾਇਆ ਜਾ ਸਕਦਾ ਹੈ। ਇਹ ਇਕ ਕਿਸਮ ਦੀ ਫਲੈਸ਼ ਮੈਮਰੀ ਹੁੰਦੀ ਹੈ ਜਿਹੜੀ ਕਿ ਸੀਪੀਯੂ ਦੇ ਯੂਐਸਪੀ ਪੋਰਟ ਵਿੱਚ ਸਿੱਧੀ ਹੀ ਲੱਗ ਜਾਂਦੀ ਹੈ। ਕੰਪਿਊਟਰ ਦੇ ਅੰਕੜਿਆਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਤੱਕ ਲੈ ਜਾਣ ਲਈ ਇਹ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਯੰਤਰ ਹੈ। ਇਹ 1 ਜੀਬੀ ਤੋਂ ਲੈ ਕੇ 8 ਜੀਬੀ ਜਾਂ ਇਸ ਤੋਂ ਵੱਧ ਧਾਰਨ ਸਮਰੱਥਾ ਵਿੱਚ ਉਪਲਬਧ ਹੁੰਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.