ਪ੍ਰਥਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਥਾ [ਨਾਂਇ] ਰੀਤ , ਰਸਮ , ਰਿਵਾਜ , ਰੂੜ੍ਹੀ , ਪਰੰਪਰਾ , ਰਵਾਇਤ , ਪਿਰਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪ੍ਰਥਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਥਾ. ਸੰ. ਸੰਗ੍ਯਾ—ਰੀਤਿ. ਚਾਲ. ਰਿਵਾਜ । ੨ ਖ੍ਯਾਤਿ. ਪ੍ਰਸਿੱਧੀ. ਮਸ਼ਹੂਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪ੍ਰਥਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Usage_ਪ੍ਰਥਾ: ਪ੍ਰਥਾ ਦਾ ਮਤਲਬ ਇਕ-ਸਮਾਨ ਅਤੇ ਇਕੋ ਜਿਹੇ ਹਾਲਾਤ ਅਧੀਨ ਕਿਸੇ ਖ਼ਾਸ ਅਸਥਾਨ (ਲੋਕੈਲਿਟੀ) ਜਾਂ ਕਾਰੋਬਾਰ ਵਿਚ ਪ੍ਰਚਲਤ ਆਮ ਵਰਤਾਰੇ ਦਾ ਹੋ ਸਕਦਾ ਹੈ। ਪ੍ਰਥਾ ਦਾ ਪ੍ਰਾਚੀਨ ਹੋਣਾ ਵੀ ਜ਼ਰੂਰੀ ਹੈ। ਭਾਵੇਂ ਪ੍ਰਾਚੀਨਤਾ ਦੇ ਸਬੰਧ ਵਿਚ ਕੋਈ ਖ਼ਾਸ ਸਮਾਂ ਨਹੀਂ ਜੋੜਿਆ ਜਾ ਸਕਦਾ, ਲੇਕਿਨ ਕਿਸੇ ਵਰਤਾਰੇ ਨੂੰ ਪ੍ਰਥਾ ਤਦ ਹੀ ਕਿਹਾ ਜਾ ਸਕਦਾ ਹੈ ਜੇ ਉਹ ਮਨੁੱਖੀ ਯਾਦ ਤੋਂ ਪਰੇ ਤਕ ਦੇ ਸਮੇਂ ਤੋਂ ਚਲਿਆ ਆਉਂਦਾ ਹੋਵੇ। ਸਾਧਾਰਨ ਬੋਲਚਾਲ ਵਿਚ ਪ੍ਰਥਾ ਅਤੇ ਕਾਨੂੰਨ ਵਿਚ ਫ਼ਰਕ ਨਹੀਂ ਕੀਤਾ ਜਾਂਦਾ ਕਿਉਂ ਕਿ ਜੇ ਪ੍ਰਥਾ ਦੀ ਹੋਂਦ ਸਾਬਤ ਕਰ ਦਿੱਤੀ ਜਾਵੇ ਜਾਂ ਮੰਨ ਲਈ ਜਾਵੇ ਤਾਂ ਉਹ ਕਾਨੂੰਨ ਦਾ ਬਲ ਰਖਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First