ਪ੍ਰਧਾਨ ਮੰਤਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਧਾਨ ਮੰਤਰੀ [ਨਾਂਪੁ] ਕੇਂਦਰੀ ਮੰਤਰੀ-ਮੰਡਲ ਦਾ ਮੁਖੀ, ਵਜ਼ੀਰੇ ਆਜ਼ਮ, ਪ੍ਰਾਈਮ ਮਨਿਸਟਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪ੍ਰਧਾਨ ਮੰਤਰੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Prime Minister ਪ੍ਰਧਾਨ ਮੰਤਰੀ: ਭਾਰਤ ਦਾ ਸਮੁੱਚਾ ਸ਼ਾਸਨ ਰਾਸ਼ਟਰਪਤੀ ਦੇ ਨਾਂ ਤੇ ਚਲਾਇਆ ਜਾਂਦਾਹੈ। ਰਾਸ਼ਟਰਪਤੀ ਦੀ ਸਲਾਹ ਅਤੇ ਸਹਾਇਤਾ ਲਈ ਮੰਤਰੀ-ਪਰਿਸ਼ਦ ਦੀ ਵਿਵਸਥਾ ਕੀਤੀ ਗਈ ਹੈ ਜਿਸ ਦਾ ਮੁੱਖੀ ਪ੍ਰਧਾਨ ਮੰਤਰੀ ਹੁੰਦਾ ਹੈ। ਸੰਵਿਧਾਨਕ ਤੌਰ ਤੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਅਧੀਨ ਮੰਤਰੀ-ਪਰਿਸ਼ਦ ਦੀ ਵਿਵਸਥਾ ਰਾਸ਼ਟਰਪਤੀ ਨੂੰ ਸਲਾਹ ਅਤੇ ਸਹਾਇਤਾ ਦੇਣ ਲਈ ਕੀਤੀ ਗਈ ਹੈ, ਪਰੰਤੂ ਅਸਲ ਵਿਚ ਪ੍ਰਧਾਨ-ਮੰਤਰੀ ਅਤੇ ਮੰਤਰੀ ਪ੍ਰੀਸ਼ਦ ਹੀ ਅਸਲ ਕਾਰਜਪਾਲਿਕ ਹੈ। ਭਾਰਤ ਵਿਚ ਸੰਸਦੀ ਪ੍ਰਣਾਲੀ ਹੋਣ ਕਾਰਨ ਪ੍ਰਧਾਨ ਮੰਤਰੀ ਦਾ ਦੇਸ਼ ਦਾ ਅਸਲ ਸ਼ਾਸਕ ਅਤੇ ਸਭ ਨਾਲੋਂ ਅਧਿਕ ਸ਼ਕਤੀਸ਼ਾਲੀ ਹੈ। ਪ੍ਰਸ਼ਾਸਕੀ ਖੇਤਰ ਵਿਚ ਕੋਈ ਵੀ ਅਧਿਕਾਰੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ।
ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਪਰੰਤੂ ਰਾਸ਼ਟਰਪਤੀ ਆਪਣੀ ਇੱਛਾ ਨਾਲ ਕਿਸੇ ਨੂੰ ਪ੍ਰਧਾਨ-ਮੰਤਰੀ ਨਿਯੁਕਤ ਨਹੀਂ ਕਰਦਾ। ਜਿਸ ਵਿਅਕਤੀ ਨੂੰ ਲੋਕ ਸਭਾ ਵਿਚ ਮੈਂਬਰਾਂ ਦਾ ਬਹੁਮਤ ਪ੍ਰਾਪਤ ਹੋਵੇ ਜਾਂ ਉਹ ਬਹੁਮਤ ਪਾਰਟੀ ਦਾ ਨੇਤਾ ਹੋਵਾ , ਉਸਨੂੰ ਹੀ ਪ੍ਰਧਾਨ-ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ਰਾ਼ਸਟਰਪਤੀ ਉਸ ਵਿਅਕਤੀ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਸ ਨੂੰ ਲੋਕ ਸਭਾ ਵਿਚ ਬਹੁਮਤ ਪਾਰਟੀ ਦਾ ਸਮਰੱਥਨ ਪ੍ਰਾਪਤ ਹੋਵੇ। ਭਾਰਤ ਵਿਚ ਦੋਵੇਂ ਸਦਨਾਂ ਵਿਚੋਂ ਕਿਸੇ ਵੀ ਸਦਨ ਦੇ ਮੈਂਬਰ ਨੂੰ ਪ੍ਰਧਾਨ-ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ, ਜੇ ਉਸ ਪਾਸ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਬਹੁ-ਗਿਣਤੀ ਹੋਵੇ।
ਪ੍ਰਧਾਨ ਮੰਤਰੀ ਲਈ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਹੈ। ਅਜਿਹੇ ਵਿਅਕਤੀ ਨੂੰ ਪ੍ਰਧਾਨ-ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ ਜੋ ਸੰਸਦ ਦਾ ਮੈਂਬਰ ਨਾ ਹੋਵੇ। ਅਜਿਹੇ ਵਿਅਕਤੀ ਲਈ 6 ਮਹੀਨਿਆਂ ਦੇ ਸਮੇਂ ਦੇ ਅੰਦਰ ਅੰਦਰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਜ਼ਰੂਰੀ ਹੈ।
ਜੇਕਰ ਕਿਸੇ ਵੀ ਪਾਰਟੀ ਨੂੰ ਲੋਕ ਸਭਾ ਵਿਚ ਸਪੱਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ ਤਾਂ ਰਾਸ਼ਟਰਪਤੀ ਉਸ ਪਾਰਟੀ ਦੇ ਨੇਤਾ ਨੂੰ ਪ੍ਰਧਾਨ-ਮੰਤਰੀ ਨਿਯੁਕਤ ਕਰਦਾ ਹੈ ਜਿਸਨੂੰ ਲੋਕ ਸਭਾ ਵਿਚ ਹੋਰ ਰਾਜਨੀਤਿਕ ਪਾਰਟੀਆਂ ਦੇ ਮੁਕਾਬਲੇ ਅਧਿਕ ਸਥਾਨ ਪ੍ਰਾਪਤ ਹੋਏ ਹੋਣ। ਅਜਿਹੇ ਪ੍ਰਧਾਨ-ਮੰਤਰੀ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਲੋਕ ਸਭਾ ਦਾ ਵਿਸ਼ਵਾਸ ਮੱਤ ਪ੍ਰਾਪਤ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ। ਜੇਕਰ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿਸ਼ਵਾਸ ਮੱਤ ਪ੍ਰਾਪਤ ਨਾ ਕਰ ਸਕੇ ਤਾਂ ਉਸਨੂੰ ਆਪਣੇ ਪਦ ਤੋਂ ਤਿਆਗ-ਪੱਤਰ ਦੇਦਾ ਪੈਂਦਾ ਹੈ।
ਪ੍ਰਧਾਨ-ਮੰਤਰੀ ਮੰਤਰੀ ਪਰਿਸਦ ਦਾ ਨਿਰਮਾਣ ਕਰਦਾ ਹੈ। ਉਹ ਮੰਤਰੀਆਂ ਨੂੰ ਵਿਭਾਂਗਾਂ ਦੀ ਵੰਡ ਕਰਦਾ ਹੈ। ਪ੍ਰਸ਼ਾਸਨ ਨੂੰ ਕੁਸ਼ਲਤਾ ਸਹਿਤ ਚਲਾਉਣਾ ਪ੍ਰਧਾਨ ਮੰਤਰੀ ਦਾ ਮੁੱਖ ਕਰੱਤਵ ਹੈ, ਇਸ ਲਈ ਉਹ ਲੋੜ ਅਨੁਸਾਰ ਮੰਤਰੀ-ਮੰਤਰੀ ਪਰਿਸਦ ਵਿਚ ਅਦਲਾ-ਬਦਲੀ ਕਰ ਸਕਦਾ ਹੈ। ਉਹ ਕੈਬਨਿਟ ਦਾ ਚੇਅਰਮੈਨ ਹੁੰਦਾ ਹੈ। ਉਹ ਕੈਬਨਿਟ ਦਾ ਲੀਡਰ ਹੁੰਦਾ ਹੈ। ਰਾਸ਼ਟਰਪਤੀ ਅਤੇ ਮੰਤਰੀ-ਮੰਡਲ ਵਿਚਕਾਰ ਕੜੀ ਦਾ ਕੰਮ ਕਰਦਾ ਹੈ। ਸਸਦਨ ਦਾ ਨੇਤਾ ਵੀ ਪ੍ਰਧਾਨ ਮੰਤਰੀ ਹੁੰਦਾ ਹੈ। ਸਰਕਾਰ ਦਾ ਮੁੰਖੀ ਹੋਣ ਕਰਕੇ ਉਹ ਸਾਰੇ ਪ੍ਰਸ਼ਾਸਕੀ ਵਿਭਾਗਾਂ ਦੀ ਜਾਣਕਾਰੀ ਰਖਦਾ ਹੈ ਅਤੇ ਸਰਕਾਰ ਦੀ ਘਰੇਲੂ ਅਤੇ ਵਿਦੇਸ਼ੀ ਨੀਤੀ ਦਾ ਨਿਰਮਾਣ ਵੀ ਮੁੱਖ ਰੂਪ ਵਿਚ ਪ੍ਰਧਾਨ-ਮੰਤਰੀ ਹੀ ਕਰਦਾ ਹੈ। ਵਿੱਤੀ ਖੇਤਰ ਤੇ ਵੀ ਉਸ ਦਾ ਪੂਰਾ ਕੰਟਰੋਲ ਹੁੰਦਾ ਹੈ।
ਪ੍ਰਸ਼ਾਸਨ ਨੂੰ ਕੁਸ਼ਲਤਾ ਸਹਿਤ ਚਲਾਉਣ ਲਈ ਵੱਡੇ ਵੱਡੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਹਨ। ਪਰੰਤੂ ਅਸਲ ਵਿਚ ਇਨ੍ਹਾਂ ਨਿਯੁਕਤੀਆਂ ਦਾ ਨਿਰਣਾ ਪ੍ਰਧਾਨ-ਮੰਤਰੀ ਹੀ ਕਰਦਾ ਹੈ। ਭਾਵੇਂ ਸੰਵਿਧਾਨ ਅਨੁਸਾਰ ਸੰਕਟ-ਕਾਲੀ ਸ਼ਕਤੀਆਂ ਰਾਸ਼ਟਰਪਤੀ ਨੂੰ ਸੌਂਪੀਆਂ ਗਈਆਂ ਹਨ, ਪਰੰਤੂ ਵਿਵਹਾਰਕ ਰੂਪ ਵਿਚ ਇਹ ਸ਼ਕਤੀਆਂ ਪ੍ਰਧਾਨ-ਮੰਤਰੀ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ। ਮੰਤਰੀ-ਪ੍ਰੀਸ਼ਦ ਦੀ ਸਲਾਹ ਵੀ ਪ੍ਰਧਾਨ-ਮੰਤਰੀ ਦੀ ਸਲਾਹ ਦਾ ਹੀ ਪ੍ਰਤੀਕ ਹੈ। ਕਿਉਂਕਿ ਪ੍ਰਧਾਨ-ਮੰਤਰੀ ਦੀ ਇੱਛਾ ਦੇ ਵਿਰੁੱਧ ਮੰਤਰੀ-ਪ੍ਰੀਸ਼ਦ ਕੋਈ ਸਲਾਹ ਨਹੀਂ ਦੇ ਸਕਦੀ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First