ਪ੍ਰਿੰਟਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਿੰਟਰ [ਨਾਂਪੁ] ਛਾਪਣ ਵਾਲ਼ਾ ਯੰਤਰ, ਛਾਪਣ ਵਾਲ਼ਾ ਵਿਅਕਤੀ , ਛਾਪਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰਿੰਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Printer

ਪ੍ਰਿੰਟਰ ਆਮ ਵਰਤੋਂ ਵਿੱਚ ਆਉਣ ਵਾਲਾ ਇਕ ਮਹੱਤਵਪੂਰਨ ਨਤੀਜਾ ਯੰਤਰ ਹੈ। ਮੌਨੀਟਰ ਉੱਤੇ ਦਿਖਾਈ ਦੇਣ ਵਾਲੀ ਆਉਟਪੁਟ ਨੂੰ ਲੰਬੇ ਸਮੇਂ ਤਕ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ। ਨਤੀਜਿਆਂ ਨੂੰ ਕਾਗ਼ਜ਼ ਉੱਤੇ ਛਾਪਣ ਲਈ ਪ੍ਰਿੰਟਰ ਦੀ ਜ਼ਰੂਰਤ ਪੈਂਦੀ ਹੈ। ਕੰਪਿਊਟਰ ਉੱਤੇ ਪ੍ਰਿੰਟ ਹਦਾਇਤ ਦੇਣ ਉਪਰੰਤ ਤੁਹਾਡੀ ਫਾਈਲ (File) ਦੀ ਛਪਾਈ ਹੋ ਜਾਂਦੀ ਹੈ। ਅੱਜ ਬਜ਼ਾਰ ਵਿੱਚ ਕਈ ਪ੍ਰਕਾਰ ਦੇ ਪ੍ਰਿੰਟਰ ਉਪਲਬਧ ਹਨ ਪਰ ਤਕਨਾਲੋਜੀ ਦੇ ਅਧਾਰ 'ਤੇ ਇਹਨਾਂ ਨੂੰ ਅੱਗੇ ਲਿਖੇ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:

(i) ਡਾਟ ਮੈਟ੍ਰਿਕਸ ਪ੍ਰਿੰਟਰ (Dot Matrix Printer)

(ii) ਇੰਕ ਜੈੱਟ ਪ੍ਰਿੰਟਰ (Inkjet Printer)

(iii) ਲੇਜ਼ਰ ਪ੍ਰਿੰਟਰ (Laser Printer)

(i) ਡਾਟ ਮੈਟ੍ਰਿਕਸ ਪ੍ਰਿੰਟਰ (Dot Matrix Printer) : ਡਾਟ ਮੈਟ੍ਰਿਕਸ ਪ੍ਰਿੰਟਰ ਕਾਫ਼ੀ ਲੋਕ-ਪ੍ਰਿਆ ਹਨ। ਇਹ ਕਾਫ਼ੀ ਸਸਤੇ ਹੁੰਦੇ ਹਨ। ਇਹਨਾਂ ਵਿੱਚ ਪ੍ਰਿੰਟਿੰਗ ਛੋਟੇ-ਛੋਟੇ ਬਿੰਦੂਆਂ ਨੂੰ ਮਿਲਾ ਕੇ ਹੁੰਦੀ ਹੈ। ਇਹਨਾਂ ਵਿੱਚ ਕਾਗਜ਼ ਪ੍ਰਿੰਟ ਹੈੱਡ ਅਤੇ ਸਿਆਹੀ ਵਾਲੇ ਰੀਬਨ ਦੇ ਵਿਚਕਾਰ ਚਲਦਾ ਹੈ। ਪ੍ਰਿੰਟ ਹੈੱਡ ਵਿੱਚ ਛੋਟੀਆਂ-ਛੋਟੀਆਂ ਸੂਈਆਂ (ਪਿੰਨਾਂ) ਲੱਗੀਆਂ ਹੁੰਦੀਆਂ ਹਨ। ਇਹਨਾਂ ਰਾਹੀਂ ਉੱਕਰੇ ਬਿੰਦੂ ਅੱਖਰਾਂ ਦੀ ਸ਼ਕਲ ਅਖ਼ਤਿਆਰ ਕਰਦੇ ਹਨ। ਡਾਟ ਮੈਟ੍ਰਿਕਸ ਪ੍ਰਿੰਟਰ ਵਿੱਚ ਉਸਦਾ ਹੈਂਡ ਕਾਗਜ਼ ਨਾਲ ਘਿਸਰ ਕੇ ਚਲਦਾ ਹੈ ਜਿਸ ਕਾਰਨ ਇਸ ਨੂੰ ਇੰਪੈਕਟ (Impact) ਪ੍ਰਿੰਟਰ ਕਿਹਾ ਜਾਂਦਾ ਹੈ।

(ii) ਇੰਕ ਜੈੱਟ ਪ੍ਰਿੰਟਰ (Inkjet Printer) : ਇੰਕ ਜੈੱਟ ਪ੍ਰਿੰਟਰ ਵਿੱਚ ਪਿਚਕਾਰੀ ਵਾਲਾ ਯੰਤਰ ਲੱਗਿਆ ਹੁੰਦਾ ਹੈ ਜੋ ਸੁਰਾਖਾਂ ਦੀ ਮਦਦ ਨਾਲ ਕਾਗਜ਼ ਉੱਤੇ ਸਿਆਹੀ ਦੀ ਸਪਰੇਅ ਕਰਦੇ ਹਨ। ਇਹਨਾਂ ਦੀ ਰਫ਼ਤਾਰ ਭਾਵੇਂ ਲੇਜ਼ਰ ਪ੍ਰਿੰਟਰਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਸਸਤੇ ਹੋਣ ਕਰਕੇ ਇਹਨਾਂ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਇਹ ਰੰਗਦਾਰ ਅਤੇ ਬਲੈਕ ਐਂਡ ਵਾਈਟ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ।

(iii) ਲੇਜ਼ਰ ਪ੍ਰਿੰਟਰ (Laser Printer) : ਲੇਜ਼ਰ ਪ੍ਰਿੰਟਰ ਵਧੇਰੇ ਰਫ਼ਤਾਰ ਅਤੇ ਗੁਣਵੱਤਾ ਵਾਲੇ ਹੁੰਦੇ ਹਨ। ਇਹਨਾਂ ਦੀ ਕਾਰਜ-ਪ੍ਰਣਾਲੀ ਦੀ ਤੁਲਨਾ ਇਕ ਸਧਾਰਨ ਫੋਟੋ ਸਟੇਟ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਲੇਜ਼ਰ ਪ੍ਰਿੰਟਰ ਦੇ ਟੋਨਰ (Tonner) ਵਿੱਚ ਪਾਊਡਰ ਕੀਤੀ ਸਿਆਹੀ ਪਾਈ ਜਾਂਦੀ ਹੈ। ਇਹ ਰੰਗਦਾਰ ਅਤੇ ਬਲੈਕ ਐਂਡ ਵਾਈਟ ਦੋਨਾਂ ਪ੍ਰਕਾਰ ਦੇ ਹੁੰਦੇ ਹਨ। ਇਹ ਸਭ ਤੋਂ ਵੱਧ ਗੁਣਵੱਤਾ ਅਤੇ ਰਫਤਾਰ ਵਾਲੇ ਸਭ ਤੋਂ ਮਹਿੰਗੇ ਪ੍ਰਿੰਟਰ ਹੁੰਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਪ੍ਰਿੰਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Printer

ਇਹ ਕੰਪਿਊਟਰ ਦਾ ਇਕ ਆਉਟਪੁਟ ਯੰਤਰ ਹੈ। ਇਹ ਕੰਪਿਊਟਰ ਦੀ ਆਉਟਪੁਟ (Output) ਨੂੰ ਪ੍ਰਿੰਟ ਰੂਪ ਵਿੱਚ ਮੁਹੱਈਆ ਕਰਵਾਉਂਦਾ ਹੈ। ਇਸ ਨੂੰ ਹਾਰਡ ਕਾਪੀ ਯੰਤਰ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਪ੍ਰਿੰਟਰਾਂ ਨੂੰ ਉਹਨਾਂ ਦੀ ਰਫ਼ਤਾਰ, ਛਾਪਣ ਮਿਆਰ, ਕੀਮਤ, ਆਦਿ ਦੇ ਅਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਆਮ ਸ਼੍ਰੇਣੀਆਂ ਹਨ- ਡੌਟ ਮੈਟ੍ਰਿਕਸ ਪ੍ਰਿੰਟਰ, ਇੰਕ ਜੈੱਟ ਪ੍ਰਿੰਟਰ ਅਤੇ ਲੇਜ਼ਰ ਪ੍ਰਿੰਟਰ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.