ਪ੍ਰੇਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰੇਤ (ਨਾਂ,ਪੁ) ਮਿਰਤਕ ਪ੍ਰਾਣੀ ਦੀ ਮੰਨੀ ਜਾਂਦੀ ਰੂਹ; ਭੂਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪ੍ਰੇਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰੇਤ [ਨਾਂਪੁ] ਮਰੇ ਹੋਏ ਅੋਂਤਰੇ ਮਨੁੱਖ ਦੀ ਰੂਹ , ਭੂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰੇਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰੇਤ. ਸੰ. ਵਿ—ਰਵਾਨਾ ਹੋਇਆ. ਗਿਆ ਹੋਇਆ। ੨ ਸੰਗ੍ਯਾ—ਮੁਰਦਾ. ਮੋਇਆ ਹੋਇਆ ਪ੍ਰਾਣੀ । ੩ ਪੁਰਾਣਾਂ ਅਨੁਸਾਰ ਉਹ ਕਲਪਿਤ ਸ਼ਰੀਰ, ਜੋ ਮਰਣ ਪਿੱਛੋਂ ਜੀਵ ਨੂੰ ਪਿੰਡਦਾਨ ਆਦਿ ਤੋਂ ਪ੍ਰਾਪਤ ਹੁੰਦਾ ਹੈ। ੪ ਨਰਕ ਵਿੱਚ ਰਹਿਣ ਵਾਲਾ ਜੀਵ। ੫ ਪਿਸ਼ਾਚਾਂ ਦੀ ਇੱਕ ਜਾਤਿ, ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ. ਭੂਤ. ਜਿੰਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪ੍ਰੇਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪ੍ਰੇਤ (ਗੁ.। ਸੰਸਕ੍ਰਿਤ ਪ੍ਰੇਤ=ਪ੍ਰ=ਅਗੇ+ਇਤ=ਗਿਆ ਹੋਇਆ) ੧. ਮਰ ਗਿਆ ਹੋਇਆ, ਮੁਰਦਾ। ੨. ਭੂਤ , ਪਿਸਾਚ, ਮੋਏ ਹੋਏ ਦੀ ਅਬਗਤ ਆਤਮਾ , ਜੋ ਪ੍ਰਿਥਵੀ ਪਰ ਘੁੰਮਦੀ ਫਿਰੇ ਤੇ ਦੁਖਦਾਈ ਹੋਵੇ। ੩. ਜੂਨਾਂ ਵਿਚੋਂ ਪਹਿਲੀ ਜੂਨ , ਜਿਸ ਵਿਚ ਆਤਮਾ ਲਿੰਗ ਸ਼ਰੀਰ ਵਿਚ ਹੀ ਰਹਿਕੇ ਪਰਮ ਦੁਖੀ ਹੁੰਦੀ ਹੈ। ਯਥਾ-‘ਪ੍ਰੇਤ ਪਿੰਜਰ ਮਹਿ ਦੂਖ ਘਨੇਰੇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਅਕਾਸ਼ ਲੋਕ ਦਾ ਵਸਨੀਕ ਮਨੁੱਖੀ ਅੱਖ ਦੀ ਪਹੁੰਚ ਤੋ ਪਰੇ ਇੱਕ ਬਹੁਤ ਨੀਵੇ ਪੱਧਰ ਦੀ ਜੂਨ


Navpreet Singh, ( 2022/10/19 10:3520)

ਕਿਸੇ ਹੋਰ ਆਯਾਮ ਦਾ ਮਹਾ ਸੂਖਮ ਜੀਅ


Navpreet Singh, ( 2022/10/19 10:3846)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.