ਪ੍ਰੇਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰੇਤ (ਨਾਂ,ਪੁ) ਮਿਰਤਕ ਪ੍ਰਾਣੀ ਦੀ ਮੰਨੀ ਜਾਂਦੀ ਰੂਹ; ਭੂਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪ੍ਰੇਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰੇਤ [ਨਾਂਪੁ] ਮਰੇ ਹੋਏ ਅੋਂਤਰੇ ਮਨੁੱਖ ਦੀ ਰੂਹ , ਭੂਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪ੍ਰੇਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰੇਤ. ਸੰ. ਵਿ—ਰਵਾਨਾ ਹੋਇਆ. ਗਿਆ ਹੋਇਆ। ੨ ਸੰਗ੍ਯਾ—ਮੁਰਦਾ. ਮੋਇਆ ਹੋਇਆ ਪ੍ਰਾਣੀ । ੩ ਪੁਰਾਣਾਂ ਅਨੁਸਾਰ ਉਹ ਕਲਪਿਤ ਸ਼ਰੀਰ, ਜੋ ਮਰਣ ਪਿੱਛੋਂ ਜੀਵ ਨੂੰ ਪਿੰਡਦਾਨ ਆਦਿ ਤੋਂ ਪ੍ਰਾਪਤ ਹੁੰਦਾ ਹੈ। ੪ ਨਰਕ ਵਿੱਚ ਰਹਿਣ ਵਾਲਾ ਜੀਵ। ੫ ਪਿਸ਼ਾਚਾਂ ਦੀ ਇੱਕ ਜਾਤਿ, ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ. ਭੂਤ. ਜਿੰਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪ੍ਰੇਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪ੍ਰੇਤ (ਗੁ.। ਸੰਸਕ੍ਰਿਤ ਪ੍ਰੇਤ=ਪ੍ਰ=ਅਗੇ+ਇਤ=ਗਿਆ ਹੋਇਆ) ੧. ਮਰ ਗਿਆ ਹੋਇਆ, ਮੁਰਦਾ। ੨. ਭੂਤ , ਪਿਸਾਚ, ਮੋਏ ਹੋਏ ਦੀ ਅਬਗਤ ਆਤਮਾ , ਜੋ ਪ੍ਰਿਥਵੀ ਪਰ ਘੁੰਮਦੀ ਫਿਰੇ ਤੇ ਦੁਖਦਾਈ ਹੋਵੇ। ੩. ਜੂਨਾਂ ਵਿਚੋਂ ਪਹਿਲੀ ਜੂਨ , ਜਿਸ ਵਿਚ ਆਤਮਾ ਲਿੰਗ ਸ਼ਰੀਰ ਵਿਚ ਹੀ ਰਹਿਕੇ ਪਰਮ ਦੁਖੀ ਹੁੰਦੀ ਹੈ। ਯਥਾ-‘ਪ੍ਰੇਤ ਪਿੰਜਰ ਮਹਿ ਦੂਖ ਘਨੇਰੇ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਅਕਾਸ਼ ਲੋਕ ਦਾ ਵਸਨੀਕ ਮਨੁੱਖੀ ਅੱਖ ਦੀ ਪਹੁੰਚ ਤੋ ਪਰੇ ਇੱਕ ਬਹੁਤ ਨੀਵੇ ਪੱਧਰ ਦੀ ਜੂਨ
Navpreet Singh,
( 2022/10/19 10:3520)
ਕਿਸੇ ਹੋਰ ਆਯਾਮ ਦਾ ਮਹਾ ਸੂਖਮ ਜੀਅ
Navpreet Singh,
( 2022/10/19 10:3846)
Please Login First