ਪੰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਕ [ਨਾਂਪੁ] ਚਿੱਕੜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਕ.ਵਿ—ਪਾਨਕ. ਪੀਣ ਵਾਲਾ। ੨ ਸੰਗ੍ਯਾ—ਫੁੱਲ ਦਾ ਮਧੁ ਪੀਣ ਵਾਲਾ ਭੌਰਾ. “ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ.” (ਫੁਨਹੇ ਮ: ੫) ਮਹਾ ਮਦ ਵਿੱਚ ਗੁੰਫਿਤ (ਮੱਤੇ) ਭੌਰੇ ਪੰਕਜ ਵਿੱਚ ਫਾਥੇ। ੩ ਰਜ. ਧੂਲਿ. “ਤਿਨਕੀ ਪੰਕ ਪਾਈਐ ਵਡ ਭਾਗੀ.” (ਮਾਲੀ ਮ: ੪) “ਤਿਨ ਕੀ ਪੰਕ ਹੋਵੈ ਜੇ ਨਾਨਕ.” (ਗਉ ਮ: ੧) ੪ ਪੰਖ. ਖੰਭ. ਦੇਖੋ, ਪੰਕੁ ੨। ੫ ਪੰਕਜ ਦਾ ਸੰਖੇਪ. “ਉਰਧ ਪੰਕ ਲੈ ਸੂਧਾ ਕਰੈ.” (ਗਉ ਕਬੀਰ ਵਾਰ ੭) ੬ ਸੰ. पङ्क. ਚਿੱਕੜ. ਗਾਰਾ. ਕੀਚ। ੭ ਲੇਪ। ੮ ਪਾਪ. ਗੁਨਾਹ. ਐਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੰਕ (ਸੰ.। ਸੰਸਕ੍ਰਿਤ ਪਙਕੑ) ੧. ਚਿਕੜ। ਯਥਾ-‘ਪੰਕ ਜੁ ਮੋਹ ਪਗੁ ਨਹੀ ਚਾਲੈ’। ਮੋਹ ਜੋ (ਫਸਾ ਲੈਣ ਵਾਲਾ) ਚਿਕੜ ਹੈ, (ਇਸ ਵਿਚ ਫਸਿਆਂ ਫੇਰ ਬ੍ਰਿਤੀ ਰੂਪੀ) ਪੈਰ ਸ੍ਵਰੂਪ ਇਸਥਿਤੀ ਵੰਨੇ ਨਹੀ ਟੁਰਦਾ।

੨. ਮਿਟੀ ਭਾਵ ਚਰਨਾ ਦੀ ਧੂੜ ਤੋਂ ਹੈ। ਯਥਾ-‘ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ’।

੩. (ਸੰ.। ਸੰਸਕ੍ਰਿਤ ਪਕਸ਼ੑ: ਪ੍ਰਾਕ੍ਰਿਤ ਪਕਖੑ। ਹਿੰਦੀ ਪੰਖ। ਪੁ. ਪੰਜਾਬੀ ਪੰਕ। ਨੰ. ਪੰਜਾਬੀ ਖੰਭ ਤੇ ਪੰਖ) ਖੰਭ, ਪਰ। ਯਥਾ-‘ਜਿਉ ਮੁਰਗਾਈ ਪੰਕੁ ਨ ਭੀਜੈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.