ਪੰਕਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਕਜ.ਵਿ—ਪੰਕ (ਚਿੱਕੜ) ਤੋਂ ਉਪਜਿਆ। ੨ ਪੰਕ (ਪਾਪ) ਤੋਂ ਪੈਦਾ ਹੋਇਆ। ੩ ਸੰਗ੍ਯਾ—ਪਾਪ ਤੋਂ ਉਤਪੰਨ ਹੋਇਆ ਦੁੱਖ. “ਭ੍ਰਮ ਕੀ ਕੂਈ, ਤ੍ਰਿਸਨਾ ਰਸ , ਪੰਜਕ ਅਤਿ ਤੀਖਣ ਮੋਹ ਕੀ ਫਾਸ.” (ਗਉ ਮ: ੫) ਭ੍ਰਮਰੂਪ ਖੂਹੀ ਤ੍ਰਿਸਨਾਰੂਪ ਰਸ (ਜਲ) ਮੋਹਰੂਪ ਵਿਨਾਸ਼ਕ ਫਾਸੀ ਤੋਂ ਅਤਿ ਦੁੱਖ ਹੈ। ੪ ਪੰਕ (ਚਿੱਕੜ) ਵਾਸਤੇ ਭੀ ਪੰਕਜ ਸ਼ਬਦ ਵਰਤਿਆ ਹੈ. “ਪੰਕਜ ਮੋਹ ਨਿਘਰਤੁ ਹੈ ਪ੍ਰਾਨੀ.” (ਕਾਨ ਅ: ਮ: ੪) ੫ ਸੰ. ਕਮਲ ਜੋ ਪੰਕ (ਗਾਰੇ) ਤੋਂ ਪੈਦਾ ਹੁੰਦਾ ਹੈ. “ਪੰਕਜ ਫਾਥੇ ਪੰਕ.” (ਫੁਨਹੇ ਮ: ੫) ੬ ਘੜਾ. ਕੁੰਭ । ੭ ਸਾਰਸ ਪੰਛੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਕਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੰਕਜ (ਸੰ.। ਸੰਸਕ੍ਰਿਤ ਪੰਕ=ਚਿਕੜ। , ਪੰਜਾਬੀ ਸ੍ਵਾਰਥ ਪ੍ਰਤੇ) ੧. ਚਿੱਕੜ। ਯਥਾ-‘ਪੰਕਜ ਮੋਹ ਨਿਘਰਤੁ ਹੈ ਪ੍ਰਾਨੀ’।

੨. (ਦੇਖੋ, ਪੰਕ ੧.। ਪੰਕ+ਜ) ਜੋ ਚਿੱਕੜ। ਤੁਕ ਦਾ ਅਰਥ ਬਣੇਗਾ- ਮੋਹ ਜੋ ਚਿੱਕੜ (ਵਾਂਙੂ ਫਸਾ ਲੈਂਦਾ ਹੈ) ਉਸ ਵਿਚ ਪ੍ਰਾਣੀ ਨਿਘਰਦਾ ਹੈ।

੩. (ਸੰਸਕ੍ਰਿਤ ਪਙਕੑ=ਚਿਕੜ+ਜ=ਉਪਜਿਆ) ਚਿਕੜ ਤੋਂ ਉਪਜਿਆ, ਕਮਲ , ਕੌਲ। ਯਥਾ-‘ਪੰਕਜ ਫਾਥੇ ਪੰਕ’।

੪. ਪੰਕਜ ਨਾਮ ਕਵਲ ਦਾ ਹੈ ਤੇ ਕਵਲ ਨੂੰ ਅੱਖ ਨਾਲ ਉਪਮਾਂ ਦੇਂਦੇ ਹਨ, ਸੋ ਉਪਮਾਨ ਤੋਂ ਉਪਮੇਯ ਅਰਥਾਤ -ਪੰਕਜ- ਪਦ ਦਾ ਅਰਥ -ਅੱਖ- ਲੈਂਦੇ ਹਨ। ਯਥਾ-‘ਪਲ ਪੰਕਜ ਮਹਿ ਕੋਟਿ ਉਧਾਰੇ ’। (ਪੰਕਜ) ਅੱਖ ਦੇ (ਪਲ) ਪਲਕਾਰੇ ਵਿਚ ਕ੍ਰੋੜਾਂ ਉਧਾਰ ਦਿਤੇ। ਤਥਾ-‘ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.