ਪੱਖੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਖੀ (ਨਾਂ,ਇ) 1 ਖੂਹ ਦੇ ਪਾਣੀ ਨਾਲ ਭੋਂਏਂ ਸਿੰਜਣ ਲਈ ਖੇਤ ਵਿੱਚ ਬਣਾਈ ਨਿੱਕੀਆਂ ਕਿਆਰੀਆਂ ਦੀ ਕਤਾਰ 2 ਰਾਂਗਲੀ ਡੰਡੀ ਨੂੰ ਤਾਰ ਦਾ ਫ਼ਰੇਮ ਲਗਾ ਕੇ ਧਾਗਿਆਂ ਨਾਲ ਉਣਿਆ ਹਵਾ ਝੱਲਣ ਦਾ ਛੋਟਾ ਪੱਖਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੱਖੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਖੀ 1 [ਨਾਂਇ] ਝੋਂਪੜੀ, ਛੱਪਰ 2 [ਵਿਸ਼ੇ] ਹਿਮਾਇਤੀ, ਪੱਖ ਪੂਰਨ ਵਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੱਖੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪੱਖੀ. ਸੰਗ੍ਯਾ—ਛੋਟਾ ਪੰਖਾ। ੨ ਦੇਖੋ, ਪ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੱਖੀ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੱਖੀ, ਵਿਸ਼ੇਸ਼ਣ : ਪੱਖ ਕਰਨ ਵਾਲਾ, ਹਮਾਇਤੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-04-02-54-54, ਹਵਾਲੇ/ਟਿੱਪਣੀਆਂ:
ਪੱਖੀ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੱਖੀ, ਇਸਤਰੀ ਲਿੰਗ : ਛੋਟਾ ਪੱਖਾ ਜੋ ਹੱਥ ਨਾਲ ਝਲਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-04-02-55-20, ਹਵਾਲੇ/ਟਿੱਪਣੀਆਂ:
ਪੱਖੀ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੱਖੀ, (ਪੱਖ<ਸੰਸਕ੍ਰਿਤ : पक्ष+ਈ) \ ਇਸਤਰੀ ਲਿੰਗ : ਝੌਂਪੜੀ : “ਜੇ ਤੈਂ ਜੋਬਨ ਵੇਚਣਾ ਪੱਖੀ ਘਤ ਬਜ਼ਾਰ”
–ਪੱਖੀਵਾਸ, ਪੁਲਿੰਗ : ਟੱਪਰੀਵਾਸੀ, ਟੱਪਰੀਵਾਸ, ਖ਼ਾਨਾਬਦੋਸ਼
–ਪੱਖੀਵਾਰੀ, ਪੁਲਿੰਗ : ਵੇਖੋ ਪੱਖੀਵਾਲ
–ਪੱਖੀਵਾਲ, ਪੁਲਿੰਗ : ਟੱਪਰੀ ਵਾਸ, ਖ਼ਾਨਾਬਦੋਸ਼
–ਪੱਖੀ ਵਾਲਿਆਂ ਦੀ ਕਹੀਂ ਜਾ, ਅਖੌਤ : ਜਦੋਂ ਇਹ ਦੱਸਣਾ ਹੋਵੇ ਕਿ ਟੱਪਰੀ ਵਾਸੀਆਂ ਦਾ ਕੋਈ ਘਰ ਨਹੀਂ ਹੁੰਦਾ ਓਦੋਂ ਕਹਿੰਦੇ ਹਨ
(ਭਾਈ ਮਈਆ ਸਿੰਘ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-04-02-55-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First