ਪੱਛ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਛ (ਨਾਂ,ਪੁ) ਗੰਦਾ ਲਹੂ ਕੱਢਣ ਲਈ ਨਸ਼ਤਰ ਜਾਂ ਉਸਤਰੇ ਆਦਿ ਨਾਲ ਪਿੰਡੇ ’ਤੇ ਲਾਇਆ ਘੱਟ ਡੂੰਘਾ ਘਾਓ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੱਛ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਛ [ਨਾਂਪੁ] ਗੰਦਾ ਖ਼ੂਨ ਕੱਢਣ ਲਈ ਨਸ਼ਤਰ ਨਾਲ਼ ਸਰੀਰ ਉੱਤੇ ਲਾਇਆ ਚੀਰ , ਸਰੀਰ ਤੇ ਪਈ ਝਰੀਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੱਛ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪੱਛ. ਦੇਖੋ, ਪ। ੨ ਪੰਖ. ਪਰ. ਖੰਭ । ੩ ਤ਼ਰਫ਼ਦਾਰੀ. “ਉਡ ਪੱਛ ਗਏ ਪੈ ਨ ਪੱਛ ਤਜ੍ਯੋ.” (ਰਾਮਾਵ) ਜਟਾਯੁ ਦੇ ਪੰਖ (ਪਰ) ਰਾਵਣ ਦੇ ਸ਼ਸਤ੍ਰਾਂ ਨਾਲ ਉਡ ਗਏ, ਪਰ ਰਾਮ ਦਾ ਪੱਖ ਨਾ ਛੱਡਿਆ। ੪ ਪ. ਪਰਿੰਦ. “ਸ਼ੇਰ ਜਿਮ ਭੱਛ ਪਰ, ਬਾਜ ਜਿਮ ਪੱਛ ਪਰ.” (ਨਾਪ੍ਰ) ੫ ਕੁਲ. ਵੰਸ਼. “ਦੁਹੂੰ ਪੱਛ ਭੀਤਰ ਉਜਿਆਰੀ.” (ਚਰਿਤ੍ਰ ੧੬੧) ਪਿਤਾ ਅਤੇ ਸਹੁਰੇ ਦੀ ਕੁਲ ਵਿੱਚ ਯਸ਼ ਵਾਲੀ। ੬ ਛੁਰੀ ਆਦਿ ਨਾਲ ਤੁਚਾ (ਖਲੜੀ) ਪੁਰ ਲਾਇਆ ਘਾਉ, ਜੋ ਗਹਿਰਾ ਨਾ ਹੋਵੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੱਛ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੱਛ, (<ਸੰਸਕ੍ਰਿਤ : पक्ष=ਪਾਸਾ) \ ਪੁਲਿੰਗ : ੧. ਪੱਖ, ਪਾਸਾ, ਧੜਾ; ੨. ਹਮਾਇਤ; ੩. ਖੰਭ, ਪਰ : “ਔਰ ਪੱਛ ਸੇ ਜੋ ਗਮਨ ਕਰੇ, ਸੋ ਪੱਛੀ ਕਹੀਏ”
(ਵਿਚਾਰ ਸਾਗਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-12-01-47-43, ਹਵਾਲੇ/ਟਿੱਪਣੀਆਂ:
ਪੱਛ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੱਛ, (ਪੱਛਣਾ) \ ਪੁਲਿੰਗ : ਗੰਦਾ ਖ਼ੂਨ ਕੱਢਣ ਲਈ ਉਸਤਰੇ ਆਦਿ ਨਾਲ ਲਾਇਆ ਛੋਟਾ ਜਿਹਾ ਘਾ ਜਾਂ ਚੀਰਾ
(ਲਾਗੂ ਕਿਰਿਆ : ਲਾਉਣਾ)
–ਪੱਛ ਕਰਨਾ, ਕਿਰਿਆ ਸਮਾਸੀ : ਨਸ਼ਤਰ ਲਾਉਣਾ, ਫ਼ਸਦ ਖੋਲ੍ਹਣਾ
–ਪੱਛਾਂ ਤੇ ਪੱਛ ਲਗਣਾ, ਮੁਹਾਵਰਾ : ੧. ਸੱਟ ਤੇ ਸੱਟ ਲਗਣਾ; ੨. ਇੱਕ ਤੋਂ ਮਗਰੋਂ ਦੂਸਰਾ ਦੁਖ ਆਉਣਾ
–ਪੱਛਾਂ ਤੇ ਮਿਰਚਾਂ ਪਾਉਣਾ, ਮੁਹਾਵਰਾ : ਦੁਖੀਏ ਨੂੰ ਹੋਰ ਦੁਖਾਉਣਾ : “ਦੁਖੀਆਂ ਨੂੰ ਹੋਰ ਦੁਖਾਓ ਨਾ ਪੱਛਾਂ ਤੇ ਮਿਰਚਾਂ ਪਾਉ ਨਾ” (ਪਿੰਗਲ ਤੇ ਅਰੂਜ਼)
–ਪੱਛਾਂ ਉਤੇ ਲੂਣ ਛਿੜਕਣਾ, ਮੁਹਾਵਰਾ : ਦੁਖੀਏ ਨੂੰ ਦੁਖਾਉਣਾ
–ਪੱਛਾਂ ਤੇ ਲੂਣ ਧੂੜਨਾ, ਮੁਹਾਵਰਾ : ਵੇਖੋ ਪੱਛਾਂ ਤੇ ਲੂਣ ਪਾਉਣਾ : “ਸਭਨਾ ਲੂਣ ਪੱਛਾਂ ਉਤੇ ਧੂੜਿਆ ਏ, ਕਿਸੇ ਬੰਨ੍ਹਣੇ ਦੀ ਨਹੀਂ ਫਟ ਕੀਤੀ” (ਰਾਜਾ ਭਰਥਰੀ - ਕਾਲੀਦਾਸ)
–ਪੱਛਾਂ ਤੇ ਲੂਣ ਪਾਉਣਾ, ਮੁਹਾਵਰਾ : ਦੁਖੀ ਨੂੰ ਹੋਰ ਦੁਖੀ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-12-01-47-53, ਹਵਾਲੇ/ਟਿੱਪਣੀਆਂ:
ਪੱਛ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੱਛ, (ਪੋਠੋਹਾਰੀ) \ (<ਪੱਛਮ<ਸੰਸਕ੍ਰਿਤ :पश्चिम) \ ਇਸਤਰੀ ਲਿੰਗ : ਸ਼ਾਮ, ਸੰਝ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-12-01-48-23, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First