ਪੱਛੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਛੀ (ਨਾਂ,ਇ) 1 ਖਜੂਰ ਦੇ ਖੱਗਿਆਂ ਅਤੇ ਸਰ ਆਦਿ ਨਾਲ ਬਣਾਈ ਪਟਾਰੀ 2 ਰਹੁ ਕੱਢ ਲੈਣ ਮਗਰੋਂ ਗੰਨੇ ਦਾ ਬਚਿਆ ਫ਼ੋਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਛੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਛੀ [ਨਾਂਇ] (ਪੁਆ) ਗੰਨੇ ਦੇ ਬੀਜ ਲਈ ਬਣਾਇਆ ਦੋ ਤਿੰਨ ਪੋਰੀਆਂ ਦਾ ਟੋਟਾ; ਰਸ ਕੱਢਣ ਤੋਂ ਬਾਅਦ ਗੰਨੇ ਦਾ ਬਚਿਆ ਫੋਕ; 2[ਨਾਂਪੁ] ਛਿੱਕੂ , ਬੋਹੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਛੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੱਛੀ. ਦੇਖੋ, ਪ੖੢। ੨ ਤੀਰ । ੩ ਤੱਥਾ. ਦੱਥਾ. ਪੀੜੇ ਹੋਏ ਗੰਨੇ ਦਾ ਫੋਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਛੀ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਛੀ, (ਪ੍ਰਾਕ੍ਰਿਤ : पच्छि=ਪਟਾਰੀ) \ ਇਸਤਰੀ ਲਿੰਗ : ੧. ਕਣਕ ਦੀ ਪਰਾਲੀ, ਖਜੂਰ ਦੇ ਪੱਤਿਆਂ ਅਤੇ ਸਰਕੰਡੇ ਦੇ ਪਤਲੇ ਕਾਨਿਆਂ ਅਤੇ ਸਰ ਦਾ ਬਣਿਆ ਬੋਹੀਆ ਜਾਂ ਪਟਾਰੀ; ੨. ਵੇਲਣੇ ਵਿੱਚ ਰਹੁ ਕੱਢਣ ਮਗਰੋਂ ਗੰਨੇ ਦਾ ਬਚਿਆ ਫ਼ੋਕ

–ਪੱਛੀ ਲਾਉਣਾ, ਮੁਹਾਵਰਾ : ੧. ਅੱਗ ਲਾਉਣਾ, ਸਾੜਨਾ; ੨. ਲੜਾਈ ਵਧਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-18-04-36-54, ਹਵਾਲੇ/ਟਿੱਪਣੀਆਂ:

ਪੱਛੀ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਛੀ, (ਪਛ<ਸੰਸਕ੍ਰਿਤ : पक्ष+ਈ) \ ਇਸਤਰੀ ਲਿੰਗ : ਪੱਖੀ, ਹਮੈਤੀ, ਪੰਛੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-19-10-03-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.