ਪੱਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਟਾ. ਸੰ. ਪੱਟ. ਸੰਗ੍ਯਾ—ਤਖ਼ਤੀ. ਪੱਟੀ । ੨ ਸਨਦ. ਅਧਿਕਾਰਪਤ੍ਰ। ੩ ਪਟਕਾ. ਕਮਰ ਆਦਿ ਅੰਗਾਂ ਪੁਰ ਬੰਨ੍ਹਣ ਦਾ ਵਸਤ੍ਰ। ੪ ਦੇਖੋ, ਪਟਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੱਟਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Lease_ਪੱਟਾ: ਉਹ ਲਿਖਤ ਜਿਸ ਦੁਆਰਾ ਕਿਸੇ ਸੰਪਤੀ ਦਾ ਕਬਜ਼ਾ ਨਿਯਤ ਮੁੱਦਤ ਲਈ ਦਿੱਤਾ ਜਾਂਦਾ ਹੈ ਅਤੇ ਕਿਰਾਇਆ ਵੀ ਮੁਕੱਰਰ ਕੀਤਾ ਜਾਂਦਾ ਹੈ। ਪੱਟੇ ਦੀ ਲਿਖਤ ਵਿਚ ਉਹ ਮੁੱਦਤ ਦਾ ਉਲੇਖ ਲਾਜ਼ਮੀ ਹੈ ਜਿਸ ਦੇ ਦੌਰਾਨ ਉਹ ਪੱਟਾ ਕਾਇਮ ਰਹੇਗਾ ਅਰਥਾਤ ਉਹ ਮੁੱਦਤ ਕਿਸ ਦਿਨ ਤੋਂ ਸ਼ੁਰੂ ਹੋਵੇਗੀ ਅਤੇ ਕਦੋਂ ਖ਼ਤਮ ਹੋਵੇਗੀ। ਪੱਟੇ ਤੇ ਦੇਣ ਵਾਲੇ ਵਿਅਕਤੀ ਨੂੰ ਪੱਟਾਦਾਤਾ ਅਤੇ ਲੈਣ ਵਾਲੇ ਨੂੰ ਪੱਟਾਦਾਰ ਕਿਹਾ ਜਾਂਦਾ ਹੈ।
ਸੰਪਤੀ ਇੰਤਕਾਲ ਐਕਟ, 1882 ਦੀ ਧਾਰਾ 102 ਵਿਚ ‘ਪੱਟੇ’ ਨੂੰ ਪਰਿਭਾਸ਼ਤ ਕਰਦਿਆਂ ਉਪਬੰਧ ਕਿਹਾ ਗਿਆ ਹੈ ਕਿ ਪੱਟਾ ਅਚੁੱਕਵੀਂ ਸੰਪਤੀ ਦੇ ਉਪਭੋਗ ਕਰਨ ਦੇ ਅਧਿਕਾਰ ਦਾ ਇੰਤਕਾਲ ਹੈ। ਪੱਟਾ ਸਪਸ਼ਟ ਜਾਂ ਅਰਥਾਵੇਂ ਤੌਰ ਤੇ ਨਿਸਚਿਤ ਸਮੇਂ ਲਈ ਜਾਂ ਸਦੀਵਤਾ ਲਈ, ਕਿਸੇ ਕੀਮਤ ਦੇ ਬਦਲ ਲਈ ਕੀਤਾ ਜਾਂਦਾ ਹੈ। ਉਹ ਕੀਮਤ ਜਾਂ ਤਾਂ ਅਦਾ ਕਰ ਦਿੱਤੀ ਗਈ ਹੁੰਦੀ ਹੈ ਜਾਂ ਉਸ ਦੀ ਅਦਾਇਗੀ ਲਈ ਬਚਨ ਦਿੱਤਾ ਗਿਆ ਹੁੰਦਾ ਹੈ। ਕੀਮਤ ਧਨ ਦੇ ਜਾਂ ਫ਼ਸਲਾਂ ਦੇ ਹਿੱਸੇ, ਸੇਵਾ ਦੇ ਰੂਪ ਵਿਚ ਜਾਂ ਕਿਸੇ ਮੁਲ ਦੀ ਚੀਜ਼ ਦੇ ਬਦਲ ਦੇ ਰੂਪ ਵਿਚ ਅਦਾ ਕੀਤੀ ਜਾ ਸਕਦੀ ਹੈ। ਅਜਿਹਾ ਬਦਲ ਮਿਆਦੀ ਤੌਰ ਤੇ ਜਾਂ ਉਲਿਖਤ ਮੌਕਿਆਂ ਤੇ ਇੰਤਕਾਲ-ਕਾਰ ਨੂੰ ਇੰਤਕਾਲ ਪਾਤਰ ਦੁਆਰਾ ਅਦਾਇਗੀਯੋਗ ਹੁੰਦਾ ਹੈ ਅਤੇ ਇੰਤਕਾਲ-ਪਾਤਰ ਉਤੇ ਇੰਤਕਾਲ-ਕਾਰ ਦੁਆਰਾ ਲਾਏ ਗਏ ਬੰਧਨਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ।
ਪੂਰਨ ਸਿੰਘ ਸਾਹਨੀ ਬਨਾਮ ਸੁੰਦਰੀ ਭਗਵਾਨ ਦਾਸ ਕਿਰਪਲਾਨੀ [(1991) 2 ਐਸ ਸੀ ਸੀ 180)] ਅਨੁਸਾਰ ਜਦੋਂ ਕੋਈ ਕਰਾਰ ਪੱਟੇਦਾਰ ਵਿਚ ਕਿਸੇ ਨਿਸਚਿਤ ਮੁੱਦਤ ਲਈ ਕਬਜ਼ੇ ਦਾ ਅਧਿਕਾਰ ਨਿਹਿਤ ਕਰਦਾ ਹੈ ਤਾਂ ਇਹ ਹੱਥ-ਬਦਲੀ ਜਾਂ ਇੰਤਕਾਲ ਵਜੋਂ ਅਮਲ ਵਿਚ ਆਉਂਦਾ ਹੈ। ਪੱਟਾ ਅੰਸ਼ਕ ਇੰਤਕਾਲ ਹੁੰਦਾ ਹੈ ਅਰਥਾਤ ਨਿਸਚਿਤ ਮੁੱਦਤ ਲਈ ਉਪਭੋਗ ਦੇ ਅਧਿਕਾਰ ਦਾ ਇੰਤਕਾਲ ਹੁੰਦਾ ਹੈ।
ਗੁੱਡੀ ਬਨਾਮ ਉੱਤਰ ਪ੍ਰਦੇਸ਼ ਰਾਜ (ਏ ਆਈ ਆਰ 1997 ਇਲਾ. 396) ਅਨੁਸਾਰ ਕਿਸੇ ਤਲਾ ਵਿਚੋਂ ਇਵਜ਼ਾਨੇ ਦੀ ਅਦਾਇਗੀ ਕੀਤੇ ਜਾਣ ਤੇ ਪੰਜ ਸਾਲ ਦੀ ਮੁੱਦਤ ਲਈ ਮੱਛੀ ਫੜਨ ਦਾ ਲਿਖਤ ਅਧੀਨ ਸਿਰਜਿਆ ਅਧਿਕਾਰ ਭਾਰਤੀ ਅਸ਼ਟਾਮ ਐਕਟ, 1899 ਦੀ ਧਾਰਾ 2(16) ਦੇ ਅਰਥਾਂ ਵਿਚ ਪੱਟਾ ਹੈ।
ਜਾਇਦਾਦ ਪੱਟੇ ਤੇ ਦੇਣ ਨਾਲ ਉਸ ਅਚੱਲ ਸੰਪਤੀ ਵਿਚ ਨਵਾਂ ਹਿੱਤ ਸਿਰਜਿਆ ਜਾਂਦਾ ਹੈ ਅਰਥਾਤ ਕਿਸੇ ਬਦਲ ਲਈ ਉਹ ਅਚੱਲ ਸੰਪਤੀ ਕਬਜ਼ੇ ਵਿਚ ਰਖਣ ਅਤੇ ਉਸ ਦਾ ਉਪਭੋਗ ਕਰਨ ਦਾ ਹਿੱਤ-ਇਹ ਹਿੱਤ ਨਿਸਚਿਤ ਮੁੱਦਤ ਲਈ ਹੁੰਦਾ ਹੈ ਅਤੇ ਉਸ ਮੁੱਦਤ ਦੇ ਗੁਜ਼ਰਨ ਤੋਂ ਬਾਦ ਸੰਪਤੀ ਦਾ ਕੋਰਪਸ ਵਾਪਸ ਕਰਨਾ ਹੁੰਦਾ ਹੈ। ਤੀਰਥ ਰਾਮ ਗੁਪਤਾ ਬਨਾਮ ਗੁਰਬਚਨ ਸਿੰਘ (ਏ ਆਈ ਆਰ 1987 ਐਸ ਸੀ 770) ਵਿਚ ਸਰਵ ਉੱਚ ਅਦਾਲਤ ਅਨੁਸਾਰ ਲੀਜ਼ ਦਾ ਮਤਲਬ ਹੈ ਸੰਪਤੀ ਦੇ ਉਪਭੋਗ ਦੇ ਅਧਿਕਾਰ ਦਾ ਇੰਤਕਾਲ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First