ਫੈਲੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੈਲੁ. ਸੰਗ੍ਯਾ—ਕਰਮ. ਕ੍ਰਿਯਾ. ਦੇਖੋ, ਫੇਲ. “ਕਰਮ ਧਰਮ ਸਭਿ ਹਉਮੈ ਫੈਲੁ.” (ਰਾਮ ਮ: ੫) ਹਉਮੈ ਦੇ ਫ਼ਿਅ਼ਲ ਹਨ। ੨ ਫੈਲਾਉ. ਆਡੰਬਰ. “ਦੁਨੀਆ ਅੰਦਰਿ ਫੈਲੁ.” (ਵਾਰ ਆਸਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 45469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਫੈਲੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਫੈਲੁ (ਸੰ.। ਅ਼ਰਬੀ ਫਿਅ਼ਲ) ੧. ਕੰਮ , ਕਰਮ , ਕ੍ਰਿਯਾ। ਯਥਾ-‘ਬਿਨਸਿ ਜਾਇ ਹਉਮੈ ਬਿਖੁ ਫੈਲੁ’।
੨. (ਪੰਜਾਬੀ ਫੈਲਾਉ ਦਾ ਸੰਖੇਪ ਫੈਲ) ਫੈਲਾਉ, ਪਸਾਰਾ, ਖਿਲਾਰਾ। ਯਥਾ-‘ਕਰਮ ਧਰਮ ਸਭਿ ਹਉਮੈ ਫੈਲੁ’। ਕਰਮ ਧਰਮ ਸਾਰੇ ਹਉਮੈ ਦਾ (ਹੀ) ਪਸਾਰਾ ਹਨ।
੩. (ਸੰ.। ਯੂਨਾਨੀ ਭਾਸ਼ਾ , ਫਿਲੋਸ=ਪ੍ਰੇਮੀ*) ਪ੍ਰੇਮੀ, ਭਗਤ ਜਨ। ਯਥਾ-‘ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ’। ਵਿਰਲੇ ਹਨ ਬਹੁਤੇ ਨਹੀਂ। ਪ੍ਰੇਮੀ ਤੇ ਸੰਤ ਜਨ ਸੰਸਾਰ (ਵਿਚ)।
----------
* ਇਹ ਉਹੋ ਪਦ ਹੈ ਜਿਸ ਤੋਂ -ਫੈਲ ਸੂਫ- ਪਦ ਬਣਦਾ ਹੈ, ਯੂਨਾਨੀ ਭਾਸ਼ਾ ਵਿਚ ਇਸ ਦਾ ਅਰਥ ਹੈ (ਫਿਲਾਸ=ਪ੍ਰੇਮੀ, ਸੋਫੀਆ=ਵਿਗ੍ਯਾਨ) ਉਹ ਪੁਰਖ ਜੋ ਵਿਦ੍ਯਾ ਗਿਆਨ ਦਾ ਪ੍ਰੇਮੀ ਹੋਵੇ ਭਾਵ ਵਿਚ ਆਤਮਕ ਵਿਸ਼ੇ ਦਾ ਗਿਆਨੀ ਲੀਤਾ ਜਾਂਦਾ ਹੈ। ਪੰਜਾਬੀ ਵਿਚ ਇਸ ਦਾ ਅਰਥ ਚਲਾਕ ਅਰ ਫਜ਼ੂਲ ਖਰਚ ਲੀਤਾ ਜਾਂਦਾ ਹੈ, ਇਸ ਕਰਕੇ ਇਸ ਪਦ ਦੇ ਸ਼ੁਧ ਅਰਥ ਲੈਣ ਵਾਸਤੇ ਕੇਵਲ ‘ਫੈਲ’ ਪਦ ਵਰਤਿਆ ਜਾਪਦਾ ਹੈ ਕਿ ‘ਫੈਲ ਸੂਫ ’ ਦੇ ਠੀਕ ਅਰਥ ਪ੍ਰਗਟ ਕਰੇ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 45444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First