ਬਟਾਈ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Batai (ਬਟਾਅਈ) ਬਟਾਈ: ਇਹ ਪੰਜਾਬੀ ਭਾਸ਼ਾ ਦਾ ਸ਼ਬਦ ਹੈ। ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬਿਆਂ ਵਿੱਚ ਜ਼ਮੀਨ ਨੂੰ ਕਾਸ਼ਤ ਲਈ ਦੇਣ ਦਾ ਰਿਵਾਜ, ਜਿਸ ਅਨੁਸਾਰ ਜ਼ਮੀਨ ਦਾ ਮਾਲਕ ਮੁਜ਼ਾਰੇ ਤੋਂ ਅੱਧੀ ਫ਼ਸਲ ਆਪਣੇ ਹਿੱਸੇ ਦੀ ਲੈ ਲੈਂਦਾ ਹੈ ਅਤੇ ਫ਼ਸਲ ਉਗਾਉਣ ਦਾ ਖਰਚਾ-ਬੀਜ, ਖਾਦ, ਮਜ਼ਦੂਰੀ ਦਾ ਅੱਧਾ ਖਰਚਾ ਦਿੰਦਾ ਹੈ। ਪਰ ਭੋਂ ਵਿੱਚ ਹੱਲ ਮੁਜ਼ਾਰਾ ਆਪਣੇ ਡੰਗਰਾਂ ਨਾਲ ਚਲਾਉਂਦਾ ਹੈ। ਇਸ ਕਾਸ਼ਤ ਪ੍ਰਣਾਲੀ ਵਿੱਚ ਮੁਜ਼ਾਰੇ ਅਤੇ ਮਾਲਕ ਵਿਚਕਾਰ ਅਧਿਕਤਰ ਫ਼ੈਸਲਾ ਮੂੰਹ-ਜ਼ਬਾਨੀ ਹੀ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਬਟਾਈ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Share-cropping (ਸ਼ੇਅ: ਕਰੌਪਙਗ) ਬਟਾਈ: ਖੇਤੀਬਾੜੀ ਦੀ ਮੁਜ਼ਾਰੇਦਾਰੀ (tenancy) ਪ੍ਰਣਾਲੀ ਵਿੱਚ ਮੁਜ਼ਾਰਾ ਆਪਣੇ ਭੂਮੀਦਾਰ ਨੂੰ ਭੂਮੀ ਲਗਾਨ (rent) ਉਤਪਾਦਨ ਫ਼ਸਲ ਦਾ ਨਿਰਧਾਰਿਤ ਹਿੱਸਾ ਜਿਨਸ (kind) ਦੇ ਰੂਪ ਵਿੱਚ ਅਦਾ ਕਰਦਾ ਹੈ ਨਾ ਕਿ ਨਕਦੀ (cash)।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਬਟਾਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਟਾਈ [ਨਾਂਇ] ਫ਼ਸਲ ਦਾ ਹਿੱਸਾ , ਵੰਡ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਟਾਈ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Batai_ਬਟਾਈ: ਕਾਸ਼ਤਕਾਰ ਅਤੇ ਜ਼ਮੀਨ ਦੇ ਮਾਲਕ ਜਾਂ ਸਰਕਾਰ ਵਿਚਕਾਰ, ਜੇ ਸਰਕਾਰ ਜ਼ਮੀਨ ਦੀ ਮਾਲਕ ਹੋਵੇ, ਫ਼ਸਲ ਦਾ ਵੰਡਾਰਾ। ਦੋਹਾਂ ਦੇ ਪਰਸਪਰ ਹਿੱਸੇ ਦੀ ਨਿਸਬਤ ਜ਼ਮੀਨ ਦੀ ਹਾਲਤ ਅਤੇ ਹੋਰ ਕਈ ਗੱਲਾਂ ਤੇ ਨਿਰਭਰ ਕਰਦੀ ਹੈ। ਬਰਾਨੀ ਅਤੇ ਮਾੜੀ ਜ਼ਮੀਨ ਦੀ ਸੂਰਤ ਵਿਚ ਮਾਲਕ ਨੂੰ ਛੇਵਾਂ ਹਿੱਸਾ ਤੱਕ ਵੀ ਦਿੱਤਾ ਜਾਂਦਾ ਹੈ। ਪਰ ਆਮ ਤੌਰ ਤੇ ਬੀਜ , ਮਾਲੀਆ, ਮਜ਼ਦੂਰੀ ਅਤੇ ਸੰਦਾਂ ਆਦਿ ਦਾ ਖ਼ਰਚਾ ਕਢ ਕੇ ਬਾਕੀ ਦੀ ਉਪਜ ਅੱਧੋ ਅੱਧ ਕੀਤੀ ਜਾਂਦੀ ਹੈ। ਕਾਸ਼ਤਕਾਰ ਇਹ ਅਦਾਇਗੀ ਜਿਨਸ ਵਿਚ ਵੀ ਕਰ ਸਕਦਾ ਹੈ ਅਤੇ ਨਕਦ ਅਦਾਇਗੀ ਵੀ ਕੀਤੀ ਜਾ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First