ਬਰੀਅਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Acquittal_ਬਰੀਅਤ: ਬਰੀ ਕੀਤੇ ਜਾਣ ਦਾ ਮਤਲਬ ਇਹ ਨਹੀਂ ਕਿ ਵਿਚਾਰਣ ਦਾ ਅੰਤ ਮੁਕੰਮਲ ਤੌਰ ਤੇ ਬਰੀ ਕੀਤੇ ਜਾਣਾ ਵਿਚ ਹੋਇਆ ਹੋਵੇ। ਇਸ ਵਿਚ ਉਹ ਸੂਰਤ ਵੀ ਸ਼ਾਮਲ ਹੈ ਜਿਸ ਵਿਚ ਮੁਲਜ਼ਮ ਨੂੰ ਕਤਲ ਦੇ ਦੋਸ਼ ਤੋਂ ਬਰੀ ਕੀਤਾ ਗਿਆ ਹੋਵੇ ਅਤੇ ਉਸ ਤੋਂ ਕਿਸੇ ਛੋਟੇ ਅਪਰਾਧ ਲਈ ਸਿਧ ਦੋਸ਼ ਕੀਤਾ ਗਿਆ ਹੋਵੇ। ਅਪੀਲਕਾਰ ਅਨਛੇਦ 134 (1) (ੳ) ਅਧੀਨ ਸਰਟੀਫ਼ਿਕੇਟ ਦਾ ਹੱਕਦਾਰ ਹੁੰਦਾ ਹੈ (ਤਾਰਾ ਚੰਦ ਬਨਾਮ ਮਹਾਰਾਸ਼ਟਰ ਰਾਜ ਏ.ਆਈ.ਆਰ. 1962 ਐਸ. ਸੀ.130)

 

       ਬਰੀ ਕੀਤੇ ਜਾਣ ਦਾ ਅਸਥ ਹੈ ਵਿਚਾਰਣ ਕਰਨ ਵਾਲੀ ਅਦਾਲਤ ਦੁਆਰਾ ਬਰੀ ਕੀਤਾ ਜਾਣਾ ਅਤੇ ਜੇ ਵਿਚਾਰਣ ਅਦਾਲਤ ਸਿਧ ਦੋਸ਼ ਕਰਾਰ ਦੇਵੇ ਤਾਂ ਬਰੀ ਕੀਤੇ ਜਾਣ ਦਾ ਹੁਕਮ ਅਪੀਲ ਜਾਂ ਨਿਗਰਾਨੀ ਅਦਾਲਤ ਨੇ ਦਿੱਤਾ ਹੋਵੇ। ਸ਼ਿਕਾਇਤਕਾਰ ਨਿਗਰਾਨੀ ਲਈ ਅਰਜ਼ੀ ਦਾਇਰ ਕਰੇ ਤਾਂ ਨਿਗਰਾਨੀ ਦਾ ਦਾਇਰ ਕੀਤਾ ਜਾਣ ਪਹਿਲਾਂ ਕੀਤੇ ਜਾ ਚੁੱਕੇ ਬਰੀਅਤ ਦੇ ਹੁਕਮ ਤੇ ਪ੍ਰਭਾਵ ਨਹੀਂ ਪਾਵੇਗਾ। ਉਹ ਹੁਕਮ ਉਦੋਂ ਤਕ ਬਰੀਅਤ ਦਾ ਹੁਕਮ ਰਹੇਗਾ ਜਦ ਤਕ ਉਸ ਨੂੰ ਦੰਡ-ਹੁਕਮ ਵਿਚ ਬਦਲਿਆ ਨਹੀਂ ਜਾਂਦਾ। ਇਸ ਤਰ੍ਹਾਂ ਜਾਪਦਾ ਇਹ ਹੈ ਕਿ ਮਿਆਦ ਐਕਟ 1962 ਦੇ ਅਨੁਛੇਦ 23 ਅਧੀਨ ਮਿਆਦ ਦੀ ਮੁੱਦਤ ਉਸ ਤਰੀਕ ਤੋਂ ਬੀਤਣੀ ਸ਼ੁਰੂ ਹੋਵੇਗੀ ਜਿਸ ਨੂੰ ਵਿਚਾਰਣ ਅਦਾਲਤ ਨੇ ਮੁਦਈਆਂ ਨੂੰ ਬਰੀ ਕੀਤਾ ਜਾਂ ਜੇ ਵਿਚਾਰਣ ਅਦਾਲਤ ਨੇ ਸਿਧ ਦੋਸ਼ ਕਰਾਰ ਦਿੱਤਾ ਸੀ ਤਾਂ ਅਪੀਲ ਵਿਚ ਅਪੀਲੀ ਅਦਾਲਤ ਨੇ ਦੋਸ਼ ਸਿਧੀ ਦੀ ਥਾਂ ਬਰੀਅਤ ਦਾ ਹੁਕਮ ਪਾਸ ਕੀਤਾ। ਬਰੀਅਤ ਦੇ ਹੁਕਮ ਵਿਰੁਧ ਨਿਗਰਾਨੀ ਦਾਇਰ ਕਰਨ ਨਾਲ ਮਿਆਦ ਦੀ ਮੁੱਦਤ ਮੁਅਤਲ ਨਹੀਂ ਹੋ ਜਾਂਦੀ ਜੋ ਬਰੀਅਤ ਦੇ ਹੁਕਮ ਨਾਲ ਬੀਤਣੀ ਸ਼ੁਰੂ ਹੋ ਜਾਂਦੀ ਹੈ। (ਮਾਧੋ ਲਾਲ ਬਨਾਮ ਹਰੀ ਸ਼ੰਕਰ 1963 ਇਲਾਹ. ਲਾ ਜਰਨਲ 494 )

ਦੇ ਹੁਕਮ ਇਸ ਵਿਚ ਨਹੀਂ ਆਉਂਦੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.