ਬਸਾਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਸਾਲੀ (ਪਿੰਡ): ਰੋਪੜ ਜ਼ਿਲ੍ਹੇ ਦੇ ਕੀਰਤਪੁਰ ਨਗਰ ਤੋਂ 20 ਕਿ.ਮੀ. ਦੱਖਣ-ਪੱਛਮ ਵਾਲੇ ਪਾਸੇ ਸਥਿਤ ਇਕ ਪਿੰਡ , ਜਿਸ ਵਿਚ ‘ਗੁਰਦੁਆਰਾ ਗੁਰੂ ਚੌਂਕੀ ਝਿੜਾ ਸਾਹਿਬ’ ਨਾਂ ਦਾ ਇਕ ਗੁਰੂ-ਧਾਮ ਹੈ। ਸਿੱਖ ਇਤਿਹਾਸ ਅਨੁਸਾਰ ਅਕਤੂਬਰ 1700 ਈ. ਵਿਚ ਹੋਈ ਨਿਰਮੋਹਗੜ੍ਹ ਦੀ ਲੜਾਈ ਤੋਂ ਬਾਦ ਇਥੋਂ ਦੇ ਮੁਖੀਏ ਦੇ ਨਿਮੰਤ੍ਰਣ ਉਤੇ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਸਨ ਅਤੇ ਕੁਝ ਦਿਨ ਹਵੇਲੀ ਵਿਚ ਰਹੇ ਸਨ। ਪਰ ਉਥੇ ਹੁਣ ਕੋਈ ਵੀ ਗੁਰੂ-ਧਾਮ ਮੌਜੂਦ ਨਹੀਂ ਹੈ। ਵਰਤਮਾਨ ਗੁਰਦੁਆਰਾ ਪਿੰਡ ਦੇ ਦੱਖਣ ਵਾਲੇ ਪਾਸੇ ਸੰਨ 1982 ਈ. ਵਿਚ ਉਸਾਰਿਆ ਗਿਆ। ਉਥੇ ਇਕ ਲਕੜ ਦੀ ਚੌਂਕੀ ਪਈ ਹੋਈ ਹੈ। ਸਥਾਨਕ ਮਾਨਤਾ ਅਨੁਸਾਰ ਦਸਮ ਗੁਰੂ ਜੀ ਇਸ ਚੌਂਕੀ ਉਪਰ ਬੈਠ ਕੇ ਸਿਮਰਨ ਕਰਦੇ ਸਨ। ਇਸੇ ਚੌਂਕੀ ਦੇ ਨਾਂ ਉਤੇ ਹੀ ਗੁਰੂ-ਧਾਮ ਦਾ ਨਾਂ ਪ੍ਰਚਲਿਤ ਹੋਇਆ। ਇਸ ਗੁਰਦੁਆਰੇ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.