ਬਹਿਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਹਿਰ [ਨਾਂਪੁ] ਸ਼ਾਇਰੀ ਵਿੱਚ ਤੋਲ; ਮਹਾਂਸਾਗਰ, ਸਮੁੰਦਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਹਿਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਹਿਰ : ਬਹਿਰ ਤੋਂ ਮੁਰਾਦ ਉਹ ਉੱਤਮ ਕਾਵਿ–ਵਚਨ ਹਨ ਜਿਨ੍ਹਾਂ ਨਾਲ ਸ਼ਿਆਰਾਂ ਦਾ ਵਜ਼ਨ ਠੀਕ ਕੀਤਾ ਜਾਂਦਾ ਹੈ। ਵਜ਼ਨ ਤੋਂ ਮੁਰਾਦ ਤੋਲ ਹੈ। ਬਹਿਰ ਦੇ ਅੰਸ਼ਾਂ ਜਾਂ ਅੰਗਾਂ ਨੂੰ ਅਰਕਾਨ ਆਖਦੇ ਹਨ,

ਜਿਵੇਂ :

          ਫਾਇਲਾਤੁਨ, ਮੁਸਤਫਾਲੁਨ, ਮੁਫਾਇਲੁਨ ਆਦਿਕ।

          ਸ਼ਿਅਰ ਦੇ ਰੁਕਨ ਵਿਚ ਕੋਈ ਤਬਦੀਲੀ ਆ ਜਾਵੇ ਤਾਂ ਇਸ ਤਬਦੀਲੀ ਨੂੰ ‘ਜ਼ਹਾਫ਼’ ਆਖਦੇ ਹਨ ਤੇ ਤਬਦੀਲ ਹੋਏ ਰੁਕਨ ਨੂੰ ‘ਮਜ਼ਾਹਫ਼’ ਕਹਿੰਦੇ ਹਨ, ਨਹੀਂ ਤਾਂ ਸਾਲਮ।

          ਫ਼ਾਰਸੀ–ਉਰਦੂ ਵਿਚ ਛੰਦ–ਸ਼ਾਸਤ੍ਰ ਨੂੰ ‘ਅਰੂਜ਼’, ‘ਫ਼ਨੇ–ਅਰੂਜ਼’ ਜਾਂ ‘ਇਲਮਿ–ਅਰੂਜ਼’ ਆਖਦੇ ਹਨ। ਅਰੂਜ਼ ਦੇ ਗਿਆਨ ਦਾ ਸੋਮਾ ਅਰਬ ਹੈ। ਅਰਬ ਦੇ ਵਿਦਵਾਨਾਂ ਵਿਚ ਮੱਕਾ ਨਿਵਾਸੀ ਅਹਿਮਦ ਦਾ ਪੁੱਤਰ ਖਲੀਲ ਫ਼ਨੇ–ਅਰੂਜ਼ ਵਿਚ ਬੜਾ ਤਾਕ ਸੀ ਤੇ ਉਸੇ ਨੇ ਇਸ ਇਲਮ ਦੇ ਨਿਯਮ ਤਥਾ ਸਿਧਾਂਤ ਥਾਪੇ। ਮੱਕੇ ਨੂੰ ‘ਅਰੂਜ਼’ ਆਖਦੇ ਹਨ ਤੇ ਫ਼ਨੇ–ਅਰੂਜ਼ ਦਾ ਮੋਢੀ ਕਿਉਂਕਿ ਮੱਕਾ–ਸ਼ਰੀਫ਼ ਦਾ ਵਾਸੀ ਸੀ, ਇਸ ਲਈ ਉਸ ਦੁਆਰਾ ਲਿਖੇ ਛੰਦ–ਸ਼ਾਸਤ੍ਰ ਦਾ ਨਾਂ ਵੀ ਅਰੂਜ਼ ਪੈ ਗਿਆ।

          ਇਲਮੇ–ਅਰਜ਼ ਵਿਚ ਭਾਰਤੀ ਪਿੰਗਲ–ਸ਼ਾਤ੍ਰ ਵਾਂਗ ਵਰਣਾਂ ਜਾਂ ਮਾਤ੍ਰਾਂ ਦਾ ਹਿਸਾਬ ਕਿਤਾਬ ਨਹੀਂ ਹੈ। ਉੱਥੇ ਅੱਠ ਅਰਕਾਨੇ ਬਹਿਰ ਹਨ; ਅਰਥਾਤ ਛੰਦ ਚਾਲ ਦੀਆਂ ਵਿਧੀਆਂ ਹਨ ਜਿਨ੍ਹਾਂ ਨੂੰ ਹੇਠਾਂ ਲਿਖਦੇ ਹਾਂ :

          (1) ਫ਼ਊਲਨ, (2) ਫ਼ਾਇਲਨ, (3) ਮਫ਼ਾਈਲਨ, (4) ਮੁਤਫ਼ਾਇਲਨ, (5) ਮੁਫ਼ਤਇਲਨ, (6) ਫ਼ਾਇਲਾਤੁਨ, (7) ਮੁਸਤਫ਼ਾਅਲਨ ਅਤੇ (8) ਮਫ਼ਊਲਾਤੁਨ।

          ਇਨ੍ਹਾਂ ਵਜ਼ਨਾਂ ਦੇ ਵੱਖ ਵੱਖ ਮੇਲ ਤੋਂ ਅਨੇਕ ਛੰਦ–ਬਹਿਰੇ ਬਣਾਏ ਜਾ ਸਕਦੇ ਹਨ।

          [ਸਹਾ. ਗ੍ਰੰਥ––ਗੁ. ਛੰ. ਦਿ.; ਪ੍ਰੋ. ਜੁਗਿੰਦਰ ਸਿੰਘ : ‘ਪਿੰਗਲ ਤੇ ਅਰੂਜ਼’]


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.