ਬਾਇਨਰੀ ਤੋਂ ਡੈਸੀਮਲ ਰੂਪਾਂਤਰਣ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Binary to Decimal Conversion

ਸੱਜੇ ਪਾਸੇ ਤੋਂ ਪਹਿਲੇ ਅੰਕ ਨੂੰ 2 ਦੀ ਸ਼ਕਤੀ ਨੂੰ 0 (20) ਨਾਲ ਗੁਣਾ ਕਰਕੇ, ਦੂਸਰੇ ਅੰਕ ਨੂੰ 2 ਦੀ ਸ਼ਕਤੀ 1 (21) ਨਾਲ ਗੁਣਾ ਕਰਕੇ ਅਤੇ ਬਾਕੀ ਵੀ ਇਸੇ ਤਰ੍ਹਾਂ ਕਰਨ ਨਾਲ ਤੁਸੀਂ ਬਾਇਨਰੀ ਅੰਕਾਂ ਨੂੰ ਡੈਸੀਮਲ ਅੰਕਾਂ ਵਿੱਚ ਬਦਲ ਸਕਦੇ ਹੋ।

ਉਦਾਹਰਣ : 110 ਬਾਇਨਰੀ ਅੰਕ ਨੂੰ ਡੈਸੀਮਲ ਅੰਕ ਵਿੱਚ ਬਦਲੋ

          (110)2 ਨੂੰ ਖੋਲ੍ਹ ਕੇ ਲਿਖੋ, ਤੁਸੀਂ ਪਾਓਗੇ :

          (1x22)+(1x21)+(0x20)

          = 4+2+0

          = 6

          110 ਬਾਇਨਰੀ ਅੰਕ ਦਾ ਡੈਸੀਮਲ ਸਮਾਨਾਰਥੀ 6 ਹੈ।

          ਇਸੇ ਤਰ੍ਹਾਂ (10100101)2 ਅਤੇ (111000)2 ਦਾ ਡੈਸੀਮਲ ਰੂਪ ਕ੍ਰਮਵਾਰ 165 ਅਤੇ 56 ਹੋਵੇਗਾ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.