ਬਾਬਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਬਾ (ਨਾਂ,ਪੁ) 1 ਪਿਤਾ ਦਾ ਪਿਤਾ; ਦਾਦਾ; ਵੱਡੀ ਉਮਰ ਵਾਲਾ 2 ਗੁਰੂ ਗ੍ਰੰਥ ਸਾਹਿਬ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬਾਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਬਾ [ਨਾਂਪੁ] ਦਾਦਾ , ਬਜ਼ੁਰਗ ਆਦਮੀ, ਵੱਡਾ ਵਡੇਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਾਬਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਾਬਾ: ਇਹ ਫ਼ਾਰਸੀ ਭਾਸ਼ੀ ਸ਼ਬਦ ਹੈ ਅਤੇ ਇਸ ਦੇ ਅਰਥ ਪਿਤਾ , ਦਾਦਾ ਆਦਿ ਕੀਤੇ ਜਾਂਦੇ ਹਨ। ਈਰਾਨ ਆਦਿ ਮੁਲਕਾਂ ਵਿਚ ਕੁਝ ਖ਼ਾਸ ਫ਼ਿਰਕਿਆਂ ਵਾਲੇ ਸੂਫ਼ੀਆਂ ਜਾਂ ਅਬਦਾਲਾਂ ਲਈ ਵੀ ਇਹ ਸਤਿਕਾਰਵਾਚਕ ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਜਦੋਂ ਸੂਫ਼ੀ ਸਾਧਕ ਹਿੰਦੁਸਤਾਨ ਵਿਚ ਆਏ ਤਾਂ ਇਹ ਸ਼ਬਦ ਵੀ ਨਾਲ ਹੀ ਚਲਦਾ ਰਿਹਾ। ਫ਼ਰੀਦ ਸ਼ਕਰਗੰਜ ਨੂੰ ‘ਬਾਬਾ ਫ਼ਰੀਦ’ ਇਸੇ ਭਾਵਨਾ ਅਧੀਨ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਲਈ ਵੀ ਇਹੀ ਸ਼ਬਦ ਵਰਤਿਆ ਜਾਣ ਲਗਾ। ਜਨਮਸਾਖੀ ਸਾਹਿਤ ਵਿਚ ਗੁਰੂ ਜੀ ਨੂੰ ਹਰ ਉਮਰ ਵਿਚ ‘ਬਾਬਾ ਨਾਨਕ ’ ਕਿਹਾ ਗਿਆ ਹੈ।
ਗੁਰੂ ਨਾਨਕ ਦੇਵ ਜੀ ਤੋਂ ਬਾਦ ਇਹ ਸ਼ਬਦ ਗੁਰੂ- ਵੰਸ਼ਜਾਂ ਲਈ ਵਰਤਿਆ ਜਾਣ ਲਗਾ, ਜਿਵੇਂ ਬਾਬਾ ਸ੍ਰੀਚੰਦ, ਬਾਬਾ ਗੁਰਦਿੱਤਾ, ਬਾਬਾ ਅਟਲ, ਬਾਬਾ ਸਾਹਿਬ ਸਿੰਘ ਬੇਦੀ ਆਦਿ। ਸਿੱਖ ਧਰਮ-ਸਾਧਨਾ ਵਿਚ ਪ੍ਰਤਿਸ਼ਠਿਤ ਸਥਿਤੀ ਪ੍ਰਾਪਤ ਕਰ ਚੁਕੇ ਮਹਾਪੁਰਸ਼ਾਂ ਜਾਂ ਸੰਪ੍ਰਦਾਇ ਪ੍ਰਵਰਤਕਾਂ, ਧਰਮ ਆਧਾਰਿਤ ਰਿਆਸਤਾਂ ਦੇ ਬਾਨੀਆਂ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਣ ਲਗੀ , ਜਿਵੇਂ ਬਾਬਾ ਬੁੱਢਾ , ਬਾਬਾ ਰਾਮ ਸਿੰਘ , ਬਾਬਾ ਦਿਆਲ, ਬਾਬਾ ਆਲਾ ਆਦਿ। ਸਿੱਖ ਜਗਤ ਵਿਚ ਵਰਤੇ ਜਾਂਦੇ ਹੋਰ ਸਤਿਕਾਰ-ਵਾਚਕ ਸ਼ਬਦਾਂ ਜਿਵੇਂ ਭਾਈ , ਸੰਤ , ਮਹੰਤਾਂ, ਸਰਦਾਰ , ਜੱਥੇਦਾਰ ਆਦਿ ਤੋਂ ‘ਬਾਬਾ’ ਸ਼ਬਦ ਦੀ ਸਥਿਤੀ ਉਤਮ ਕਹੀ ਜਾ ਸਕਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਾਬਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਾਬਾ (ਸੰਬੋ.। ਤੁਰਕੀ, ਬਾਬਾ=ਪਿਤਾ, ਦਾਦਾ , ਨਾਨਾ , ਸਰਦਾਰ , ਵੱਡਾ ਵਡੇਰਾ , ਚਿੱਟੇ ਦਾੜ੍ਹੇ ਵਾਲਾ; ਫਕੀਰ , ਸੁਤੰਤ੍ਰ) ੧. ਸਰਬ ਦਾ ਪਿਤਾ ਭਾਵ ਪਰਮੇਸ਼ਰ। ਹੇ ਈਸ਼੍ਵਰ! ਯਥਾ-‘ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ’। ਹੇ (ਬਾਬਾ) ਈਸ਼੍ਵਰ ਜਿਥੇ ਤੇਰਾ ਯਸ਼ ਹੁੰਦਾ ਹੈ, ਉਸ ਘਰ ਵਿਖੇ ਸਾਨੂੰ ਰੱਖ ਕਿ ਤੇਰੀ ਵਡਾਈ (ਕਰੀਏ)। ਤਥਾ-‘ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ’। ਹੇ ਪਰਮੇਸ਼ਰ ਜਿਸ ਨੂੰ ਤੂੰ ਦੇਵੇਂ ਸੋਈ ਜਨੁ ਪਾਵੈ। ਹੇ ਪਰਮੇਸ਼ਰ ਜਿਸ ਨੂੰ ਤੂੰ ਦੇਵੇਂ ਸੋਈ ਪ੍ਰਾਪਤ ਕਰਦਾ ਹੈ।
੨. ਗੁਰੂ , ਪਿਤਾਮਾ ਗੁਰੂ। ਯਥਾ-‘ਬਾਬਾ ਨਾਨਕ ਪ੍ਰਭ ਸਰਣਾਈ’। ਵਾਹਿਗੁਰੂ ਦੀ ਤੇ ਗੁਰ ਨਾਨਕ ਦੀ ਸ਼ਰਣ ਆਇਆਂ ਸਾਰੀ ਚਿੰਤਾ ਤੇ ਫਿਕਰ ਮਿਟ ਗਿਆ।
੩. ਸੰਤ। ਯਥਾ-‘ਬਾਬਾ ਬੋਲਤੇ ਤੇ ਕਹਾ ਗਏ’। ਜਿਸ ਨੂੰ ਅਸੀਂ (ਬਾਬਾ) ਸੰਤ ਜੀ ਕਰਕੇ ਕਹਿੰਦੇ ਸਾਂ ਓਹ ਕਿੱਥੇ ਗਏ। ਅਥਵਾ ਜੋ ਆਏ ਗਏ ਨੂੰ -ਬਾਬਾ- ਕਰਕੇ ਬੁਲਾਂਦੇ ਸੇ ਕਿੱਥੇ ਗਏ।
੪. ਦਾਦਾ, ਪਿਉ ਦਾ ਪਿਉ। ਦੇਖੋ ,‘ਬਾਬਾਣੀਆ’
੫. ਪਿਤਾ। ਯਥਾ-‘ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ’। ਤਥਾ-‘ਬਾਬਾ ਹੋਰੁ ਖਾਣਾ ਖੁਸੀ ਖੁਆਰੁ’। ਕਹਿੰਦੇ ਹਨ ਇਹ ਸ਼ਬਦ ਗੁਰੂ ਨਾਨਕ ਜੀ ਨੇ ਪਿਤਾ ਜੀ ਪ੍ਰਤੀ ਉਚਾਰਿਆ ਸੀ ।
੬. ਵੱਡਾ ਯਾ ਸ੍ਰੇਸ਼ਟ ਪੁਰਖ। ਯਥਾ-‘ਬਾਬਾ ਏਹੁ ਲੇਖਾ ਲਿਖਿ ਜਾਣੁ ’।
੭. ਹੇ ਭਾਈ! ਯਥਾ-‘ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ’। ਹੇ ਭਾਈ ਜੁਗਾਂ ਜੁਗਾਂ ਦੀਆਂ ਜੁਗਤਾਂ ਵਿਖੇ ਜੀਉ (ਜੋਗੀ) ਜੁੜ ਰਿਹਾ, ਹੁਣ ਪਰਮ ਤੱਤ ਵਿਖੇ ਜੋੜਿਆ ਹੈ। ਅਕਸਰ ਤੁਕਾਂ ਦੇ ਸ਼ੁਰੂ ਵਿਚ ਬਾਬਾ, ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਬੋਧਨ ਵਿਚ ਆਯਾ ਹੈ ਤੇ ਮੁਰਾਦ ਹੇ ਭਾਈ ਤੋਂ ਹੀ ਹੁੰਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First