ਬਾਵਨ ਅਖਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਵਨ ਅਖਰੀ (ਸੰਖ. ਵਾ.। ਦੇਖੋ , ਉਪਰਲਾ ਪਦ) ਬਵੰਜਾ ਅੱਖਰਾਂ ਦੇ ਪਰਥਾਇ ਰਚੀ ਬਾਣੀ। ਬਾਵਨ ਅਖਰੀ ਤੋਂ ਮੁਰਾਦ ਵਰਣਮਾਲਾ ਦੀ ਹੈ। ਜਿਕੁਰ ਫ਼ਾਰਸੀ ਵਾਲੇ ਆਪਣੀ ਵਰਣਮਾਲਾ ਨੂੰ ਸੀਹਰਫੀ (੩੦ ਅੱਖਰੀ) ਕਹਿ ਲੈਂਦੇ ਹਨ, ਗੁਰਮੁਖੀ ਵਾਲੇ ਆਪਣੀ ਵਰਣਮਾਲਾ ਨੂੰ -ਪੈਂਤੀ- ਕਹਿ ਲੈਂਦੇ ਹਨ, ਤਿਵੇਂ ਦੇਵਨਾਗਰੀ ਵਰਣਮਾਲਾ ਨੂੰ ਬਾਵਨ ਅੱਖਰੀ ਕਿਹਾ ਹੈ। ਜਿਸ ਬਾਣੀ ਦਾ ਨਾਮ ਬਾਵਨ ਅਖਰੀ ਹੈ ਉਸ ਵਿਚ ਪੈਂਤੀ ਯਾ ਸੀਹਰਫੀ ਵਾਂਙੂ ਅੱਖਰਾਂ ਦੁਆਰਾ ਉਪਦੇਸ਼ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.