ਬਿੰਦੀ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਬਿੰਦੀ: ਪੰਜਾਬੀ ਵਿਚ ਦਸ ਸਵਰ ਧੁਨੀਆਂ ਹਨ। ਇਨ੍ਹਾਂ ਦਸ ਸਵਰ ਧੁਨੀਆਂ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦਾ ਉਚਾਰਨ ਮੌਖਿਕ ਅਤੇ ਨਾਸਕੀ ਹੁੰਦਾ ਹੈ । ਮੌਖਿਕ ਉਚਾਰਨ ਵੇਲੇ ਹਵਾ ਦਾ ਦਬਾ ਮੂੰਹ ਦੇ ਰਾਹ ਬਾਹਰ ਨਿਕਲਦਾ ਹੈ ਅਤੇ ਨਾਸਕੀ ਉਚਾਰਨ ਵੇਲੇ ਹਵਾ ਦਾ ਦਬਾ ਨੱਕ ਰਾਹੀਂ ਬਾਹਰ ਨਿਕਲਦਾ ਹੈ। ਗੁਰਮੁਖੀ ਲਿਪੀ ਦੀ ਸੰਜਮਤਾ ਇਸ ਗੱਲ ਵਿਚ ਹੈ ਕਿ ਇਨ੍ਹਾਂ ਦੋਹਾਂ ਦੇ ਉਚਾਰਨਾਂ ਦੇ ਵਖਰੇਵੇਂ ਨੂੰ ਦੋ ਲਿਪੀ ਚਿੰਨਾਂ ਰਾਹੀਂ ਨਿਖੇੜਿਆ ਜਾਂਦਾ ਹੈ। ਇਨ੍ਹਾਂ ਲਿਪੀ ਚਿੰਨਾਂ ਨੂੰ ਬਿੰਦੀ ਅਤੇ ਟਿੱਪੀ ਕਿਹਾ ਜਾਂਦਾ ਹੈ। ਜਿਵੇਂ : ਆ-ਆਂ, ਈ-ਈਂ, ਐ- ਐਂ, ਉ-ਊਂ ਆਦਿ। ਲਿਖਣ ਵੇਲੇ ਅੱਖਰਾਂ ਦੀ ਬਣਤਰ ਵਿਚ ਬਚਦੀ ਥਾਂ ਦੇ ਲਿਹਾਜ਼ ਨਾਲ ਇਨ੍ਹਾਂ ਦੀ ਵਰਤੋਂ ਦੇ ਨੇਮ ਜੁੜੇ ਹੋਏ ਹਨ। ਲਿਖਣ ਵੇਲੇ ਜਦੋਂ ਕਿਸੇ ਸਵਰ ਨੂੰ ਨਾਸਕੀ ਕਰਨਾ ਹੁੰਦਾ ਹੈ ਅਤੇ ਉਸੇ ਸਵਰ ਦੇ ਲਿਖਤ ਰੂਪ ਦੇ ਸੱਜੇ ਪਾਸੇ ਵਲ ਥਾਂ ਨਹੀਂ ਬਚਦੀ ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦਰਿਸ਼ਟੀ ਤੋਂ ਬਿਹਾਰੀ (ੀ), ਲਾਂ (ੇ), ਦੁਲਾਵਾਂ (ੈ), ਕੰਨਾਂ (ਾਂ) ਅਤੇ ਕਨੌੜਾ (ੌ) ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦੁਲੈਂਕੜ ਜੇ ਕਿਸੇ ਸ਼ਬਦ ਦੀ ਬਣਤਰ ਵਿਚ ਵਿਚਰਦੇ ਹਨ ਤਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ : ਰੂੰ, ਤੂੰ ਪਰ ਜਦੋਂ ਦੁਲੈਂਕੜ ਸਵਰ-ਵਾਹਕ (ੳ) ਦੇ ਹੇਠਾਂ ਆਉਣ ਤਾਂ (ੳ) ਦੇ ਸੱਜੇ ਪਾਸੇ ਬਿੰਦੀ ਲਗਦੀ ਹੈ। ਦੂਜੇ ਪਾਸੇ ਸਿਹਾਰੀ (ਇੰਜ), ਮੁਕਤੇ (ਕੰਮ) ਅਤੇ ਔਂਕੜ (ਕੁੰਜ) ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਟਿੱਪੀ ਅਤੇ ਬਿੰਦੀ ਦੇ ਕਾਰਜ ਵਿਚ ਕੋਈ ਨਿਖੇੜਾ ਨਹੀਂ ਕੀਤਾ ਜਾਂਦਾ ਪਰ ਬਿੰਦੀ ਦੀ ਵਰਤੋਂ ਦਾ ਇਕਹਿਰਾ ਕਾਰਜ ਹੈ ਭਾਵ ਨਾਸਿਕਤਾ ਦੀ ਸੂਚਕ ਹੈ। ਜਦੋਂ ਕਿ ਟਿੱਪੀ ਦੀ ਵਰਤੋਂ ਦਾ ਕਾਰਜ ਦੂਹਰਾ ਹੈ ਭਾਵ ਇਹ ਨਾਸਿਕਤਾ ਦੇ ਨਾਲ ਨਾਲ ਜੁੱਟ\ਦੁੱਤ ਵਿਅੰਜਨ ਦੀ ਵੀ ਸੂਚਕ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 12578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਬਿੰਦੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਿੰਦੀ (ਨਾਂ,ਇ) ਸ਼ਿੰਗਾਰ ਜਾਂ ਸੁਹਾਗ ਵਜੋਂ ਮੱਥੇ ’ਤੇ ਲਾਇਆ ਜਾਣ ਵਾਲਾ ਗੋਲ ਨਿਸ਼ਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬਿੰਦੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਿੰਦੀ [ਨਾਂਇ] ਸਿਫ਼ਰ; ਨੁਕਤਾ, ਬਹੁਤ ਛੋਟਾ ਨਿਸ਼ਾਨ; ਸ਼ਿੰਗਾਰ ਵਜੋਂ ਮੱਥੇ ਉੱਤੇ ਲਾਇਆ ਜਾਣ ਵਾਲ਼ਾ ਗੋਲ਼ ਨਿਸ਼ਾਨ ਅਥਵਾ ਟਿੱਕੀ; ਮੱਥੇ ਦਾ ਗਹਿਣਾ; ਗੁਰਮੁਖੀ ਆਰਥੋਗ੍ਰਾਫੀ ਵਿੱਚ ਅੱਖਰ ਤੇ ਕੰਨਾ ਬਿਹਾਰੀ ਲਾਂ ਦੁਲਾਂ ਹੋੜਾ ਕਨੌੜਾ ਦੇ ਨਾਲ਼ ਅਨੁਨਾਸਕੀ ਚਿੰਨ੍ਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First