ਬੂਟ ਰਿਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Boot Record

ਡਿਸਕ ਦਾ ਅਜਿਹਾ ਭਾਗ ਜਿਸ ਵਿੱਚ ਕੰਪਿਊਟਰ ਨੂੰ ਚਲਾਉਣ ਸਮੇਂ ਲੋੜੀਂਦੀ ਮੁੱਢਲੀ ਜਾਣਕਾਰੀ ਅਤੇ ਓਪਰੇਟਿੰਗ ਸਿਸਟਮ ਦਾ ਲੋਡਿੰਗ ਪ੍ਰੋਗਰਾਮ ਹੁੰਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਬੂਟ ਰਿਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Booting

ਕੰਪਿਊਟਰ ਦੇ ਸਟੋਰੇਜ ਉਪਕਰਨਾਂ (ਜਿਵੇਂ- ਹਾਰਡ ਡਿਸਕ , ਫ਼ਲੌਪੀ, ਸੀਡੀ ਆਦਿ) ਤੋਂ ਓਪਰੇਟਿੰਗ ਸਿਸਟਮ ਨੂੰ ਕੰਪਿਊਟਰ ਦੀ ਮੁੱਖ ਯਾਦਦਾਸ਼ਤ ਵਿੱਚ ਭਰਨ ਦੀ ਪ੍ਰਕਿਰਿਆ ਨੂੰ ਬੂਟਿੰਗ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਉਦੋਂ ਹਰਕਤ 'ਚ ਆਉਂਦੀ ਹੈ ਜਦੋਂ ਅਸੀਂ ਆਪਣੇ ਕੰਪਿਊਟਰ ਨੂੰ ਚਾਲੂ ਕਰਨ ਵਾਲਾ ਸਵਿੱਚ 'ਆਨ' ਕਰਦੇ ਹਾਂ। ਬੂਟਿੰਗ ਪ੍ਰਕਿਰਿਆ ਤੋਂ ਪਹਿਲਾਂ ਕੰਪਿਊਟਰ ਦੇ ਹਾਰਡਵੇਅਰ ਭਾਗਾਂ ਦਾ ਨਿਰੀਖਣ ਅਰਥਾਤ ਪੋਸਟ (POST) ਟੈਸਟ ਕੀਤਾ ਜਾਂਦਾ ਹੈ।

ਬੂਟਿੰਗ ਦੋ ਪ੍ਰਕਾਰ ਦੀ ਹੁੰਦੀ ਹੈ- ਇਕ ਵਾਰਮ ਬੂਟਿੰਗ ਅਤੇ ਦੂਸਰੀ ਕੋਲਡ ਬੂਟਿੰਗ। ਕੰਪਿਊਟਰ ਨੂੰ ਓਪਰੇਟਿੰਗ ਸਿਸਟਮ ਦੀ ਮਦਦ ਨਾਲ ਬੂਟ ਕਰਵਾਉਣਾ ਵਾਰਮ ਬੂਟ ਜਾਂ ਸਾਫਟ ਬੂਟ ਅਖਵਾਉਂਦਾ ਹੈ। ਜਦੋਂ ਪਹਿਲਾਂ ਹੀ ਕੰਪਿਊਟਰ ਚਲ ਰਿਹਾ ਹੋਵੇ ਤੇ ਕਿਸੇ ਕਾਰਨ ਕੰਪਿਊਟਰ ਵਿੱਚ ਕੋਈ ਸਮੱਸਿਆ ਆ ਜਾਵੇ, ਜਿਸ ਨੂੰ ਹੱਲ ਨਾ ਕੀਤਾ ਜਾ ਸਕਦਾ ਹੋਵੇ ਤਾਂ ਉਦੋਂ ਕੰਪਿਊਟਰ ਨੂੰ ਵਾਰਮ ਬੂਟ ਕੀਤਾ ਜਾਂਦਾ ਹੈ। ਵਾਰਮ ਬੂਟਿੰਗ ਲਈ ਰੀਸਟਾਰਟ ਬਟਨ ਦਬਾਇਆ ਜਾਂਦਾ ਹੈ ਜਾਂ ਫਿਰ ਕੀਬੋਰਡ ਦੀਆਂ ਕੰਟਰੋਲ (Ctrl), ਅਲਟ (Alt) ਅਤੇ ਡਿਲੀਟ (Del) ਕੀਜ਼ ਇਕੱਠੀਆਂ ਦਬਾਈਆਂ ਜਾਂਦੀਆਂ ਹਨ। ਦੂਸਰੇ ਪਾਸੇ ਕੰਪਿਊਟਰ ਨੂੰ ਸ਼ੁਰੂ ਤੋਂ ਬਿਜਲੀ ਸਪਲਾਈ ਦੇ ਕੇ ਚਲਾਉਣਾ ਕੋਲਡ ਬੂਟਿੰਗ ਜਾਂ ਹਾਰਡ ਬੂਟਿੰਗ ਅਖਵਾਉਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.