ਬੈਂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੈਂਤ 1 [ਨਾਂਪੁ] ਇੱਕ ਰੁੱਖ ਦਾ ਨਾਂ, ਉਸ ਰੁੱਖ ਦੀ ਟਾਹਣੀ ਤੋਂ ਬਣਾਈ ਛੜੀ 2 [ਨਾਂਪੁ] ਇੱਕੋ ਤੋਲ ਵਾਲ਼ੀਆਂ ਦੋ ਤੁਕਾਂ ਦਾ ਛੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੈਂਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੈਂਤ : ਬੈਂਤ ਛੰਦ ਫ਼ਾਰਸੀ ਤੋਂ ਪੰਜਾਬੀ ਵਿਚ ਆਇਆ ਹੈ। ਇਹ ਦੋ ਤੁਕਾਂ ਦਾ ਛੰਦ ਹੈ ਤੇ ਲੰਮੇਰੀ ਰਚਨਾ ਲਈ ਅਤਿ ਲਾਭਦਾਇਕ ਹੈ। ਹਰ ਬੈਂਤ ਦਾ ਕਾਫ਼ੀਆ ਅਥਵਾ ਤੁਕਾਂਤ ਮੇਲ ਖਾਂਦਾ ਹੈ।

          ਪੰਜਾਬੀ ਵਿਚ ਸਭ ਤੋਂ ਪੁਰਾਤਨ ਰੂਪ 20/21 ਮਾਤ੍ਰਾਂ ਦਾ ਮਿਲਦਾ ਹੈ ਜੋ ‘ਨਸੀਹਤਨਾਮਾ’ ਵਿਚ ਦਰਜ ਹੈ, ਜਿਵੇਂ :

                   ਲਾਨ੍ਹਤ ਹੈ ਤੈਂਕੂ ਤੇ ਤੈਂਡੀ ਕਮਾਈ।

                   ਦਗ਼ੇ ਬਾਜ਼ੀ ਕਰਕੇ ਦੁਨੀ ਲੂਟ ਖਾਈ।

                   ਦਮੜਾ ਤਿਸੀ ਕਾ ਜੋ ਖਰਚੇ ਅਰ ਖਾਏ

                   ਦੇਵੇ ਦਿਵਾਏ ਜੋ ਰਾਹਿ ਖੁਦਾਏ।

ਹਾਫ਼ਜ਼ ਬਰਖੁਰਦਾਰ ਨੇ ਇਸ ਵਿਚ ਵਾਧਾ ਕੀਤਾ ਤੇ 26/27 ਮਾਤ੍ਰਾਂ ਕਰ ਲਈਆਂ :

                   ਸੱਸੀ ਵਤ ਅੰਗੂਠਾ ਚੁੰਘਿਆ, ਪੀਵੇ ਦੁਧ ਸਵਾ।

                   ਉਹ ਦੀ ਸੂਰਤ ਡਿਠੀ ਧੋਬੀਆਂ, ਸੁਧ ਨ ਰਹੀਆ ਕਾ।

                    ਰੱਬਾ ਅਰਸ਼ੋਂ ਲੱਥੀ ਪੁਤਲੀ, ਯਾ ਇਹ ਹੂਰ ਪਰੀ।

                   ਕਿੱਤ ਬਿਧ ਸਾਥੋਂ ਵਿਛੜੀ, ਕਿੱਤ ਬਿਧ ਨਦੀ ਪਈ।

          ਫਿਰ ਇਮਾਮ ਬਖ਼ਸ਼ ਤੇ ਹਾਸ਼ਮ ਦੇ ਵਰਤੇ ਦਵੱਯਾ ਛੰਦ ਨੂੰ ਬੈਂਤ ਦਾ ਨਾ ਦਿੱਤਾ ਜਾਂਦਾ ਰਿਹਾ ਹੈ, ਜੋ ਗ਼ਲਤ ਸੀ।

          ਅਹਿਮਦ ਨੇ ਇਸ ਨੂੰ ਨਵਾਂ ਰੂਪ ਦਿੱਤਾ, ਮੁਕਬਲ ਨੇ ਹੋਰ ਸੁਧਾਰਿਆ ਤੇ ਅੰਤ ਇਹ ਵਾਰਿਸ ਸ਼ਾਹ ਨਾਲ ਸੰਪੂਰਣਤਾ ਨੂੰ ਪ੍ਰਾਪਤ ਹੋਇਆ। ਅਹਿਮਦ ਦੇ ਬੈਂਤ ਵਿਚ ਆਮ ਤੌਰ ਪੁਰ ਪ੍ਰਤਿ ਤੁਕ 42 ਮਾਤ੍ਰਾਂ ਹਨ ਅਤੇ ਵਿਸ਼ਾOਮ 20, 22 ਪੁਰ ਹੈ, ਜਿਵੇਂ :

                   ਨਜ਼ਬਾਜ਼ ਫਿਰਦਾ ਵਿਚ ਵੇਹੜਿਆਂ ਦੇ,

                             ਅਤੇ ਤ੍ਰਿਞਣੀਂ ਪਾਉਂਦਾ ਝਾਤੀਆਂ ਨੀ।

          ਮੁਕਬਲ ਨੇ ਵੀ 39 ਤੋਂ 42 ਮਾਤ੍ਰਾਂ ਦਾ ਛੰਦ ਵਰਤਿਆ ਤੇ ਵਿਸ਼ਾOਮ 20, 19, 20, ਜਾਂ 21 ਜਾਂ ਘੱਅ ਵੱਧ ਕਰ ਦਿੱਤਾ ਹੈ, ਜਿਵੇਂ :

                   ਹੀਰ ਆਖਦੀ ਫ਼ਿਕਰ ਨਾ ਕਰੀਂ ਰਾਂਝਾ,

                             ਤੇਰੀ ਝੂਰਦੀ ਬੁਰੀ ਬੁਲਾ ਮੀਆਂ।                                 ––(ਵਿਸ਼੍ਰਾਮ20, 19)

                   ਨਹੀਂ ਸੰਗਦੀ ਸੂਲੀਆਂ ਫਾਹੀਆਂ ਤੋਂ,

                             ਕਾਜੀ ਸ਼ਰਾਅ ਦੇ ਝਗੜਸਾਂ ਜਾਂ ਮੀਆਂ।                          ––(ਵਿਸ਼੍ਰਾਮ 22, 21)

          ਵਾਰਿਸ ਸ਼ਾਹ ਨੇ 40, 41 ਅਤੇ 42 ਮਾਤ੍ਰਾਂ ਦੇ ਬੈਂਤ ਵਰਤੇ ਹਨ ਅਤੇ ਵਿਸ਼ਾOਮ 19, 21, 20, 20, 21 ਜਾਂ 21, 20 ਪੁਰ ਆਇਆ ਹੈ।

          ਜਿੱਥੇ ਅਹਿਮਦ ਵਿਚ ਥੋੜੇ ਬੈਂਤ ਬੇਐਬ ਹਨ ਉੱਥੇ ਮੁਕਬਲ ਦੀ ਪੂਰੀ ਰਚਨਾ ਬੇਐਬ ਕਹੀ ਜਾ ਸਕਦੀ ਹੈ, ਪਰ ਬਣਾਵਟ ਵੱਧ ਜਾਣ ਕਰਕੇ ਕਈ ਥਾਂਵਾਂ ਪੁਰ ਰੌਚਕਤਾ ਦੀ ਘਾਟ ਹੈ। ਵਾਰਿਸ ਦੇ ਬੈਂਤ ਕਲਾ, ਰੌਚਕਤਾ ਤੇ ਰਵਾਨੀ ਦੇ ਪੱਖ ਤੋਂ ਅਦੁੱਤੀ ਹਨ :

                   ਜਿਹੜੇ ਹੋਣ ਸਚੇ ਸੋਈ ਛੁਟ ਜਾਸਨ, ਡੰਨ ਝੂਠਿਆਂ ਤਾਈ ਚਾ ਲਾਇਆ ਜੇ।

                                                                                                (ਵਿਸ਼੍ਰਾਮ 20, 21)

                   ਪਿਆ ਮੁਲਕ ਦੇ ਵਿਚ ਹੈ ਬੜਾ ਰੌਲਾ, ਹਰ ਕਿਸੇ ਦੇ ਹੱਥ ਤਲਵਾਰ ਹੋਈ।

                   ਸਖ਼ਤ ਬੋਲ ਨਾ ਬੋਲ ਤੂ ਆਜਜ਼ਾਂ ਨੂੰ, ਗਾਲ੍ਹੀਂ ਦੇ ਨ ਕੁੜੇ ਕੁਪੱਤੀਏ ਨੀ।              (21, 16)

                   ਝਾਟਾ ਮੁੰਨ ਕੇ ਮੀਢੀਂਆਂ ਖੋਹ ਸੁਟੂੰ, ਗੁਤੋਂ ਪਕੜ ਕੇ ਦਿਉਂ ਵਲਾਵੜਾ ਨੀ।            (21, 19)

                   ਹੱਥ ਲਗੇ ਤਾਂ ਸਿਟੂੰਗਾ ਚੀਰ ਰੰਨੇ, ਕੱਢ ਲਊਂਗਾ ਦਿਲੇ ਦਾ ਕਾਊੜਾ ਨੀ।            (19, 20)

 


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.