ਬੈਰਿਸਟਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Barrister_ਬੈਰਿਸਟਰ: ਕਾਨੂੰਨ ਵਿਚ ਵਿਦਿਆ ਪ੍ਰਾਪਤ ਸਲਾਹਕਾਰ ਜਾਂ ਐਡਵੋਕੇਟ, ਜਿਸ ਨੂੰ ਵਕਾਲਤ ਕਰਨ ਦੀ ਇਜਾਜ਼ਤ ਮਿਲੀ ਹੋਵੇ ਅਤੇ ਜੋ ਆਪਣੇ ਮੁਵੱਕਲਾਂ ਦਾ ਬਚਾਉ ਅਤੇ ਸਫ਼ਾਈ ਪੇਸ਼ ਕਰੇ। ਬੈਰਿਸਟਰ ਚਾਰ ਇੰਨਜ਼ ਔਫ਼ ਕੋਰਟ ਵਿਚੋਂ ਕਿਸੇ ਇਕ ਦਾ ਮੈਂਬਰ ਹੁੰਦਾ ਹੈ ਅਤੇ ਉਸ ਨੂੰ ਵਕਾਲਤ ਕਰਨ ਦੀ ਇਜਾਜ਼ਤ ਆਪਣੀ ਇੰਨ ਦੁਆਰਾ ਦਿਤੀ ਜਾਂਦੀ ਹੈ। ਇਸ ਇਜਾਜ਼ਤ ਨਾਲ ਉਹ ਬੈਰਿਸਟਰ ਬਣਦਾ ਹੈ ਅਤੇ ਉਸ ਨੂੰ ਹਾਊਸ ਔਫ਼ ਲਾਰਡਜ਼ ਜਦੋਂ ਉਹ ਸਦਨ ਅਪੀਲ ਦੇ ਟ੍ਰਿਬਿਊਨਲ , ਪ੍ਰੀਵੀਕੌਂਸਲ ਅਤੇ ਸੁਪਰੀਮ ਕੋਰਟ ਵਜੋਂ ਬੈਠੇ ਅੱਗੇ ਸੁਣਵਾਈ ਦਾ ਅਧਿਕਾਰ ਮਿਲਦਾ ਹੈ। ਇੰਨਜ਼ ਔਫ਼ ਕੋਰਟ ਕੁਝ ਅਣਨਿਗਮਤ ਪ੍ਰਾਈਵੇਟ ਐਸੋਸੀਏਸ਼ਨਾਂ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਇੰਨਜ਼ ਔਫ਼ ਕੋਰਟ ਨੂੰ ਬੈਰਿਸਟਰ ਦਾ ਰੈਂਕ ਜਾਂ ਡਿਗਰੀ ਦੇਣ ਦਾ ਨਿਰੋਲ ਵਿਸ਼ੇਸ਼-ਅਧਿਕਾਰ ਹਾਸਲ ਹੈ। ਇੰਨਜ਼ ਔਫ਼ ਕੋਰਟ ਦੀ ਗਿਣਤੀ ਚਾਰ ਹੈ ਅਤੇ ਇਨ੍ਹਾਂ ਦੇ ਨਾਂ ਹਨ :-ਲਿੰਕਨਜ਼ ਇੰਨ, ਮਿਡਲ ਟੈਂਪਲ, ਦ ਇਨਰ ਟੈਂਪਲ ਅਤੇ ਗ੍ਰੇਜ਼ ’ ਇੰਨ। ਬੈਰਿਸਟਰ ਆਪਣੀ ਫ਼ੀਸ ਲਈ ਮੁਵੱਕਲ ਤੇ ਮੁਕੱਦਮਾ ਨਹੀਂ ਕਰ ਸਕਦਾ। ਫ਼ੀਸ ਨੂੰ ਮਾਨਅਰਥ ਅਦਾਇਗੀ ਜਾਂ ਗ੍ਰੈਚੂਇਟੀ ਸਮਝਿਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.