ਬ੍ਰਹਮਚਰਜ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਬ੍ਰਹਮਚਰਜ–––ਜਨਮ ਕਾਲ ਤੋਂ 25ਵੇਂ ਵਰ੍ਹੇ ਤਕ ਬ੍ਰਹਮਚਰਜ ਦਾ ਸਮਾਂ ਹੈ। ਇਸ ਵਿਚ ਜਨੇਊ ਧਾਰਨ ਕਰ ਕੇ ਬ੍ਰਹਮਚਾਰੀ ਗੁਰੂਕੁਲ ਵਿਚ ਪ੍ਰਵੇਸ਼ ਕਰਦਾ ਹੈ ਅਤੇ ਵਿਧੀ ਮੁਤਾਬਕ ਸ਼ਾਸਤਰ ਤੇ ਸ਼ਸਤਰ ਦੀ ਸਿੱਖਿਆ ਗ੍ਰਹਿਣ ਕਰਦਾ ਹੈ। ਕਠੋਰ ਅਨੁਸ਼ਾਸਨ ਦੀ ਪਾਲਨਾ ਇਸ ਪੜ੍ਹਾਅ ਤੇ ਕੀਤੀ ਜਾਂਦੀ ਹੈ। ਮਨੂੰ ਸਿਮ੍ਰਤੀ ਵਿਚ ਇਹ ਕਿਹਾ ਗਿਆ ਹੈ ਕਿ ਬ੍ਰਹਮਚਾਰੀ ਇੰਦਰੀਆਂ ਨੂੰ ਕਾਬੂ ਵਿਚ ਰਖ ਕੇ ਵਿੱਦਿਆ ਪ੍ਰਾਪਤ ਕਰੇ। ਨਿੱਤ ਨੇਮਾਂ (ਇਸ਼ਨਾਨ ਆਦਿ) ਦਾ ਪਾਲਨ ਕਰਦਾ ਹੋਇਆ ਸਾਦੇ ਵਸਤਰ ਧਾਰਨ ਕਰੇ, ਕੋਈ ਨਸ਼ਾ ਨਾ ਵਰਤੇ, ਗਾਉਣ ਵਜਾਉਣ ਤੇ ਨੱਚਣ ਆਦਿ ਤੋ ਦੂਰ ਰਹੇ, ਜੂਆ ਨਾ ਖੇਡੇ, ਝੂਠ ਤੇ ਨਿੰਦਾ ਤੋਂ ਪਰਹੇਜ਼ ਕਰੇ। ਭਿੱਖਿਆ ਮੰਗ ਕੇ ਗੁਜ਼ਾਰਾ ਕਰੇ ਅਤੇ ਮਾਸ ਨਾ ਖਾਵੇ। ਇਸ ਤੋਂ ਇਲਾਵਾ ਉਹ ਤਨ-ਮਨ ਨਾਲ ਗੁਰੂ ਦੀ ਸੇਵਾ ਕਰੇ ਅਤੇ ਸਦਾ ਉਸ ਦੀ ਆਗਿਆ ਦੀ ਪਾਲਨਾ ਕਰੇ। ਮਾਤਾ ਪਿਤਾ ਅਤੇ ਵੱਡੇ ਭਰਾ ਦਾ ਆਦਰ ਕਰੇ।
ਲੇਖਕ : ਮੇਜਰ ਮਹਿੰਦਰ ਨਾਥ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 54, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-18-15, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 463: ਹਿੰ. ਵਿ. ਕੋ 1 : 84; ਪੰ. ਸਾ ਸੰ. ਕੋ. –ਡਾ. ਜੱਗੀ
ਵਿਚਾਰ / ਸੁਝਾਅ
Please Login First